*ਕੇਜਰੀਵਾਲ 2 ਦਸੰਬਰ ਨੂੰ ਫਿਰ ਆਉਣਗੇ ਪੰਜਾਬ, ਪਠਾਨਕੋਟ ‘ਚ ਕਰਨਗੇ ਅਹਿਮ ਐਲਾਨ*

0
22

ਚੰਡੀਗੜ੍ਹ: ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 2 ਦਸੰਬਰ ਨੂੰ ਪੰਜਾਬ ਆਉਣਗੇ। ਇਸ ਦੌਰਾਨ ਕੇਜਰੀਵਾਲ ਪਠਾਨਕੋਟ ਦਾ ਦੌਰਾ ਕਰਨਗੇ। ਪਠਾਨਕੋਟ ‘ਚ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਤਿਰੰਗਾ ਯਾਤਰਾ ਕਰਨਗੇ। ਸੂਤਰਾਂ ਮੁਤਾਬਕ ਇਸ ਮੌਕੇ ਕੇਜਰੀਵਾਲ ਤਿਰੰਗਾ ਯਾਤਰਾ ‘ਚ ਵੱਡਾ ਐਲਾਨ ਕਰਨਗੇ।

ਦੱਸ ਦਈਏ ਕਿ ਚੋਣ ਸਰਵੇਖਣਾਂ ਵਿੱਚ ਚੰਗਾ ਹੁੰਗਾਰਾ ਮਿਲਣ ਮਗਰੋਂ ਆਮ ਆਦਮੀ ਪਾਰਟੀ ਪੰਜਾਬ ਵਿੱਚ ਕਾਫੀ ਸਰਗਰਮ ਹੋ ਗਈ ਹੈ। ਦਿੱਲੀ ਦੀ ਲੀਡਰਸ਼ਿਪ ਲਗਾਤਾਰ ਪੰਜਾਬ ਦੇ ਦੌਰੇ ਕਰ ਰਹੀ ਹੈ। ਕੇਜਰੀਵਾਲ ਹੁਣ ਤੱਕ ਪੰਜਾਬ ਦੇ ਕਈ ਗੇੜੇ ਲਾ ਚੁੱਕੇ ਹਨ। ਇਸੇ ਤਹਿਤ ਅੱਜ ਮਨੀਸ਼ ਸਿਸੋਦੀਆ ਫਿਰੋਜ਼ਪੁਰ ਪਹੁੰਚੇ ਹੋਏ ਹਨ। 

ਵਪਾਰੀਆਂ ਨੂੰ ਵੀ ਖੁਸ਼ ਕਰੇਗੀ ਆਮ ਆਦਮੀ ਪਾਰਟੀ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਸਵੇਰੇ ਅੰਮ੍ਰਿਤਸਰ ਏਅਰਪੋਰਟ ਪੁੱਜੇ, ਜਿੱਥੋਂ ਉਹ ਮੀਡੀਆ ਨਾਲ ਸੰਖੇਪ ਗੱਲਬਾਤ ਕਰਨ ਮਗਰੋਂ ਫਿਰੋਜ਼ਪੁਰ ਲਈ ਰਵਾਨਾ ਹੋ ਗਏ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਹ ਅੱਜ ਵਪਾਰੀਆਂ ਨਾਲ ਗੱਲ ਕਰਨ ਲਈ ਆਏ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦਾ ਵਪਾਰੀ ਕਾਂਗਰਸ ਤੋਂ ਨਿਰਾਸ਼ ਹੈ। ਕਾਂਗਰਸ ਨੇ ਵਪਾਰੀਆਂ ਲਈ ਕੁਝ ਨਹੀਂ ਕੀਤਾ। ਦਿੱਲੀ ‘ਚ ਜਿਵੇਂ ਅਸੀਂ ਵਪਾਰੀਆਂ ਨੂੰ ਰਾਹਤ ਦਿੱਤੀ, ਉਸੇ ਤਰ੍ਹਾਂ ਅਸੀਂ ਪੰਜਾਬ ਦੇ ਵਪਾਰੀਆਂ ਨੂੰ ਰਾਹਤ ਦੇ ਕੇ ਵਪਾਰ ਨੂੰ ਲੀਹੇ ਲੈ ਕੇ ਆਵਾਂਗੇ।

ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨਾਲ ਚੱਲ ਰਹੀ ਸ਼ਬਦੀ ਜੰਗ ‘ਤੇ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਹ ਉਮੀਦ ਕਰ ਰਹੇ ਹਨ ਕਿ ਪੰਜਾਬ ਦੇ ਸਿੱਖਿਆ ਮੰਤਰੀ ਘੱਟੋ ਘੱਟ 250 ਸਕੂਲਾਂ ਦੀ ਸੂਚੀ ਜਾਰੀ ਕਰਨਗੇ। ਫਿਰ ਦੋਵੇਂ ਆਗੂ ਦਿੱਲੀ ਤੇ ਪੰਜਾਬ ਦੇ ਸਕੂਲਾਂ ਦਾ ਦੌਰਾ ਕਰਨਗੇ ਤੇ ਦੇਖਣਗੇ ਕਿ ਕਿਸ ਦਾ ਮਾਡਲ ਚੰਗਾ ਹੈ।

NO COMMENTS