ਫਿਲਹਾਲ ਨਹੀਂ ਖੁੱਲ੍ਹੇਗਾ ਕਰਤਾਰਪੁਰ ਸਾਹਿਬ ਲਾਂਘਾ, ਵਿਦੇਸ਼ ਮੰਤਰਾਲੇ ਦਾ ਫੈਸਲਾ

0
11

21 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ) ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਭਾਰਤ ਵੱਲੋਂ ਵਿਸ਼ੇਸ਼ ਜਥਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਾਵੇਗਾ। ਇਹ ਜਥਾ 27 ਨਵੰਬਰ ਨੂੰ ਰਵਾਨਾ ਹੋਵੇਗਾ ਤੇ ਪਹਿਲੀ ਦਸੰਬਰ ਨੂੰ ਭਾਰਤ ਵਾਪਸੀ ਕਰੇਗਾ। ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਟਵੀਟ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ।

ਹਾਲਾਂਕਿ ਇਸ ਤੋਂ ਪਹਿਲਾਂ ਉਨ੍ਹਾਂ ਟਵੀਟ ‘ਚ ਕਿਹਾ ਸੀ ਕਿ 27 ਨਵੰਬਰ ਨੂੰ ਭਾਰਤ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ਼੍ਹਣ ਦਾ ਫੈਸਲਾ ਲਿਆ ਗਿਆ ਹੈ। ਹੁਣ ਸਾਂਪਲਾ ਨੇ ਇਕ ਹੋਰ ਟਵੀਟ ‘ਚ ਲਿਖਿਆ ਕਿ ਉਨ੍ਹਾਂ ਮੀਡੀਆ ‘ਚ ਛਪੀਆਂ ਖਬਰਾਂ ਮੁਤਾਬਕ ਟਵੀਟ ਕੀਤਾ ਸੀ। ਪਰ ਵਿਦੇਸ਼ ਮੰਤਰਾਲੇ ਨਾਲ ਗੱਲ ਕਰਨ ‘ਤੇ ਪਤਾ ਲੱਗਾ ਕਿ 27 ਤਾਰੀਖ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਜਥਾ ਜਾਵੇਗਾ ਜੋ ਪਹਿਲੀ ਦਸੰਬਰ ਨੂੰ ਵਾਪਸੀ ਕਰੇਗਾ।

मीडिया में छपी ख़बरों के अनुसार यह ट्वीट किया था मगर विदेश मंत्रालय से बात करने पर पता चला यह 27 तारीख़ को गुरुनानक नाम लेवा संगतों का जत्था जाएगा जो 1 तारीख़ को भारत वापिस आयेगा । https://t.co/F3foxugWWQ
— Vijay Sampla (@vijaysamplabjp) November 21, 2020

ਯਾਨੀ ਕਿ ਭਾਰਤ ਸਰਕਾਰ ਵੱਲੋਂ ਫਿਲਹਾਲ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਬਾਰੇ ਕੋਈ ਫੈਸਲਾ ਨਹੀਂ ਲ਼ਿਆ ਗਿਆ। ਕੋਰੋਨਾ ਵਾਇਰਸ ਕਾਰਨ ਮਾਰਚ ਤੋਂ ਲਾਂਘਾ ਬੰਦ ਪਿਆ ਹੈ ਤੇ ਭਾਰਤ ਸਰਕਾਰ ਨੇ ਕਿਹਾ ਸੀ ਕਿ ਉਹ ਕੋਰੋਨਾ ਵਾਇਰਸ ਦੀ ਸਮੀਖਿਆ ਦੇ ਆਧਾਰ ‘ਤੇ ਹੀ ਲਾਂਘਾ ਖੋਲ੍ਹਣ ਦੀ ਇਜਾਜ਼ਤ ਦੇਣਗੇ।

NO COMMENTS