*ਕੇਦਾਰਨਾਥ ਯਾਤਰਾ ਲਈ 10ਵਾਂ ਭੰਡਾਰਾ ਰਵਾਨਾ*

0
106

ਬੁਢਲਾਡਾ 3 ਮਈ (ਸਾਰਾ ਯਹਾਂ/ਅਮਨ ਮਹਿਤਾ) ਸ਼੍ਰੀ ਕੇਦਾਰਨਾਥ ਧਾਮ ਯਾਤਰਾ ਦੌਰਾਨ 10ਵਾਂ ਵਿਸ਼ਾਲ ਭੰਡਾਰਾ ਲਗਾਉਣ ਲਈ ਸਮੱਗਰੀਆਂ ਦੇ ਟਰੱਕਾਂ ਨੂੰ ਲੈ ਕੇ ਸਥਾਨਕ ਸ਼੍ਰੀ ਬਰਫ਼ਾਨੀ ਹਰ ਹਰ ਮਹਾਦੇਵ ਸੇਵਾ ਦਲ ਵੱਲੋਂ ਜੱਥਾ ਰਵਾਨਾ ਹੋਇਆ। ਇਸ ਮੌਕੇ ਨਾਰੀਅਲ ਦੀ ਰਸਮ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਮੀਤ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਰਾਸ਼ਟਰੀ ਪ੍ਰਧਾਨ ਜਨਕ ਰਾਜ ਬਾਂਸਲ ਨੇ ਦੱਸਿਆ ਦੇਵ ਆਦੀਦੇਵ ਭਗਵਾਨ ਭੋਲੇਨਾਥ ਜੀ ਦੇ ਪਵਿੱਤਰ ਸਥਾਨ ਕੇਦਾਰਨਾਥ ਧਾਮ (ਉਤਰਾਖੰਡ) ਦੀ ਯਾਤਰਾ 10 ਮਈ ਤੋ ਸ਼ੁਰੂ ਹੋ ਰਹੀ ਹੈ, ਯਾਤਰਾ ਦੌਰਾਨ 10ਵਾਂ ਵਿਸ਼ਾਲ ਭੰਡਾਰਾ ਕੇਦਾਰਨਾਥ ਯਾਤਰਾ ਦੇ ਪਹਿਲੇ ਪੜਾਅ ਸੋਨਪਰਿਆਗ ਵਿਖੇ ਲਗਾਇਆ ਜਾਂਦਾ ਹੈ ਅਤੇ ਭੰਡਾਰਾ 10 ਮਈ ਤੋਂ ਪ੍ਰਭੂ ਇੱਛਾ ਤੱਕ ਨਿਰੰਤਰ ਚੱਲੇਗਾ। ਜਿੱਥੇ ਯਾਤਰੀਆਂ ਦੇ ਠਹਿਰਨ, ਖਾਣ ਪੀਣ, ਫੋਨ, ਇੰਟਰਨੈਟ ਅਤੇ ਮੁਢਲੀ ਸਿਹਤ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਸ਼ਰਧਾਲੂਆਂ ਨੂੰ ਬਾਬਾ ਭੋਲੇ ਨਾਥ ਜੀ ਦੇ ਦਰਸ਼ਨ ਲਈ ਕੇਦਾਰਨਾਥ ਯਾਤਰਾ ਲਈ ਅਪੀਲ ਵੀ ਕੀਤੀ। ਇਸ ਮੌਕੇ ਕੌਂਸਲਰ ਪ੍ਰੇਮ ਗਰਗ, ਮਹਾਕਾਵੜ ਸੰਘ ਦੇ ਫਕੀਰ ਚੰਦ ਸੋਨੂੰ, ਰਾਜੂ ਬਾਬਾ, ਦੀਪੂ ਬੋੜਾਵਾਲੀਆਂ, ਰਮਨ ਗਰਗ, ਰਜਿੰਦਰ ਗੋਇਲ, ਗੋਰਿਸ਼ ਗੋਇਲ, ਸੁਨੀਲ ਗਰਗ, ਸੰਜੂ ਬਾਂਸਲ, ਟੋਨੀ ਗਰਗ, ਕੋਮਲ ਕੁਮਾਰ ਤੋਂ ਇਲਾਵਾ ਆਦਿ ਵੀ ਹਾਜਰ ਸਨ।

NO COMMENTS