*ਕੁਲਵੰਤ ਕਲੋਨੀ ਚ ਕੀਤੀ ਗਈ ਸ਼੍ਰੀ ਹਨੂੰਮਾਨ ਦੀ ਮੂਰਤੀ ਸਥਾਪਨਾ*

0
150

ਮਾਨਸਾ 03 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ) ਨਵਰਾਤਰਿਆਂ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਅੱਜ ਮਾਨਸਾ ਦੇ ਵਾਰਡ ਨੰਬਰ 7 ਵਿੱਚ ਕੁਲਵੰਤ ਕਲੋਨੀ ਨਿਵਾਸੀਆਂ ਨੇ ਇਕੱਠੇ ਹੋ ਅੱਜ ਗਲੀ ਵਿੱਚ ਸ਼੍ਰੀ ਹਨੁਮਾਨ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ ਜਿਕਰਯੋਗ ਹੈ ਕਿ ਕੁਲਵੰਤ ਕਲੋਨੀ ਪਿਛਲੇ ਕਈ ਸਾਲਾਂ ਤੋਂ ਬੰਦ ਹੋਣ ਕਾਰਨ ਮਹੱਲਾ ਨਿਵਾਸੀਆਂ ਵੱਲੋਂ ਸਾਂਝੇ ਤੌਰ ਤੇ ਗਲੀ ਦੇ ਵਿੱਚ ਸ਼੍ਰੀ ਹਨੂੰਮਾਨ ਜੀ ਦੀ ਮੂਰਤੀ ਸਥਾਪਨਾ ਪੂਰੀ ਧਾਰਮਿਕ ਰਸਮਾਂ ਨਾਲ ਕੀਤੀ ਗਈ। ਜਾਣਕਾਰੀ ਦਿੰਦਿਆਂ ਬਜਰੰਗ ਮੰਦਿਰ ਕਮੇਟੀ ਦੇ ਪ੍ਰਧਾਨ ਤਰਸੇਮ ਚੰਦ ਨੇ ਦੱਸਿਆ ਕਿ ਇਹ ਮੰਦਿਰ ਅਸੀਂ ਸ਼੍ਰੀ ਹਨੂੰਮਾਨ ਜੀ ਮੂਰਤੀ ਇੱਥੇ ਸਥਾਪਿਤ ਕੀਤੀ ਹੈ ਤੇ ਬਾਲਾਜੀ ਦਾ ਭਜਨ ਕੀਰਤਨ ਕੀਤਾ। ਜਿਸ ਵਿੱਚ ਮੁੱਖ ਤੌਰ ਤੇ ਵਿਨੋਦ ਭੰਮਾ ਪ੍ਰਧਾਨ ਸਨਾਤਨ ਧਰਮ ਸਭਾ ਪਹੁੰਚੇ ਜਿਹਨਾਂ ਵਲੋਂ ਮੂਰਤੀ ਪੂਜਨ ਕੀਤਾ ਗਿਆ। ਅੱਜ ਇਸ ਮੌਕੇ ਚਾਹ ਬਦਾਨੇ ਦਾ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਵਾਰਡ 7 ਦੇ ਐਮ ਸੀ ਰੇਖਾ ਰਾਣੀ ਤੇ ਅੰਮ੍ਰਿਤਪਾਲ ਗੋਗਾ, ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ,ਲਛਮਣ ਸਿੰਘ ਰਿਟਾਇਰਡ ਸਬ ਇੰਸਪੈਕਟਰ ਪੰਜਾਬ ਪੁਲਿਸ ,ਸਤਪਾਲ ਸਿੰਘ,ਗੋਰਾ ਸਾਊਂਡ ਵਾਲਾ,ਅਮਰਜੀਤ ਸਿੰਘ ਰਿਟਾਇਰਡ ਪੁਲਿਸ ਅਫਸਰ,ਚਰਨਜੀਤ ਚੰਨਾ, ਸ਼ਿੰਦਾ ਅਤੇ ਬਜਰੰਗ ਮੰਦਿਰ ਕਮੇਟੀ ਮੈਂਬਰ ਹਾਜਿਰ ਸਨ

NO COMMENTS