ਕੇਂਦਰੀ ਖੇਤੀ ਕਾਨੂੰਨਾਂ ਦਾ ਸੱਚ ਆਇਆ ਸਾਹਮਣੇ, ਪੰਜਾਬ ‘ਤੇ ਪੈਣ ਲੱਗੀ ਵੱਡੀ ਮਾਰ

0
72

ਜਗਰਾਉਂ 20 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕੇਂਦਰੀ ਖੇਤੀ ਕਾਨੂੰਨਾਂ (Central Agricultre Laws) ਦਾ ਸੱਚ ਸਾਹਮਣੇ ਆਉਣ ਲੱਗਾ ਹੈ। ਇਸ ਦੀ ਸਭ ਤੋਂ ਵੱਡਾ ਮਾਰ ਪੰਜਾਬ (Punjab) ‘ਤੇ ਪੈਣ ਲੱਗੀ ਹੈ। ਬੇਸ਼ੱਕ ਕਾਨੂੰਨ ਅਜੇ ਪ੍ਰਭਾਵੀ ਤੌਰ ‘ਤੇ ਲਾਗੂ ਨਹੀਂ ਹੋਏ ਪਰ ਇਨ੍ਹਾਂ ਦੀ ਅਸਲ ਤਸਵੀਰ ਝੋਨੇ (Paddy Season) ਦੇ ਸੀਜ਼ਨ ਵਿੱਚ ਹੀ ਵੇਖਣ ਨੂੰ ਮਿਲ ਰਹੀ ਹੈ। ਪੰਜਾਬ ਦੀਆਂ ਮੰਡੀਆਂ (Punjab Mandis) ਵਿੱਚ ਦੂਜੇ ਸੂਬਿਆਂ ਤੋਂ ਝੋਨਾ ਧੜੱਲੇ ਨਾਲ ਆ ਰਿਹਾ ਹੈ। ਇਸ ਦਾ ਖਮਿਆਜ਼ਾ ਪੰਜਾਬ ਦੇ ਕਿਸਾਨ ਨੇ ਪੰਜਾਬ ਸਰਕਾਰ ਨੂੰ ਭੁਗਤਣਾ ਪੈ ਰਿਹਾ ਹੈ।

ਦਰਅਸਲ ਪੂਰੇ ਪੰਜਾਬ ਵਿੱਚ ਯੂਪੀ ਤੇ ਬਿਹਾਰ ਤੋਂ ਲਗਾਤਾਰ ਆ ਰਹੇ ਝੋਨੇ ਕਰਕੇ ਸਰਕਾਰ ਦੀ ਸਿਰਦਰਦੀ ਵਧਦੀ ਜਾ ਰਹੀ ਹੈ ਕਿਉਂਕਿ ਇਸ ਨਾਲ ਖੇਤੀਬਾੜੀ ਵਿਭਾਗ ਤੇ ਫ਼ੂਡ ਸਪਲਾਈ ਵਿਭਾਗ ਦੇ ਅੰਕੜੇ ਖ਼ਰਾਬ ਹੋ ਰਹੇ ਹਨ। ਦੱਸ ਦਈਏ ਕਿ ਸੂਬੇ ‘ਚ ਅਜੇ ਵੀ ਝੋਨਾ ਆਉਣਾ ਲਗਾਤਾਰ ਜਾਰੀ ਹੈ। ਇਸੇ ਸਿਲਸਿਲੇ ਵਿੱਚ ਸ਼ੁੱਕਰਵਾਰ ਨੂੰ ਜਗਰਾਉਂ ਮਾਰਕੀਟ ਕਮੇਟੀ ਨੇ ਇੱਥੇ ਦੇ ਕੋਠੇ ਜੀਵੇ ਦੇ ਇੱਕ ਪਲਾਟ ਵਿੱਚੋਂ ਕਿਸੇ ਸ਼ੈਲਰ ਮਾਲਕ ਵੱਲੋਂ ਯੂਪੀ ਤੇ ਬਿਹਾਰ ਤੋਂ ਮੰਗਵਾਏ ਝੋਨੇ ਦੇ ਦੋ ਟਰੱਕ ਤੇ ਇੱਕ ਟਰਾਲੀ ਬਰਾਮਦ ਕੀਤੀ ਗਈ ਹੈ।

ਮਾਰਕੀਟ ਕਮੇਟੀ ਦੇ ਸੈਕਟਰੀ ਜਸ਼ਨਦੀਪ ਸਿੰਘ ਤੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨੇ ਮੌਕੇ ‘ਤੇ ਦੇਖਿਆ ਕਿ ਬਾਹਰੋਂ ਆਏ ਝੋਨੇ ਨੂੰ ਟਰਾਲੀਆਂ ਵਿੱਚ ਸ਼ਿਫਟ ਕਰਕੇ ਮੰਡੀ ਵਿੱਚ ਲੈ ਕੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਦੇਖਦੇ ਹੀ ਮੌਕੇ ‘ਤੇ ਕੰਮ ਕਰ ਰਹੀ ਲੇਬਰ ਫਰਾਰ ਹੋ ਗਈ। ਉਧਰ ਮੌਕੇ ‘ਤੇ ਮਾਰਕੀਟ ਕਮੇਟੀ ਦੇ ਅਫਸਰਾਂ ਨੇ ਪੁਲਿਸ ਨੇ ਬੁਲਾ ਕੇ ਸਾਰਾ ਝੋਨਾ ਟਰੱਕਾਂ ਸਮੇਤ ਪੁਲਿਸ ਦੇ ਹਵਾਲੇ ਕਰਵਾ ਦਿੱਤਾ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰਵਾ ਦਿੱਤੀ ਹੈ।

ਦੱਸ ਦਈਏ ਕਿ ਇਸ ਮੌਕੇ ਮਾਰਕੀਟ ਕਮੇਟੀ ਦੇ ਸੈਕਟਰੀ ਜਸ਼ਨਦੀਪ ਸਿੰਘ ਤੇ ਚੇਅਰਮੈਨ ਸਤਿੰਦਰ ਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਮੰਡੀ ਬੋਰਡ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਾਲ ਕੋਈ ਸਮਝੌਤਾ ਨਹੀਂ ਕਰੇਗਾ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਫੜੇ ਗਏ ਝੋਨੇ ਦੀ ਕੀਮਤ ਬਾਜ਼ਾਰ ਵਿਚ 10 ਤੋਂ 12 ਲੱਖ ਰੁਪਏ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਅਜੇ ਤੱਕ ਇਸ ਦੇ ਖਰੀਦਦਾਰ ਤੇ ਇਸ ਨੂੰ ਮੰਗਵਉਣ ਵਾਲੇ ਸ਼ੈਲਰ ਮਾਲਕ ਦਾ ਪਤਾ ਨਹੀਂ ਲੱਗਿਆ ਪਰ ਪੁਲਿਸ ਜਲਦੀ ਇਸ ਗੱਲ ਦਾ ਵੀ ਪਤਾ ਲਗਾ ਕੇ ਬਣਦੀ ਕਾਰਵਾਈ ਕਰੇਗੀ।

NO COMMENTS