ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਖਿਲਾਫ ਪਾਸ ਕੀਤੇ ਗਏ ਤਿੰਨੇ ਕਾਲੇ ਕਾਨੂੰਨਾਂ ਦੇ ਖਿਲਾਫ ਲਗਾਤਾਰ ਰੋਸ ਵਧਦਾ ਜਾ ਰਿਹਾ ਹੈ

0
15

ਮਾਨਸਾ 18,ਫਰਵਰੀ (ਸਾਰਾ ਯਹਾ /ਜੋਨੀ ਜਿੰਦਲ ): ਮਾਨਸਾ ਵਿੱਚ ਜਿੱਥੇ ਅੱਜ ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਦੇਸ਼ ਵਿਆਪੀ ਰੇਲਾਂ ਰੋਕਣ ਦਾ ਸੰਘਰਸ਼ ਕੀਤਾ ਗਿਆ ਅਤੇ ਸਾਰੀਆਂ ਕਿਸਾਨ ਜੱਥੇਬੰਦੀਆਂ ਨੇ ਸਾਂਝਾ ਮੋਰਚਾ ਲਾ ਕੇ ਅੱਜ ਦਿਨ ਦੇ 12 ਵਜੇ ਤੋਂ 4 ਵਜੇ ਸ਼ਾਂਤਮਈ ਰੂਪ ਵਿੱਚ ਰੇਲ ਰੋਕੋ ਅੰਦੋਲਨ ਕੀਤਾ ਗਿਆ ਅਤੇ ਕਿਸਾਨਾਂ ਦਾ ਭਾਰੀ ਇਕੱਠ ਹੋਇਆ ਅਤੇ ਜਿਥੇ ਸੱਤਾ ਵਿਚ ਕਾਬਜ ਬੀ ਜੇ ਪੀ ਦੀ ਸਰਕਾਰ ਵੱਲੋਂ ਦਿਨ ਬੇ ਦਿਨ ਕਿਸਾਨਾਂ ਪ੍ਰਤੀ ਅੜੀਅਲ ਰਵੱਈਆ ਅਖ਼ਤਿਆਰ ਕੀਤਾ ਜਾ ਰਿਹਾ ਹੈ ਅਤੇ ਦਿੱਲੀ ਵਿੱਚ ਚੱਲ ਰਹੇ ਕਿਸਾਨਾਂ ਦੇ ਹਿੱਤਾਂ ਨੂੰ ਦਰਕਿਨਾਰੇ ਕੀਤਾ ਜਾ ਰਿਹਾ ਹੈ ਅਤੇ ਮੋਦੀ ਕਿਸਾਨਾਂ ਨਾਲ ਹਿਟਲਰ ਵਾਲਾ ਰਵੱਈਆ ਅਖ਼ਤਿਆਰ ਕਰ ਰਿਹਾ ਹੈ ਅਤੇ ਕਿਸਾਨਾਂ ਆਗੂਆਂ ਤੇ ਕੇਂਦਰ ਦੀ ਗੁੰਗੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਜਾਇਦਾਦਾਂ ਨੂੰ ਆਡਨੀ ਵਾਰਗੀਆ ਵੱਡੀਆਂ ਕੰਪਨੀਆਂ ਨੂੰ ਮਿੱਟੀ ਦੇ ਭਾਵ ਦੇਂਣ ਦੀਆਂ ਕੋਝੀਆਂ ਹਰਕਤਾਂ ਦੇ ਰਾਹਾਂ ਅਖ਼ਤਿਆਰ ਕੀਤੇ ਜਾ ਰਹੇ ਹਨ ਅਤੇ ਇਹ ਸੰਘਰਸ਼

ਹੁਣ ਪੰਜਾਬ ਦੇ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਮਨਾਂ ਉੱਤੇ ਵੀ ਇਸ ਸੰਘਰਸ਼ ਪ੍ਰਤੀ ਰੋਸ ਹੈ ਕੀਤੇ ਨਾ ਕੀਤੇ ਉਹ ਵੀ ਕਿਸਾਨਾਂ ਦੇ ਹਿੱਤਾਂ ਲਈ ਸੰਘਰਸ਼ ਦਾ ਰੂਪ ਧਾਰਨ ਕਰਦੇ ਜਾ ਰਹੇ ਹਨ ਅੱਜ ਦੇਰ ਸ਼ਾਮ ਤੱਕ ਨੋਜਵਾਨ ਵਿਦਿਆਰਥੀਆਂ ਵੱਲੋਂ ਜਿੰਨਾ ਵਿੱਚ ਕਿਸਾਨਾਂ ਦੀਆਂ ਧੀਆਂ ਅਤੇ ਔਰਤਾਂ ਵੀ ਸ਼ਾਮਲ ਸਨ ਅਤੇ ਮਾਨਸਾ ਦੇ ਬੱਸ ਸਟੈਂਡ ਠੀਕਰੀਵਾਲਾ ਚੋਂਕ ਵਿੱਚ ਹੱਥਾਂ ਵਿਚ ਕਾਲੇ ਕਾਨੂੰਨਾਂ ਖਿਲਾਫ਼ ਬੇਨਰਾ ਤੇ ਲਿਖਿਆ ਸ਼ਾਂਤਮਈ ਸੰਘਰਸ਼ ਚੱਲ ਰਿਹਾ ਸੀ ਅਤੇ ਸ਼ਹਿਰ ਦੇ ਹਰ ਵਰਗ ਦੇ ਲੋਕਾਂ ਦੇ ਮਨਾਂ ਵਿਚ ਵੀ ਕਿਸਾਨਾਂ ਦੇ ਹਿੱਤਾਂ ਨੂੰ ਲੈਕੇ ਫ਼ਿਕਰ ਨਜ਼ਰ ਆਉਂਦਾ ਹੈ ਅਤੇ ਲੋਕ ਉਹਨਾਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਹਿੱਕ ਉਹਨਾਂ ਨੂੰ ਮਿਲ ਕੇ ਜਾਂ ਰਿਹੇ ਸੀ

NO COMMENTS