*ਕੇਜਰੀਵਾਲ ਪਹਿਲਾਂ ਇਹ ਦੱਸੇ ਕਿ ਪੰਜਾਬ ‘ਚ ਸਾੜੀ ਪਰਾਲੀ ਦਾ ਧੂੰਆਂ ਹੁਣ ਦਿੱਲੀ ਕਿਉਂ ਨਹੀਂ ਪੁੱਜਦਾ-ਸੁੱਖਮਿੰਦਰਪਾਲ ਸਿੰਘ ਗਰੇਵਾਲ*

0
37

(ਸਾਰਾ ਯਹਾਂ/ਬਿਊਰੋ ਨਿਊਜ਼ )   : ਜਦੋਂ ਪੰਜਾਬ ‘ਚ ਹੋਰਨਾ ਪਾਰਟੀਆਂ ਦੀਆਂ ਸਰਕਾਰਾ ਸਨ ਉਦੋਂ ਪੰਜਾਬ ਦੀ ਪਰਾਲੀ ਦਾ ਧੂੰਆ ਦਿੱਲੀ ਪਹੁੰਚਦਾ ਸੀ ਜਿਸ ਦਾ ਜਿਕਰ ਕੇਜਰੀਵਾਲ ਸਾਅਬ ਆਪਣੇ ਹਰ ਭਾਸ਼ਨ ‘ਚ ਕਰਦੇ ਹੁੰਦੇ ਸਨ। ਪਰ ਹੁਣ ਪੰਜਾਬ ਤੇ ਦਿੱਲੀ ‘ਚ ਉਨਾਂ ਦੀ ਪਾਰਟੀ ਦੀ ਸਰਕਾਰ ਹੈ ਜਿਸ ਕਰਕੇ ਹੁਣ ਜਾਂ ਤਾਂ ਕੇਜਰੀਵਾਲ ਸਾਅਬ ਦਿੱਲੀ ‘ਚ ਰਹਿੰਦੇ ਹੀ ਨਹੀਂ ਜਾਂ ਫਿਰ ਹੁਣ ਹਵਾ ਉਲਟ ਪਾਸੇ ਦੀ ਚਲੱਣ ਲੱਗ ਪਈ ਹੈ ਜਿਸ ਕਾਰਨ ਹੁਣ ਪੰਜਾਬ ਦਾ ਧੂੰਆਂ ਦਿੱਲੀ ਵੱਲ ਨੂੰ ਜਾਂਦਾ ਹੀ ਨਹੀਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਭਾਜਪਾ ਦੇ ਕੌਮੀ ਨੇਤਾ ਸੁੱਖਮਿੰਦਰਪਾਲ ਸਿੰਘ ਗਰੇਵਾਲ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗਰੇਵਾਲ ਨੇ ਕਿਹਾ ਕਿ ‘ਆਪ’ ਦੇ ਹਾਕਮ ਗੁਜਰਾਤ ਵਿੱਚ ਇੱਕ ਅਜਿਹੀ ਲੜਾਈ ਵਿੱਚ ਰੁੱਝੇ ਹੋਏ ਹੋਏ ਹਨ, ਜਿਸ ਦਾ ਅੱਜ ‘ਤੇ ਕੱਲ ਹਰਿਆ ਹੋਇਆ ਹੈ। ਉਨਾਂ ਕਿਹਾ ਸੂਬੇ ਭਰ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਿੰਦਾ ਕੀਤੀ ਹੈ, ਜਿਸ ਕਾਰਨ ਪੰਜਾਬ ਵਿੱਚ ਪ੍ਰਦੂਸ਼ਣ ਦਾ ਪੱਧਰ ਚਿੰਤਾਜਨਕ ਸਥਿਤੀ ਵਿੱਚ ਪਹੁੰਚ ਗਿਆ ਹੈ। ‘ਆਪ’ ਸਰਕਾਰ ਨੂੰ ਗੁਜਰਾਤ ‘ਚ ਆਪਣੇ ਰੁਝੇਵਿਆਂ ‘ਚੋਂ ਨਿਕਲਣ ਦੀ ਸਲਾਹ ਦਿੱਤੀ ਹੈ ਕਿ ਉਹ ਪੰਜਾਬ ਲਈ ਵੀ ਕੁਝ ਸਮਾਂ ਕੱਢ ਕੇ ਸੂਬੇ ਦੇ ਫੌਰੀ ਮੁੱਦਿਆਂ ‘ਤੇ ਧਿਆਨ ਦੇਣ, ਜਿੱਥੋਂ ਦੇ ਲੋਕਾਂ ਨੇ ਉਨ੍ਹਾਂ ਨੂੰ ਆਪਣਾ ਕੀਮਤੀ ਵੋਟ ਦਿੱਤਾ ਹੈ। ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਯਾਦ ਦਿਵਾਇਆ ਕਿ ਕਿਵੇਂ ਉਹ ਪਿਛਲੇ ਸਮੇਂ ਵਿੱਚ ਪਰਾਲੀ ਸਾੜਨ ਲਈ ਪੰਜਾਬ ਦੇ ਕਿਸਾਨਾਂ ਨੂੰ ਦੋਸ਼ੀ ਠਹਿਰਾਉਂਦੇ ਸਨ ਅਤੇ ਦਾਅਵਾ ਕਰਦੇ ਸਨ ਕਿ ਜਦੋਂ ਉਨ੍ਹਾਂ ਦੀ ਸਰਕਾਰ ਬਣੀ ਤਾਂ ਉਹ ਇਸ ਦਾ ਹੱਲ ਕਰਨਗੇ। ਗਰੇਵਾਲ ਨੇ ਕਿਹਾ ਕਿ ਸਰਕਾਰ ਆਪਣੀ ਨਕਾਮੀ ਦਾ ਗੁੱਸਾ ਸਰਕਾਰੀ ਅਧਿਕਾਰੀਆਂ ਨੂੰ ਮੁਅਤਲ ਕਰਕੇ ਕੱਢ ਰਹੀ ਹੈ।

NO COMMENTS