*ਕੂੜੇ ਦੇ ਡੰਪਾਂ ਤੇ ਧਾਰਮਿਕ ਫੋਟੋਆਂ ਸੁੱਟਣ ਵਾਲੀਆਂ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਦਿੱਤਾ ਮੰਗ ਪੱਤਰ*

0
87

ਬੁਢਲਾਡਾ 28 ਅਗਸਤ(ਸਾਰਾ ਯਹਾਂ/ਅਮਨ ਮੇਹਤਾ) ਸਥਾਨਕ ਸਹਿਰ ਦੀਆਂ ਵੱਖ ਵੱਖ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਐਸ ਐਚ ਓ ਨੂੰ ਸਿਟੀ ਕੂੜੇ ਦੇ ਡੰਪਾ ਤੇ ਧਾਰਮਿਕ ਫੋਟੋਆਂ ਸੁੱਟਣ ਵਾਲੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਭਵਿੱਖ ਵਿੱਚ ਅਜੀਹੀਆਂ ਕਾਰਵਾਈ ਦੁਬਾਰਾ ਵੇਖਣ ਨੂੰ ਨਾ ਮਿਲੇ। ਉਹਨਾ ਕਿਹਾ ਕਿ ਕੂੜੇ ਦੇ ਡੰਪਾਂ ਦੇ ਨਜ਼ਦੀਕ ਬਣੇ ਸੀ ਸੀ ਟੀ ਵੀ ਕੈਮਰਿਆ ਨੂੰ ਖੰਘਾਲ ਕੇ ਧਾਰਮਿਕ ਤਸਵੀਰਾਂ ਸੁੱਟਣ ਵਾਲਿਆਂ ਦੇ ਖਿਲਾਫ ਕਾਰਵਾਈ ਯਕੀਨੀ ਬਣਾਈ ਜਾਵੇ। ਇਸ ਮੌਕੇ ਤੇ ਮਾਤਾ ਗੁਜਰੀ ਭਲਾਈ ਕੇਂਦਰ ਦੇ ਕੁਲਵੰਤ ਸਿੰਘ, ਕੱਪੜਾ ਐਸੋਸੀਏਸਨ ਦੇ ਦੀਵਾਨ ਸਿੰਘ ਗੁਲਿਆਣੀ, ਰਕੇਸ ਕੁਮਾਰ ਕੰਟਰੀ, ਦਿਲਰਾਜ ਰਾਜ੍, ਤਰਜੀਤ ਚਹਿਲ, ਤੋਂ ਇਲਾਵਾ ਰੇਡੀਮੇਡ ਗਾਰਮੈਂਟ ਯੂਨੀਅਨ, ਗੋਲਡ ਸਮਿੱਥ ਯੂਨੀਅਨ, ਕਰਿਆਣਾ ਯੂਨੀਅਨ, ਨਗਰ ਸੁਧਾਰ ਸਭਾ ਆਦਿ ਦੇ ਮੈਂਬਰ ਹਾਜਰ ਸਨ। 

NO COMMENTS