ਮਾਨਸਾ 10/2/25 (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪਿਛਲੇ ਦਿਨੀਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕਰਕੇ ਆਪਣੀ ਸਰਕਾਰ ਦੀ ਪਿੱਠ ਆਪ ਥਾਪੜਨ ਦਾ ਕੰਮ ਕੀਤਾ ਗਿਆ ਹੈ। ਕਿਉਂਕਿ 12 ਲੱਖ ਰੁਪਏ ਦੀ ਆਮਦਨ ਵਾਲੇ ਲੋਕਾਂ ਨੂੰ ਟੈਕਸ ਰਹਿਤ ਦਾ ਗੁੰਮਰਾਹਕੁੰਨ ਪ੍ਰਚਾਰ ਕੀਤਾ ਗਿਆ ਹੈ ਜਦੋਂ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਕੱਟ ਲਾ ਕੇ ਆਮ ਘਰੇਲੂ ਵਸਤੂਆਂ ਤੇ ਬੇਲੋੜਾ ਟੈਕਸ ਲਾ ਕੇ ਹੋਰ ਆਰਥਿਕ ਬੋਝ ਪਾਇਆ ਗਿਆ ਹੈ। ਸਿਖਿਆ ਸਿਹਤ ਤੇ ਰੁਜ਼ਗਾਰ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਕੇ ਕੇਵਲ ਸਰਮਾਏਦਾਰ ਘਰਾਣਿਆਂ ਨੂੰ ਖੁਸ਼ ਕਰਨ ਅਤੇ ਉਹਨਾਂ ਦੇ ਘਰ ਭਰਨ ਵਾਲਾ ਹੈ।
ਸਥਾਨਕ ਠੀਕਰੀਵਾਲਾ ਚੌਕ ਵਿਖੇ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਰਾਜਵਿੰਦਰ ਸਿੰਘ ਰਾਣਾ,ਸੀ ਪੀ ਆਈ ਦੇ ਸੂਬਾ ਕਾਰਜਕਾਰਨੀ ਮੈਂਬਰ ਅਤੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ ਧੰਨਾ ਮੱਲ ਗੋਇਲ,ਬੀ ਕੇ ਯੂ ਲੱਖੋਵਾਲ ਦੇ ਅਭੀ ਮੌੜ , ਵਿਦਿਆਰਥੀ ਆਗੂ ਸੁਖਜੀਤ ਰਾਮਾਨੰਦੀ, ਗਗਨਦੀਪ ਸਿਰਸੀਵਾਲਾ, ਸੈਨਿਕ ਸ਼ੈਲ ਦੇ ਮੇਜ਼ਰ ਸਿੰਘ ਆਦਿ ਆਗੂਆਂ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਬਜਟ ਦੀਆਂ ਕਾਪੀਆਂ ਸਾੜਨ ਸਮੇਂ ਸਾਥੀਆਂ ਨੂੰ ਸੰਬੋਧਨ ਕੀਤਾ।
ਉਹਨਾਂ ਮੋਦੀ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਲੰਮੇ ਸਮੇਂ ਦੀ ਰਾਜਸੱਤਾ ਦੌਰਾਨ ਦੇਸ਼ ਆਰਥਿਕ ਤੌਰ ਤੇ ਪੂਰੀ ਤਰ੍ਹਾਂ ਪਛੜ ਗਿਆ ਹੈ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਭੁੱਖਮਰੀ ਅਮਰ ਵੇਲ ਵਾਂਗ ਵਧ ਰਹੀ ਹੈ।
ਸਰਕਾਰ ਇਸ ਸਬੰਧੀ ਕੋਈ ਧਿਆਨ ਨਹੀਂ ਦੇ ਰਹੀ, ਉਲਟਾ ਘੱਟ ਗਿਣਤੀਆਂ ਦਲਿਤਾਂ ਅਤੇ ਔਰਤਾਂ ਆਦੀਵਾਸੀਆਂ ਤੇ ਅਤਿਆਚਾਰ ਕਰਕੇ ਭਾਈ ਚਾਰਕ ਸਾਂਝ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਸਮਾਜਿਕ ਸੁਰੱਖਿਆ ਅਤੇ ਮਨਰੇਗਾ ਦੇ ਬਜ਼ਟ ਵਿਚ ਕਟੌਤੀ ਆਮ ਲੋਕਾਂ ਨੂੰ ਬੇਰੁਜ਼ਗਾਰੀ ਵੱਲ ਧੱਕੇਗੀ।
ਰੋਸ ਪ੍ਰਦਰਸ਼ਨ ਮੌਕੇ ਅਮ੍ਰਿਤਪਾਲ ਗੋਗਾ, ਅਜੀਤ ਸਿੰਘ ਸਰਪੰਚ, ਕ੍ਰਿਸ਼ਨਾ ਕੌਰ, ਹਰਪ੍ਰੀਤ ਸਿੰਘ ਮਾਨਸਾ, ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ,ਬੁਟਾ ਸਿੰਘ ਬਰਨਾਲਾ, ਰਜੇਸ਼ ਕੁਮਾਰ, ਪਰਮਜੀਤ ਕੌਰ,ਰਾਜੂ, ਗੁਰਸੇਵਕ ਸਿੰਘ , ਅਮਨਦੀਪ ਸਿੰਘ ਆਦਿ ਆਗੂ ਸਨ।