ਕੁੰਡਲੀ ਬਾਰਡਰ ‘ਤੇ ਕਿਸਾਨਾਂ ਤੇ ਪਿੰਡ ਵਾਲਿਆਂ ‘ਚ ਝੜਪ, ਚੱਲੇ ਲਾਠੀਆਂ-ਪੱਥਰ

0
118

ਸੋਨੀਪਤ 26 ,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਜਾਰੀ ਹੈ। ਅੱਜ ਕਿਸਾਨ ਅੰਦੋਲਨ ਨੂੰ 4 ਮਹੀਨੇ ਪੂਰੇ ਹੋ ਗਏ ਹਨ। ਇਸ ਦੌਰਾਨ ਅੱਜ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤ ਬੰਦ ਕੀਤਾ ਪਰ ਭਾਰਤ ਬੰਦ ਦੌਰਾਨ, ਕੁੰਡਾਲੀ ਸਰਹੱਦ ‘ਤੇ ਪਿੰਡ ਪ੍ਰੀਤਮਪੁਰਾ ਦੇ ਪਿੰਡ ਵਾਸੀਆਂ ਤੇ ਨੌਜਵਾਨ ਕਿਸਾਨਾਂ ‘ਚ ਝੜਪ ਹੋ ਗਈ। ਦੋਵਾਂ ਪਾਸਿਆਂ ਤੋਂ ਡੰਡੇ-ਪੱਥਰ ਚਲੇ। ਇਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਤੇ ਕੁੰਡਾਲੀ ਥਾਣਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ।

ਜ਼ਖਮੀ ਪਿੰਡ ਵਾਸੀ ਕ੍ਰਿਸ਼ਨ ਨੇ ਦੱਸਿਆ ਕਿ ਇਹ ਸਾਰਾ ਝਗੜਾ ਰਸਤੇ ਵਿੱਚ ਹੋਇਆ ਹੈ ਤੇ ਕਿਸਾਨਾਂ ਨੇ ਸਾਡੇ ‘ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਉਹ ਜ਼ਖਮੀ ਹੋ ਗਏ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਉਨ੍ਹਾਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤਮਈ ਢੰਗ ਨਾਲ ਜਾਮ ਲਾਉਣ ਤੇ ਇਸ ਭਾਰਤ ਬੰਦ ਨੂੰ ਸਫਲ ਬਣਾਉਣ। ਜ਼ਰੂਰੀ ਸੇਵਾਵਾਂ ਵਿੱਚ ਵਰਤੇ ਵਾਹਨ ਨਾ ਰੋਕੇ ਜਾਣ ਤੇ ਸਥਾਨਕ ਲੋਕਾਂ ਦਾ ਰਸਤਾ ਨਾ ਰੋਕਣ ਤਾਂ ਜੋ ਤਣਾਅਪੂਰਨ ਸਥਿਤੀ ਨਾ ਬਣੇ।

ਕੁੰਡਲੀ ਥਾਣਾ ਇੰਚਾਰਜ ਨੇ ਦੱਸਿਆ ਕਿ ਭਾਰਤ ਬੰਦ ਕਾਰਨ ਅੱਜ ਕਿਸਾਨਾਂ ਨੇ ਪਿੰਡ ਪ੍ਰੀਤਮਪੁਰਾ ਨੇੜੇ ਸੜਕ ਜਾਮ ਕਰ ਦਿੱਤੀ। ਉਥੇ ਹੀ ਪਿੰਡ ਦੇ ਲੋਕ ਵੀ ਆਉਣ ਜਾਣ ਤੋਂ ਚਿੰਤਤ ਸੀ, ਇਸ ਲਈ ਆਪਸ ਵਿੱਚ ਝਗੜਾ ਹੋ ਗਿਆ। ਕਿਸਾਨ ਲੀਡਰ, ਗੁਰਨਾਮ ਚੜੂਨੀ ਵੀ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਕਿਸਾਨਾਂ ਨੂੰ ਤੇ ਪਿੰਡ ਵਾਸੀਆਂ ਨੂੰ ਸਮਝਾ ਕੇ ਸਮਝੌਤਾ ਕਰਵਾ ਦਿੱਤਾ ਹੈ। ਗੁਰਨਾਮ ਚੜੂਨੀ ਪਿੰਡ ਵਾਸੀਆਂ ਨੂੰ ਮਿਲਣ ਲਈ ਪਹੁੰਚੇ ਤੇ ਇਸ ਮਾਮਲੇ ਵਿੱਚ ਕੋਈ ਸ਼ਿਕਾਇਤ ਨਹੀਂ ਮਿਲੀ।

NO COMMENTS