ਕੇਂਦਰ ਸਰਕਾਰ ਦਾ ਵੱਡਾ ਫੈਸਲਾ, 80 ਕਰੋੜ ਲੋਕਾਂ ਨੂੰ ਮਿਲੇਗੀ 2 ਰੁਪਏ ਕਿਲੋ ਕਣਕ ਤੇ 3 ਰੁਪਏ ਕਿਲੋ ਚੌਲ

0
135

ਨਵੀਂ ਦਿੱਲੀ: ਦੇਸ਼ ‘ਚ ਕੋਰੋਨਾ ਦਾ ਵੱਧਦਾ ਪ੍ਰਭਾਵ ਦੇਖ ਕੇ ਅੱਜ ਪੀਐਮ ਮੋਦੀ ਦੀ ਅਗੁਵਾਈ ‘ਚ ਕੇਂਦਰੀ ਕੈਬਨਿਟ ਦੀ ਬੈਠਕ ਹੋਈ। ਇਸ ਬੈਠਕ ‘ਚ ਵੀ ਸੋਸ਼ਲ਼ ਡਿਸਟੇਂਸਿੰਗ ਦੇਖਣ ਨੂੰ ਮਿਲੀ। ਬੈਠਕ ‘ਚ ਸਰਕਾਰ ਵਲੋਂ ਅਹਿਮ ਫੈਸਲੇ ਲਏ ਗਏ।

ਕੈਬਨਿਟ ਮੰਤਰੀ ਪ੍ਰਕਾਸ਼ ਜਾਵੇੜਕਰ ਨੇ ਦੱਸਿਆ ਕਿ ਕੇਦਰ ਸਰਕਾਰ ਦੇਸ਼ ਦੇ 80 ਕਰੋੜ ਲੋਕਾਂ ਨੂੰ ਹਰ ਮਹੀਨੇ 7 ਕਿਲੋ ਪ੍ਰਤੀ ਵਿਅਕਤੀ ਰਾਸ਼ਨ ਦੇਵੇਗੀ। 2 ਰੁਪਏ ਕਿਲੋ ਕਣਕ ਤੇ 3 ਰੁਪਏ ਕਿਲੋ ਚੌਲ ਦਿੱਤੇ ਜਾਣਗੇ। ਨਾਲ ਹੀ 3 ਮਹੀਨੇ ਦਾ ਐਡਵਾਂਸ ‘ਚ ਰਾਸ਼ਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ।

ਦਸ ਦਈਏ ਕਿ ਕੋਰੋਨਾ ਨੂੰ ਰੋਕਣ ਲਈ 14 ਅਪ੍ਰੈਲ ਤੱਕ ਲੌਕ ਡਾਉਨ ਦਾ ਐਲਾਨ ਕੀਤਾ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਆਰਥਿਕ ਤੌਰ ‘ਤੇ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸੇ ਨੂੰ ਧਿਆਨ ‘ਚ ਰੱਖਦਿਆਂ ਸਰਕਾਰ ਰਾਹਤ ਦੇ ਰਹੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਬਿਮਾਰੀ ਦਾ ਇੱਕ ਹੀ ਉਪਾਅ ਹੈ, ਘਰ ‘ਚ ਰਹੋ ਤੇ ਹੱਥ ਜ਼ਰੂਰ ਧੋਵੋ। ਬੁਖਾਰ, ਸਰਦੀ, ਖੰਘ ਹੋਣ ‘ਤੇ ਡਾਕਟਰ ਨੂੰ ਦਿਖਾਓ।

NO COMMENTS