*ਕੇਂਦਰ ਸਰਕਾਰ ਵਿਰੋਧੀ ਦੇਸ਼ਾਂ ਨਾਲ ਲੜਾਈ ਕਰਨ ਵਾਲਾ ਫੌਜੀ ਬਲ ਕਿਸਾਨਾਂ ਤੇ ਨਾ ਵਰਤੇ:ਬਿੱਟੂ*

0
46

ਲੁਧਿਆਣਾ 19 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ):ਕਿਸਾਨਾਂ ਦਾ ਰਾਹ ਰੋਕਣ ਲਈ ਕੇਂਦਰ ਤੇ ਹਰਿਆਣਾ ਸਰਕਾਰ ਉਹ ਫੋੋਜੀ ਵੱਲ ਇਸਤੇਮਾਲ ਨਾ ਕਰੇ। ਜੋ ਵਿਰੋਧੀ ਦੇਸ਼ਾਂ ਨਾਲ ਲੜਾਈ ਲੜਣ ਲਈ ਕੀਤਾ ਜਾਂਦਾ ਹੈ। ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਜੇਕਰ ਕੇਂਦਰ ਅਤੇ ਹਰਿਆਣਾ ਸਰਕਾਰ ਦਾ ਕਿਸਾਨਾਂ ਪ੍ਰਤੀ ਇਹੀ ਰਵੱਈਆ ਜਾਰੀ ਰਿਹਾ ਤਾਂ ਉਨ੍ਹਾਂ ਦਾ ਸਬਰ ਦਾ ਬੰਨ੍ਹ ਵੀ ਟੁੱਟ ਜਾਵੇਗਾ। ਉਹ ਕਿਸਾਨਾਂ ਤੇ ਜੁਲਮ ਨਹੀਂ ਹੋਣ ਦੇਣਗੇ। ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਕਿਸਾਨ ਕੋਈ ਨਿਰਾਲੀ ਮੰਗ ਨਹੀਂ ਕਰ ਰਹੇ। ਪਿਛਲੇ ਕਿਸਾਨੀ ਸੰਘਰਸ਼ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਕਿਸਾਨਾਂ ਨਾਲ ਵਾਅਦੇ ਕੀਤੇ ਸਨ। ਉਨ੍ਹਾਂ ਦੀਆਂ ਮੰਗਾਂ ਹੀ ਪੂਰੀਆਂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਰਵੱਈਆ ਕਦੇ ਵੀ ਹਜਮ ਕਰਨ ਵਾਲਾ ਨਹੀਂ। ਕਿਸਾਨਾਂ ਦਾ ਰਾਹ ਰੋਕਣ ਲਈ ਅਜਿਹਾ ਤਸ਼ੱਦਦ ਅਤੇ ਉਹ ਫੋਜੀ ਬਲ ਉਪਯੋਗ ਕਰਨਾ। ਜੋ ਵਿਰੋਧੀ ਦੇਸ਼ਾਂ ਨਾਲ ਲੜਾਈ ਲੜਣ ਲਈ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਹ ਨਾ ਸਮਝੇ ਕਿ ਕਿਸਾਨ ਇੱਕਲੇ ਹਨ। ਪੂਰਾ ਪੰਜਾਬ ਉਨ੍ਹਾਂ ਨਾਲ ਡਟ ਕੇ ਖੜ੍ਹੇਗਾ ਅਤੇ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਲਈ ਹਰ ਗੱਲ ਤੇ ਪਹਿਰਾ ਦਿੱਤਾ ਜਾਵੇਗਾ। ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਇਹ ਭਰਮ ਕੱਢ ਦੇਵੇ ਕਿ ਇਸ ਤਰ੍ਹਾਂ ਦੇ ਤਸ਼ੱਦਦ ਨਾਲ ਉਹ ਚੁੱਪ ਕਰਕੇ ਬੈਠ ਜਾਣਗੇ। ਕਿਸਾਨਾਂ ਤੇ ਇਹ ਗੈਰ ਮਨੁੱਖੀ ਤਸ਼ੱਦਦ ਅਤੇ ਅੱਤਿਆਚਾਰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਸਬਰ ਦਾ ਇਮਤਿਹਾਨ ਨਾ ਲਵੇ। ਜਿਸ ਨਾਲ ਪੂਰਾ ਪੰਜਾਬ ਕਿਸਾਨਾਂ ਨਾਲ ਉੱਠ ਖੜ੍ਹੇ।

NO COMMENTS