*ਕੇਜਰੀਵਾਲ ਦਾ ਵੱਡਾ ਫੈਸਲਾ, ਇੱਕ ਹੋਰ ਹਫ਼ਤੇ ਲਈ ਵਧਾਇਆ ਗਿਆ ਲੌਕਡਾਊਨ*

0
19

ਨਵੀਂ  ਦਿੱਲੀ 25ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਦੇਸ਼ ਦੀ ਰਾਜਧਾਨੀ ਦਿੱਲੀ ‘ਚ ਇੱਕ ਹਫਤਾ ਪਹਿਲਾਂ ਲਾਏ ਗਏ ਪੂਰਨ ਲੌਕਡਾਊਨ ਦੇ ਬਾਵਜੂਦ ਕੋਰੋਨਾ ਇਨਫੈਕਸ਼ਨ ਦੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਅਜਿਹੇ ‘ਚ ਦਿੱਲੀ ਸਰਕਾਰ ਨੇ ਇੱਕ ਹੌਰ ਹਫ਼ਤੇ ਲਈ ਲੌਕਡਾਊਨ ਨੂੰ ਵਧਾ ਦਿੱਤਾ ਹੈ। ਉੱਥੇ ਹੀ ਦਿੱਲੀ ਦੇ 70 ਫੀਸਦ ਕਾਰੋਬਾਰੀ ਲੌਕਡਾਊਨ ਨੂੰ 26 ਅਪ੍ਰੈਲ ਤੋਂ ਹੋਰ ਅੱਗੇ ਵਿਸਥਾਰ ਦਿੱਤੇ ਜਾਣ ਦੇ ਪੱਖ ‘ਚ ਨਜ਼ਰ ਆਏ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 19 ਅਪ੍ਰੈਲ ਨੂੰ ਛੇ ਦਿਨ ਦੇ ਲੌਕਡਾਊਨ ਦਾ ਐਲਾਨ ਕੀਤਾ ਸੀ ਜੋ ਸੋਮਵਾਰ ਸਵੇਰ ਪੰਜ ਵਜੇ ਤਕ ਲਾਗੂ ਹੋਵੇਗਾ। ਇਨਫੈਕਸ਼ਨ ਦੀ ਲੜੀ ਤੋੜਨ ਤੇ ਸਿਹਤ ਢਾਂਚੇ ਨੂੰ ਮਜਬੂਤ ਕਰਨ ਲਈ ਇਹ ਲੌਕਡਾਊਨ ਲਾਗੂ ਕੀਤਾ ਗਿਆ ਸੀ। ਦਿੱਲੀ ਸਰਕਾਰ ਦੇ ਇਕ ਸੂਤਰ ਨੇ ਕਿਹਾ, ‘ਘੱਟ ਸਮੇਂ ਲਈ ਲੌਕਡਾਊਨ ਦਾ ਮਕਸਦ ਮਾਮਲਿਆਂ ਦੀ ਸੰਖਿਆਂ ਨੂੰ ਕਾਬੂ ਕਰਨ ਦੇ ਨਾਲ ਹੀ ਸਿਹਤ ਢਾਂਚੇ ਨੂੰ ਮਜਬੂਤੀ ਦੇਣ ਲਈ ਸਮਾਂ ਪ੍ਰਾਪਤ ਕਰਨਾ ਸੀ। ਹਾਲਾਂਕਿ ਹਾਲਾਤ ਖਰਾਬ ਤੋਂ ਬਦਤਰ ਹੋ ਗਏ ਹਨ। ਅਜਿਹੇ ਹਾਲਾਤ ‘ਚ ਇਕ ਹੋਰ ਹਫਤੇ ਲਈ ਲੌਕਡਾਊਨ ਨੂੰ ਵਿਸਥਾਰ ਦੇਣਾ ਇਕ ਸੰਭਵ ਆਪਸ਼ਨ ਹੈ।’

ਲੌਕਡਾਊਨ ਵਧਾਉਣ ਦੀ ਉੱਠੀ ਮੰਗ

ਇਕ ਸਰਵੇਖਣ ਦੇ ਮੁਤਾਬਕ, 700 ਵਪਾਰਕ ਸੰਗਠਨਾਂ ‘ਚੋਂ ਕਰੀਬ 500 ਲੌਕਡਾਊਨ ਅੱਗੇ ਵਧਾਉਣ ਦੇ ਪੱਖ ‘ਚ ਹਨ। ਇਸ ਸਰਵੇਖਣ ‘ਚ ਕਸ਼ਮੀਰੀ ਗੇਟ, ਚਾਂਦਨੀ ਚੌਕ, ਚਾਵੜੀ ਬਜ਼ਾਰ, ਸਦਰ ਬਜ਼ਾਰ, ਖਾਰੀ ਬਾਵਲੀ, ਕਰੋਲ ਬਾਗ, ਕਮਲਾ ਨਗਰ, ਰਾਜੌਰੀ ਗਾਰਡਨ, ਨਹਿਰੂ ਪਲੇਸ, ਸਾਊਥ ਐਕਸ ਤੇ ਸ਼ਾਹਦਰਾ ਦੇ ਕਾਰੋਬਾਰੀ ਸ਼ਾਮਲ ਰਹੇ।

ਸੀਟੀਆਈ ਦੇ ਮੁਖੀ ਬ੍ਰਿਜੇਸ਼ ਗੋਇਲ ਨੇ ਕਿਹਾ, ‘ਜ਼ਿਆਦਾਤਰ ਸੰਗਠਨ ਦਿੱਲੀ ‘ਚ ਪੰਜ ਤੋਂ ਸੱਤ ਦਿਨ ਦੇ ਲੌਕਡਾਊਨ ਵਿਸਥਾਰ ਦੇ ਪੱਖ ‘ਚ ਹਨ। ਹਾਲਾਂਕਿ ਕਾਰੋਬਾਰੀਆਂ ਨੇ ਇਹ ਸਾਫ ਕਰ ਦਿੱਤਾ ਕਿ ਉਹ ਲੌਕਡਾਊਨ ਸਬੰਧੀ ਦਿੱਲੀ ਸਰਕਾਰ ਦੇ ਹੁਕਮਾਂ ਦਾ ਪਾਲਣ ਕਰਨਗੇ ਤੇ ਖੁਦ ਆਪਣੇ ਵੱਲੋਂ ਕਿਸੇ ਤਰ੍ਹਾਂ ਦਾ ਲੌਕਡਾਊਨ ਨਹੀਂ ਕਰਨਗੇ।

NO COMMENTS