ਕੇਂਦਰ ਸਰਕਾਰ ਵਿਰੁੱਧ ਕਿਸਾਨਾਂ ਨੇ ਚੁੱਕਿਆ ਨਵਾਂ ਹਥਿਆਰ, ਹੁਣ ਇਸ ਢੰਗ ਨਾਲ ਘੇਰਨਗੇ ਸਰਕਾਰ

0
115

ਚੰਡੀਗੜ੍ਹ18 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਖੇਤੀ ਕਾਨੂੰਨਾਂ ਨੂੰ ਲੈ ਕੇ ਦੇਸ਼ ਦਾ ਕਿਸਾਨ ਪਿਛਲੇ 23 ਦਿਨਾਂ ਤੋਂ ਕੌਮੀ ਰਾਜਧਾਨੀ ਦੀਆਂ ਬਰੂਹਾਂ ਤੇ ਪ੍ਰਦਰਸ਼ਨ ਕਰ ਰਿਹਾ ਹੈ। ਕਿਸਾਨਾਂ ਨੂੰ ਦੇਸ਼ ਦੇ ਵੱਖ-ਵੱਖ ਵਰਗਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਨੇ ਇਸ ਅੰਦੋਲਨ ਨੂੰ ਇੱਕ ਵੱਖਰੇ ਲੈਵਲ ਤੇ ਖੜ੍ਹਾ ਕਰ ਦਿੱਤਾ ਹੈ।

ਕਿਸਾਨ ਅਜੌਕੇ ਦੌਰ ਵਿੱਚ ਇੰਟਰਨੈੱਟ ਤੇ ਸੋਸ਼ਲ ਮੀਡੀਆ ਦਾ ਵੀ ਪੂਰਾ ਸਹਾਰਾ ਲੈ ਰਹੇ ਹਨ। ਇਸ ਦੌਰਾਨ ਹੀ ਕਿਸਾਨਾਂ ਨੇ ਸੋਸ਼ਲ ਮੀਡੀਆ ਜ਼ਰੀਏ ਆਪਣੀ ਆਵਾਜ਼ ਕਿਸਾਨਾਂ ਤੱਕ ਪਹੁੰਚਾਉਣ ਲਈ  ਇੱਕ ਅਕਾਊਂਟ ਬਣਾਇਆ ਹੈ। ਇਸ ਅਕਾਉਂਟ ਨੂੰ ਕਿਸਾਨ ਏਕਤਾ ਮੋਰਚਾ (Kisan ekta morcha) ਨਾਂ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਨੌਜਵਾਨ ਕਿਸਾਨ ਇਸ ਅੰਦੋਲਨ ਰਾਹੀਂ ਪੂਰਾ ਆਈਟੀ ਸੈੱਲ ਤਿਆਰ ਕਰ ਰਹੇ ਹਨ। ਇਸ ਆਈ ਟੀ ਸੈੱਲ ਨੇ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਤੇ ਸਨੈਪਚੈਟ ‘ਤੇ ਅਕਾਉਂਟ ਤਿਆਰ ਕੀਤੇ ਹਨ। ਉਨ੍ਹਾਂ ਦੇ ਜ਼ਰੀਏ ਅੰਦੋਲਨ ਦੀ ਸਾਰੀ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾਏਗੀ। ਹੁਣ ਤੱਕ ਹਜ਼ਾਰਾਂ ਕਿਸਾਨ ਇਸ ਅਕਾਉਂਟ ਨੂੰ ਫੌਲੋ ਕਰ ਚੁੱਕੇ ਹਨ।

NO COMMENTS