ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਕਿਸਾਨ ਆਗੂਆਂ ਉਪਰ ਗਲਤ ਪਰਚੇ ਦਰਜ਼ ਕਰਨ ਦੀ ਨਿੰਦਾ -ਬਾਰ ਐਸੋਸੀਏਸ਼ਨ ਮਾਨਸਾ

0
83

ਮਾਨਸਾ28 ਜਨਵਰੀ (ਸਾਰਾ ਯਹਾਂ /ਜੋਨੀ ਜਿੰਦਲ) :ਮਾਨਸਾ ਬਾਰ ਐਸੋਸੀਏਸਨ ਦੇ ਐਡਵੋਕੇਟਸ ਨੇ ਦੇਸ਼ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਕੁੱਝ ਗਤੀਵਿਧੀਆਂ ਨੂੰ ਮੋਦੀ ਮੀਡੀਆ ਰਾਹੀਂ ਗਲਤ ਤੌਰ *ਤੇ ਪੇਸ਼ ਕਰਨ ਅਤੇ ਕਿਸਾਨ ਆਗੂਆਂ ਤੇ ਅੰਦੋਲਨਕਾਰੀਆਂ *ਤੇ ਝੂਠੇ ਪਰਚੇ ਦਰਜ਼ ਕਰਨ *ਤੇ ਕੇਂਦਰ ਦੀ ਬੀਜੇਪੀ ਸਰਕਾਰ ਅਤੇ ਦਿੱਲੀ ਪੁਲਿਸ ਦੀ ਨਿੰਦਾ ਕੀਤੀ।
ਇਸ ਦੌਰਾਨ ਮਾਨਸਾ ਬਾਰ ਐਸੋਸੀਏਸ਼ਨ ਦੇ ਸਕੱਤਰ ਹਰਪ੍ਰੀਤ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਵਕੀਲ ਭਾਈਚਾਰਾ ਅੰਦੋਲਨ ਕਰ ਰਹੇ ਕਿਸਾਨ ਆਗੂਆਂ ਅਤੇ ਅੰਦੋਲਨਕਾਰੀਆਂ ਦੇ ਨਾਲ ਚਟਾਨ ਵਾਂਗ ਖੜ੍ਹਾ ਹੈ। ਜੇਕਰ ਦੇਸ਼ ਭਰ ਵਿੱਚ ਕਿਤੇ ਵੀ ਕਿਸਾਨ ਅੰਦੋਲਨਕਾਰੀਆਂ ਵਿਰੁੱਧ ਸਰਕਾਰ ਵੱਲੋਂ ਕੋਈ ਵੀ ਗਲਤ ਪਰਚਾ ਜਾਂ ਵਧੀਕੀ ਕੀਤੀ ਜਾਂਦੀ ਹੈ ਤਾਂ ਦੇਸ਼ ਦੇ ਸਾਰੇ ਵਕੀਲ ਇਸ ਕਾਰਵਾਈ ਦਾ ਵਿਰੋਧ ਕਰਨਗੇ ਅਤੇ ਜਿਥੇ ਵੀ ਲੋੜ ਹੋਈ ਆਪਣੀਆਂ ਸੇਵਾਵਾਂ ਮੁਫਤ ਪ੍ਰਦਾਨ ਕਰਨਗੇ। ਇਸ ਸਮੇਂ ਮਾਨਸਾ ਬਾਰ ਦੇ ਸੀਨੀਅਰ ਐਡਵੋਕੇਟ ਬਿਮਲਜੀਤ ਸਿੰਘ, ਐਡਵੋਕੇਟ ਰਣਜੀਤ ਸਿੰਘ ਅਤੇ ਗੁਰਜੀਤ ਸਿੰਘ ਝੰਡੂਕੇ ਨੇ ਕਿਹਾ ਕਿ ਜ਼ੋ ਕਿਸਾਨ ਬਿੱਲ ਹਨ, ਉਹ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਲਈ ਲਿਆਂਦੇ ਗਏ ਹਨ। ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਲੜ ਰਹੇ ਹਨ ਅਤੇ ਜ਼ੋ ਲਾਲ ਕਿਲੇ ਉੱਪਰ ਸਿੱਖ ਧਰਮ ਦਾ ਝੰਡਾ ਅਤੇ ਕਿਸਾਨੀ ਝੰਡਾ ਲਹਿਰਾਉਣ ਨੂੰ ਮੋਦੀ ਮੀਡੀਆ ਵਲੋ ਦੇਸ਼ ਵਿਰੋਧੀ ਦਿਖਾਇਆ ਜਾ ਰਿਹਾ ਹੈ ਅਤੇ ਇਹ ਵੀ ਝੂਠ ਬੋਲਿਆ ਜਾ ਰਿਹਾ ਹੈ ਕਿ ਇਹ ਝੰਡੇ ਤਿਰੰਗਾ ਝੰਡਾ ਉਤਾਰ ਕੇ ਲਹਿਰਾਏ ਗਏ ਹਨ, ਬਿਲਕੁਲ ਗਲਤ ਹੈ। ਇਹ ਕਿ ਵੱਖ ਵੱਖ ਸਮਿਆਂ ਉਪਰ ਖਾਲਸਾਈ ਝੰਡਾ ਲਾਲ ਕਿਲੇ ਉਪਰ ਸਰਕਾਰ ਵਲੋਂ ਸਰਕਾਰੀ ਸਮਾਗਮਾਂ ਦੌਰਾਨ ਲਹਿਰਾਇਆ ਜਾਂਦਾ ਰਿਹਾ ਹੈ। ਦੇਸ਼ *ਤੇ ਜਦ ਵੀ ਭੀੜ ਪਈ ਹੈ ਤਾਂ ਭਾਰਤੀ ਫੌਜ਼ ਵਿੱਚ ਸਿੱਖ ਰੈਜੀਮੈਂਟਾ ਇਸ ਖਾਲਸਾਈ ਝੰਡੇ ਨੂੰ ਅੱਗੇ ਲੈ ਕੇ ਦੁਸ਼ਮਣਾਂ ਦੇ ਦੰਦ ਖੱਟੇ ਕਰਦੀਆਂ ਰਹੀਆਂ ਹਨ ਅਤੇ ਖਾਲਸਾਈ ਝੰਡੇ ਸਬੰਧੀ ਕਿਸੇ ਵੱਲੋਂ ਵੀ ਕਿੰੰਤੂ ਪਰੰਤੂ ਕੀਤੀ ਜਾਣੀ ਸਿੱਖ ਕੌਮ ਅਤੇ ਧਰਮ ਨਿਰਪੱਖ ਦੇਸ਼ ਵਾਸੀ ਕਦੇ ਵੀ ਦੇਸ਼ ਵਾਸੀ ਬਰਦਾਸ਼ਤ ਨਹੀਂ ਕਰਨਗੇ।
ਇਸ ਮੌਕੇ ਸੰਵਿਧਾਨ ਬਚਾਓ ਮੰਚ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ, ਪ੍ਰਿਥੀਪਾਲ ਸਿੰਧੂ ਕੋਆਪਟਡ ਮੈਂਬਰ ਬਾਰ ਕੌਸਲ ਪੰਜਾਬ ਤੇ ਹਰਿਆਣਾ ਅਤੇ ਰਣਦੀਪ ਸ਼ਰਮਾ (ਰਿੰਕੂ) ਐਡਵੋਕੇਟਸ ਨੇ ਕਿਹਾ ਕਿ ਸਰਕਾਰ ਵੱਲੋਂ 26 ਜਨਵਰੀ ਨੂੰ ਜ਼ੋ ਕਿਸਾਨ ਯੂਨੀਅਨਾਂ ਦੇ ਸੱਦੇ *ਤੇ ਟਰੈਕਟਰ ਮਾਰਚ ਕੱਢਿਆ ਜਾਣਾ ਸੀ, ਉਸਦਾ ਰੂਟ ਖਾਲੀ ਨਹੀਂ ਰੱਖਿਆ ਗਿਆ ਅਤੇ ਕੁੱਝ ਸ਼ਰਾਰਤੀ ਅਨਸਰਾਂ ਨੂੰ ਸਰਕਾਰ ਵੱਲੋਂ ਸ਼ਹਿ ਦੇ ਕੇ ਜਾਣ ਬੁੱਝ ਕੇ ਸਰਕਾਰੀ ਸਰੋਤਾਂ ਰਾਹੀਂ ਇਸ ਟਰੈਕਟਰ ਮਾਰਚ ਨੂੰ ਹਿੰਸਕ ਹੋਣ ਦੀਆਂ ਖਬਰਾਂ ਦਿਖਾਈਆਂ ਗਈਆਂ ਜਦ ਕਿ ਜ਼ੋ ਦੁਨੀਆਂ ਦੇ ਇਸ ਸਭ ਤੋਂ ਵੱਡੇ ਟਰੈਕਟਰ ਮਾਰਚ ਦਾ ਸ਼ਾਂਤਮਈ ਪ੍ਰਦਰਸ਼ਨ ਰਿਹਾ ਅਤੇ ਦਿੱਲੀ ਵਾਸੀਆਂ ਨੇ ਜ਼ੋ ਇੰਨ੍ਹਾਂ ਨੂੰ ਪਿਆਰ ਦਿੱਤਾ, ਉਹ ਲੋਕਾਂ ਸਾਹਮਣੇ ਨਹੀਂ ਲਿਆਂਦਾ ਗਿਆ। ਉਨਾਂ ਕਿਹਾ ਕਿ ਵਕੀਲ ਭਾਈਚਾਰਾ ਹਮੇਸ਼ਾ ਦੇਸ਼ ਵਿੱਚ ਲੋਕ ਹੱਕਾਂ ਲਈ ਖੜ੍ਹਦਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਖੜ੍ਹਦਾ ਰਹੇਗਾ। ਇਸ ਸਮੇਂ ਲਲਿਤ ਅਰੋੜਾ, ਕਾਕਾ ਸਿੰਘ ਮਠਾਰੂ, ਬਲਵਿੰਦਰ ਸਿੰਘ ਸੋਢੀ, ਗੋਰਾ ਸਿੰਘ ਥਿੰਦ, ਨਵਦੀਪ ਸ਼ਰਮਾ ਰਮਦਿੱਤੇਵਾਲਾ, ਗੁਰਪ੍ਰੀਤ ਸਿੰਘ ਭਾਈ ਦੇਸਾ ਅਤੇ ਜਗਜੀਤ ਗੁਪਤਾ ਆਦਿ ਐਡਵੋਕੇਟਸ ਹਾਜਰ ਸਨ।

LEAVE A REPLY

Please enter your comment!
Please enter your name here