*ਕੇਦਾਰ ਨਾਥ ਧਾਮ ਦੀ ਯਾਤਰਾ ਮੌਕੇ ਭੰਡਾਰਾ ਲਗਾਉਣ ਲਈ ਜਥਾ ਰਵਾਨਾ*

0
209


ਬੁਢਲਾਡਾ 28 ਅਪ੍ਰੈਲ  (ਸਾਰਾ ਯਹਾਂ/ ਅਮਨ ਮਹਿਤਾ) ਸ਼੍ਰੀ ਬਰਫ਼ੳਮਪ;ਾਨੀ ਹਰ ਹਰ ਮਹਾਂਦੇਵ ਸੇਵਾਦਲ (ਰਜਿ)
ਬੁਢਲਾਡਾ ਵੱਲੋਂ ਸ਼੍ਰੀ ਕੇਦਾਰਨਾਥ ਧਾਮ ਦੀ ਯਾਤਰਾ ਮੌਕੇ ਆਉਣ ਵਾਲੇ ਯਾਤੂਆਂ
ਦੀ ਸਹੂਲਤ ਲਈ ਹਰ ਸਾਲ ਲਗਾਏ ਜਾਂਦੇ ਵਿਸ਼ਾਲ ਭੰਡਾਰੇ ਤਹਿਤ 8ਵਾਂ ਵਿਸ਼ਾਲ ਭੰਡਾਰਾ
ਲਗਾਉਣ ਲਈ ਅੱਜ ਇਥੋਂ ਸੰਸਥਾਂ ਦੇ ਪ੍ਰਧਾਨ ਜਨਕ ਰਾਜ ਬਾਂਸਲ ਦੀ ਅਗਵਾਈ ਹੇਠ ਜੱਥਾ
ਸਮੱਗਰੀ ਲੈ ਕੇ ਰਵਾਨਾ ਹੋ ਗਿਆ।ਇਸ ਜਥੇ ਨੂੰ ਹਰੀ ਝੰਡੀ ਵਿਖਾਉਣ ਦੀ ਰਸਮ ਮੌਕੇ
ਉਜੈਨ ਮਹਾਂਕਾਲ ਦੇ ਸ੍ਰੀ 1008 ਮਹੰਤ ਸ੍ਰੀ ਕ੍ਰਿਸ਼ਨਾਂ ਗਿਰੀ ਜੀ ਮਹਾਰਾਜ ਅਤੇ ਨਗਰ ਕੌਸਲ
ਪ੍ਰਧਾਨ ਸੁਖਪਾਲ ਸਿਮਘ ਨੇ ਪੂਜਾ ਅਰਚਨਾਂ ਉਪਰੰਤ ਰਵਾਨਾ ਕੀਤਾ।ਪ੍ਰਧਾਨ ਜਨਕ ਰਾਜ
ਬਾਂਸਲ ਨੇ ਦੱਸਿਆ ਕਿ ਸੰਸਥਾਂ ਦੀਆਂ ਦੇਸ਼ ਭਰ ਚ ਫੈਲੀਆਂ ਬਾਂ੍ਰਚਾਂ ਦੇ ਸਹਿਯੋਗ ਨਾਲ
ਕੇਦਾਰ ਨਾਥ ਵਿਖੇ ਇਹ ਭੰਡਾਰਾ 6 ਮਈ ਤੋਂ ਸ਼ੁਰੂ ਹੋਵੇਗਾ ਅਤੇ ਇਸ ਭੰਡਾਰੇ
ਦੌਰਾਨ ਯਾਤਰੂਆਂ ਨੂੰ ਖਾਣ-ਪੀਣ, ਰਹਿਣ ਦੀ ਵਿਵਸਥਾ, ਮੁੱਢਲੀ ਸਿਹਤ ਸੁਵਿਧਾਵਾਂ ਤੋਂ
ਇਲਾਵਾ ਹਰ ਮੁੱਢਲੀ ਸਹੂਲਤਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ।ਇਸ ਮੌਕੇ ਸ਼ਤੀਸ਼
ਸਿੰਗਲਾ, ਕੌਸਲਰ ਪ੍ਰੇਮ ਗਰਗ,ਸੰਜੂ ਬਾਂਸਲ, ਰਜਿੰਦਰ ਗੋਇਲ,ਸੁਨਲਿ ਕੁਮਾਰ, ਨਰੇਸ਼ ਕੁਮਾਰ,
ਰਮੇਸ਼ ਕੁਮਾਰ ਟੋਨੀ ਆਦਿ ਮੌਜੂਦ ਸਨ।
ਫੋਟੋ : ਬੁਢਲਾਡਾ ਤੋਂ ਕੇਦਾਰ ਨਾਥ ਧਾਮ ਲਈ ਭੰਡਾਰੇ ਲਈ ਜਥਾ ਰਵਾਨਾ ਕਰਦੇ ਹੋਏ
ਸੰਤ ਮਾਹਰਾਜ ਤੇ ਹੋਰ।

NO COMMENTS