*ਕੇਦਰ ਦੀ ਮੋਦੀ ਹਕੂਮਤ ਸੰਵਿਧਾਨਿਕ ਸੰਸਥਾਵਾਂ ਤੇ ਲੋਕਤੰਤਰਿਕ ਢਾਚੇ ਨੂੰ ਤਹਿਸ- ਨਹਿਸ ਕਰਨ ਤੇ ਤੁਲੀ : ਐਡਵੋਕੇਟ ਉੱਡਤ*

0
9

ਮਾਨਸਾ, 26 ਦਸੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਕੇਦਰ ਦੀ ਫਾਸੀਵਾਦੀ ਮੋਦੀ ਹਕੂਮਤ ਆਪਣੇ  ਜਹਿਰਲੇ ਫਿਰਕੂ ਏਜੰਡੇ ਤੇ ਚੱਲਦਿਆਂ ਭਾਰਤੀ ਸੰਵਿਧਾਨ , ਸੰਵਿਧਾਨਿਕ ਸੰਸਥਾਵਾ ਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਤਹਿਸ ਨਹਿਸ ਕਰਕੇ ਮਨੁੰਵਾਦੀ ਸੋਚ ਵਾਲਾ ਹਿੰਦੂ ਰਾਸਟਰ ਬਣਾਉਣ ਵੱਲ ਵੱਧ ਰਹੀ , ਜਿਸ ਰਾਸਟਰ ਘੱਟ ਗਿਣਤੀਆਂ , ਦਲਿਤਾਂ ਤੇ ਔਰਤਾ ਲਈ ਕੋਈ ਸਥਾਨ ਨਹੀ ਹੋਵੇਗੀ  , ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਇਥੋ ਥੋੜੀ ਦੂਰ ਸਥਿਤ ਪਿੰਡ ਦੂਲੋਵਾਲ ਤੇ ਸੱਦਾ ਸਿੰਘ ਵਾਲਾ ਵਿੱਖੇ ਜਨਤਕ ਮੀਟਿੰਗਾ ਨੂੰ ਸੰਬੋਧਨ ਕਰਦਿਆ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਹਜਾਰਾ ਕੁਰਬਾਨੀਆ

 ਨਾਲ ਦੇਸ ਅਜਾਦ ਹੋਇਆ ਤੇ ਭਾਰਤੀ ਸੰਵਿਧਾਨ ਲਾਗੂ ਹੋਇਆ  , ਜਿਸ ਸੰਵਿਧਾਨ ਸਦਕਾ ਔਰਤਾ ਤੇ ਦਲਿਤਾ ਨੂੰ ਬਰਾਬਰੀ ਦੇ ਅਧਿਕਾਰ ਪ੍ਰਾਪਤ ਹੋਏ , ਫਿਰਕੂ ਮਨੂੰਵਾਦੀ ਤਾਕਤਾ ਨੂੰ ਇਹ ਬਰਾਬਰੀ ਹੰਜਮ ਨਹੀ ਹੋ ਰਹੀ ।

   ਐਡਵੋਕੇਟ ਕੁਲਵਿੰਦਰ ਉੱਡਤ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਫੇਲ੍ਹ ਸਾਬਤ ਹੋ ਚੁੱਕੀ ਹੈ , ਜਿਸ ਨੇ ਤਿੰਨ ਸਾਲਾ ਦੇ ਕਾਰਜਕਾਲ ਦੌਰਾਨ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਤੇ ਚੱਲਦਿਆ ਲੋਕ ਵਿਰੋਧੀ ਨੀਤੀਆਂ ਤੇ ਪਹਿਰਾ ਦਿੱਤਾ ਤੇ ਕਿਸਾਨਾ- ਮਜਦੂਰਾ ਨੂੰ ਆਰਥਿਕ ਤੌਰ ਤੇ ਕੰਗਾਲ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ।

     ਐਡਵੋਕੇਟ ਉੱਡਤ ਨੇ ਕਿਹਾ ਕਿ ਸੀਪੀਆਈ ਦੀ ਜਨਮ ਸਤਾਬਦੀ ਨੂੰ ਸਮਰਪਿਤ 30 ਦਸੰਬਰ ਦੀ ਵਿਸਾਲ ਰਾਜਸੀ ਰੈਲੀ ਲਾਮਿਸਾਲ ਤੇ ਇਤਿਹਾਸਕ ਹੋਵੇਗੀ ਤੇ ਸਮੇ ਦੇ ਹਾਕਮਾ ਨੂੰ ਵੰਗਾਰ ਸਾਬਤ ਹੋਵੇਗੀ ।

   ਇਸ ਮੌਕੇ ਤੇ ਹੋਰਨਾ ਤੋ ਇਲਾਵਾ ਕਾਮਰੇਡ ਕਾਲਾ ਖਾਂ ਭੰਮੇ , ਬਲਦੇਵ ਸਿੰਘ ਦੂਲੋਵਾਲ , ਕਰਨੈਲ ਸਿੰਘ ਦੂਲੋਵਾਲ , ਜੀਵਨ ਸਿੰਘ ਦੂਲੋਵਾਲ , ਜੱਗਾ ਸਿੰਘ ਦੂਲੋਵਾਲ , ਕਾਲੀ ਸਿੰਘ ਦੂਲੋਵਾਲ , ਜਗਰੂਪ ਸਿੰਘ ਸੱਦਾ ਸਿੰਘ ਵਾਲਾ ਨੰਬਰਦਾਰ , ਜੀਤ ਸਿੰਘ ਸੱਦਾ ਸਿੰਘ ਵਾਲਾ , ਰਾਜ ਸਿੰਘ ਸੱਦਾ ਸਿੰਘ ਵਾਲਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ।

NO COMMENTS