ਮਾਨਸਾ 2 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਮਾਨਸਾ ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿੱਖੇ ਪੰਜਾਬ ਖੇਤ ਮਜਦੂਰ ਸਭਾ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਦੀਆ ਜਿਲ੍ਹਾ ਇਕਾਈਆ ਦੀ ਇੱਕ ਅਹਿਮ ਸਾਝੀ ਮੀਟਿੰਗ ਦੋ ਮੈਬਰੀ ਪ੍ਰਧਾਨਗੀ ਮੰਡਲ ਕ੍ਰਮਵਾਰ ਕੇਵਲ ਸਿੰਘ ਸਮਾਉ ਤੇ ਰਾਜ ਕੁਮਾਰ ਸਰਮਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੋਨੋ ਜੱਥੇਬੰਦੀਆ ਵੱਲੋ ਫੈਸਲਾ ਕੀਤਾ ਗਿਆ ਕਿ ਜਿਲ੍ਹੇ ਵਿੱਚ ਮਨਰੇਗਾ ਸਕੀਮ ਨੂੰ ਸਾਰਥਿਕ ਰੂਪ ਵਿੱਚ ਲਾਗੂ ਕਰਵਾਉਣ ਲਈ ਸਾਝੇ ਤੋਰ ਤੇ ਸੰਘਰਸ ਕੀਤਾ ਜਾਵੇਗਾ , ਜਿਸ ਤਹਿਤ 17 ਫਰਬਰੀ ਨੂੰ ਝੁਨੀਰ ਦੇ ਬੀਡੀਪੀਓ ਦੇ ਦਫਤਰ ਦਾ ਘਿਰਾਓ , 21 ਫਰਬਰੀ ਨੂੰ ਮਾਨਸਾ ਦੇ ਬੀਡੀਪੀਓ ਦੇ ਦਫਤਰ ਦਾ ਘਿਰਾਓ , 25 ਫਰਬਰੀ ਨੂੰ ਭੀਖੀ ਦੇ ਬੀਡੀਪੀਓ ਦੇ ਦਫਤਰ ਦਾ ਘਿਰਾਓ , 28 ਫਰਬਰੀ ਨੂੰ ਸਰਦੂਲਗੜ੍ਹ ਦੇ ਬੀਡੀਪੀਓ ਦੇ ਦਫਤਰ ਦਾ ਘਿਰਾਓ ਤੇ 4 ਮਾਰਚ ਨੂੰ ਬੁਢਲਾਡਾ ਦੇ ਬੀਡੀਪੀਓ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ ।
ਮੀਟਿੰਗ ਨੂੰ ਸੰਬੋਧਨ ਕਰਦਿਆ ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾਈ ਆਗੂ ਕ੍ਰਿਸਨ ਚੋਹਾਨ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਕੇਦਰ ਸਰਕਾਰ ਦੁਆਰਾ ਪਿਛਲੇ ਦਿਨੀ ਪੇਸ ਕੀਤਾ ਬਜਟ ਨੇ ਮਜਦੂਰਾ ਦੀਆ ਇਛਾਵਾ ਤੇ ਪਾਣੀ ਫੇਰਿਆ ਤੇ ਇਹ ਬਜਟ ਰਾਹੀ ਮਨਰੇਗਾ ਸਕੀਮ ਨੂੰ ਖਤਮ ਕਰਨ ਦੀ ਮੋਦੀ ਹਕੂਮਤ ਦੀ ਮਨਸਾ ਸਾਫ ਝਲਕਦੀ ਹੈ , ਜਿਸਨੂੰ ਮਜਦੂਰ ਵਰਗ ਬਰਦਾਸਤ ਨਹੀ ਕਰੇਗਾ ।
ਆਗੂਆ ਨੇ ਕਿਹਾ ਕਿ ਪੰਜਾਬ ਸਰਕਾਰ ਵੀ ਮੋਦੀ ਹਕੂਮਤ ਦੇ ਰਸਤੇ ਤੇ ਚੱਲਦਿਆ ਕਾਰਪੋਰੇਟ ਘਰਾਣਿਆਂ ਦੇ ਹਿੱਤਾ ਲਈ ਕੰਮ ਕਰ ਰਹੀ ਤੇ ਮਨਰੇਗਾ ਸਕੀਮ ਨੂੰ ਸਾਬੋਤਾਜ ਕਰ ਰਹੀ ਹੈ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਗੁਰਪਿਆਰ ਸਿੰਘ ਫੱਤਾ, ਰਤਨ ਭੋਲਾ , ਸੰਕਰ ਜਟਾਣਾਂ , ਬੰਬੂ ਸਿੰਘ, ਅਸੋਕ ਲਾਕੜਾ, ਗਰੀਬੂ ਬੱਛੋਆਣਾ , ਦੇਸਰਾਜ ਸਿੰਘ ਕੋਟਧਰਮੂ , ਸੁਖਦੇਵ ਸਿੰਘ ਮਾਨਸਾ , ਦਲਜੀਤ ਸਿੰਘ ਮਾਨਸ਼ਾਹੀਆ , ਸੁਖਦੇਵ ਸਿੰਘ ਮਾਨਸਾ , ਗੁਰਦੇਵ ਸਿੰਘ ਦਲੇਲ ਸਿੰਘ ਵਾਲਾ , ਪਤਲਾ ਸਿੰਘ ਦਲੇਲ ਵਾਲਾ , ਬੂਟਾ ਸਿੰਘ ਬਾਜੇਵਾਲਾ, ਰਾਜ ਸਿੰਘ ਧਿੰਗੜ, ਕੇਵਲ ਸਿੰਘ ਧਿੰਗੜ , ਪੱਪੀ ਸਿੰਘ ਮੂਲਾਵਾਲਾ, ਸਾਧੂ ਰਾਮ ਮਾਨਸਾ , ਲਾਭ ਸਿੰਘ ਮੰਢਾਲੀ , ਮਿੱਠੂ ਸਿੰਘ ਮਾਨਸਾ , ਬੂਟਾ ਸਿੰਘ ਬਰਨਾਲਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ।