ਕੇਜਰੀਵਾਲ ਦਾ ਵੱਡਾ ਐਲਾਨ, ਹੁਣ ਦਿੱਲੀ ਦਾ ਵੀ ਹੋਵੇਗਾ ਵਖਰਾ ਸਿੱਖਿਆ ਬੋਰਡ

0
19

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦਾ ਹੁਣ ਵਖਰਾ ਸਿੱਖਿਆ ਬੈਰਡ ਹੋਵੇਗਾ। ਇਸ ਫੈਸਲੇ ਨੂੰ ਦਿੱਲੀ ਕੈਬਿਨੇਟ ‘ਚ ਹਰੀ ਝੰਡੀ ਦਿੱਤੀ ਗਈ। ਇਸ ਦੇ ਨਾਲ ਹੀ ਦੱਸ ਦਈਏ ਕਿ 2021-21 ‘ਚ ਕੁਝ ਸਕੂਲਾਂ ‘ਚ ਨਵੇਂ ਬੋਰਡ ਤਹਿਤ ਸਿੱਖਿਆ ਦਿੱਤੀ ਡਾਵੇਗੀ।

ਇਸ ਦੇ ਨਾਲ ਹੀ ਦੱਸ ਦਈਏ ਕਿ ਹੁਣ ਤਕ ਦਿੱਲੀ ‘ਚ ਸਿਰਫ CBSE/ICSE ਬੋਰਡ ਹਨ। ਪਰ ਹੋਰਨਾਂ ਸੂਬਿਆਂ ਵਾਂਗ ਹੁਣ ਦਿੱਲੀ ਦਾ ਵੀ ਆਪਣੀ ਸਿੱਖਿਆ ਬੋਰਡ ਹੋਵੇਗਾ। ਇਸ ਦਾ ਐਲਾਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ- ਅੱਜ ਅਸੀਂ ਦਿੱਲੀ ਦੇ ਮੰਤਰੀ ਮੰਡਲ ਵਿੱਚ ਸਕੂਲ ਬੋਰਡ ਆਫ਼ ਸਕੂਲ ਐਜੂਕੇਸ਼ਨ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ। ਇਹ ਕੋਈ ਛੋਟਾ ਜਿਹਾ ਸਿੱਖਿਆ ਬੋਰਡ ਨਹੀਂ ਹੈ।

ਉਨ੍ਹਾਂ ਅੱਗੇ ਕਿਹਾ ਕਿ ਸਿੱਖਿਆ ਬੋਰਡ ਬਣਾਉਣ ਲਈ ਇਹ ਜ਼ਰੂਰੀ ਸੀ ਕਿਉਂਕਿ ਪਿਛਲੇ ਛੇ ਸਾਲਾਂ ਵਿਚ ਅਸੀਂ ਹਰ ਸਾਲ ਦਿੱਲੀ ਦੇ 25% ਬਜਟ ਨੂੰ ਸਿੱਖਿਆ ‘ਤੇ ਖਰਚਣਾ ਸ਼ੁਰੂ ਕੀਤਾ। ਇਸ ਕਾਰਨ ਸਰਕਾਰੀ ਸਕੂਲਾਂ ਦੀਆਂ ਸ਼ਾਨਦਾਰ ਇਮਾਰਤਾਂ, ਚੰਗੇ ਕਮਰਿਆਂ ਅਤੇ ਸਫਾਈ ਦਾ ਪ੍ਰਬੰਧ ਹੋਣਾ ਸ਼ੁਰੂ ਹੋਇਆ।

ਦਿੱਲੀ ਦੇ ਮੁੱਖ ਮੰਤਰੀ ਨੇ ਅੱਗੇ ਕਿਹਾ- “ਅਸੀਂ ਸਿੱਖਿਆ ਦੀ ਦੁਨੀਆ ਵਿੱਚ ਬਹੁਤ ਸਾਰੀਆਂ ਵੱਡੀਆਂ ਤਬਦੀਲੀਆਂ ਕੀਤੀਆਂ। ਇਸ ਤੋਂ ਪਹਿਲਾਂ ਸਕੂਲ ਨੂੰ ਕਿਸੇ ਕੰਮ ਲਈ ਸਰਕਾਰ ਤੋਂ ਇਜਾਜ਼ਤ ਲੈਣੀ ਪੈਂਦੀ ਸੀ। ਸਕੂਲ ਵਿੱਚ ਬਹੁਤ ਸਾਰੀਆਂ ਅਸਾਮੀਆਂ ਖਾਲੀ ਪਈਆਂ ਸੀ। ਪਰ ਅਸੀਂ ਸਕੂਲ ਦੇ ਪ੍ਰਿੰਸੀਪਲ ਨੂੰ ਇਹ ਪਾਵਰ ਦਿੱਤੀ ਹੈ। ਬਹੁਤ ਸਾਰੇ ਨਵੇਂ ਪ੍ਰਯੋਗ ਕੀਤੇ ਗਏ।”

NO COMMENTS