*ਕੁਲਪਿਤਾ ਮਹਾਰਾਜਾ ਅੱਗਰਸੇਨ ਜੀ ਦੇ ਜਨਮ ਦਿਹਾੜਾ ਤੇ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ*

0
50

ਬੁਢਲਾਡਾ 4 ਅਕਤੂਬਰ (ਸਾਰਾ ਯਹਾਂ/ਮਹਿਤਾ ਅਮਨ) ਅੱਗਰਵਾਲ ਵੈਲਫੇਅਰ ਸਭਾ ਵੱਲੋਂ ਅੱਗਰਵੰਸ਼ ਦੇ ਕੁਲਪਿਤਾ ਮਹਾਰਾਜਾ ਅੱਗਰਸੇਨ ਜੀ ਦਾ 5182ਵਾਂ ਜਨਮ ਦਿਹਾੜੇ ਤੇ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਜਿਥੇ ਜੋਤੀ ਪ੍ਰਚੰਡ ਦੀ ਰਸਮ ਰਵਿੰਦਰ ਕੁਮਾਰ ਜਿੰਦਲ, ਤਿਲਕ ਦੀ ਰਸਮ ਡਾ. ਪਵਨ ਗਰਗ, ਮਾਲਾ ਅਰਪਣ ਸਤੀਸ਼ ਸਿੰਗਲਾ, ਨਾਰੀਅਲ ਦੀ ਰਸਮ ਐਡਵੋਕੇਟ ਵਿਜੈ ਗੋਇਲ, ਝੰਡੀ ਦੀ ਰਸਮ ਅਮਰਿੰਦਰ ਸਿੰਘ ਦਾਤੇਵਾਸ, ਪੂਜਨ ਸੁਭਾਸ਼ ਕੁਮਾਰ ਵੱਲੋਂ ਕੀਤਾ ਗਿਆ। ਸੰਸਥਾਂ ਦੇ ਪ੍ਰਧਾਨ ਚਿਰੰਜ ਲਾਲ ਜੈਨ, ਪ੍ਰੋਜੈਕਟ ਚੇਅਰਮੈਨ ਰਾਕੇਸ਼ ਜਿੰਦਲ ਵੱਲੋਂ ਮਾਨਸਾ ਤੋਂ ਆਏ ਅੱਗਰਵਾਲ ਭਾਈਚਾਰੇ ਦੇ ਵਿਨੋਦ ਕੁਮਾਰ ਭੰਮਾ ਅਤੇ ਸਾਥੀਆਂ ਨੂੰ ਸਰੋਪੇ ਪਾ ਕੇ ਸਨਮਾਣਿਤ ਕੀਤਾ ਗਿਆ। ਇਸ ਮੌਕੇ ਅੱਗਰਵੰਸ਼ ਦੇ ਸੰਸਥਾਪਕ ਮਹਾਰਾਜਾ ਅੱਗਰਸੈਨ ਜੀ ਦੇ ਜੀਵਨ ਤੇ ਚਰਚਾ ਕਰਦਿਆਂ ਅੱਗਰਵਾਲ ਸਮਾਜ ਨੂੰ ਸਮਾਜਿਕ ਕੁਰੀਤੀਆਂ ਨੂੰ ਛੱਡ ਉਨ੍ਹਾਂ ਦੀਆਂ ਪਰੰਪਰਾਵਾਂ ਅਤੇ ਪੂਰਨਿਆ ਤੇ ਚੱਲਣ ਦਾ ਸੰਦੇਸ਼ ਵੀ ਦਿੱਤਾ। ਇਸ ਮੌਕੇ ਬੈਂਡ, ਮਹਾਰਾਜਾ ਅੱਗਰਸੈਨ ਜੀ ਦਾ ਰੱਥ ਦੇਖਣ ਯੋਗ ਸੀ। ਇਸ ਮੌਕੇ ਲੋਕਾਂ ਵੱਲੋਂ ਮਹਾਰਾਜਾ ਅੱਗਰਸੈਨ ਜੀ ਦੇ ਝੰਡਾ ਚੁੱਕ ਕੇ ਸ਼ੋਭਾ ਯਾਤਰਾ ਸ਼ਹਿਰ ਦੇ ਮੁੱਖ ਬਾਜਾਰਾਂ ਚੋ ਹੁੰਦੇ ਹੋਏ ਵਾਪਿਸ ਰਾਮ ਲੀਲਾ ਗਰਾਊਂਡ ਵਿੱਚ ਪਹੁੰਚੀ। ਇਸ ਮੌਕੇ ਲੱਕੀ ਸ਼ਰਧਾਲੂਆਂ ਨੂੰ 10 ਚਾਂਦੀ ਦੇ ਸਿੱਕੇ ਵੀ ਭੇਂਟ ਕੀਤੇ ਗਏ। ਇਸ ਮੌਕੇ ਜਨਕ ਰਾਜ, ਪਵਨ ਬਾਬਾ, ਭੋਲਾ ਪਟਵਾਰੀ, ਓਮ ਪ੍ਰਕਾਸ਼, ਵਿਜੈ ਕੁਮਾਰ, ਸਰਿੰਦਰ ਕਾਮਰੇਡ, ਹਰਮੇਸ਼ ਕੁਮਾਰ, ਸੁਭਾਸ਼ ਬਾਂਸਲ, ਸੁਭਾਸ਼ ਫਰਮਾਹੀ, ਪੁਨੀਤ ਗੋਇਲ, ਲੱਕੀ ਕੁਮਾਰ, ਦੇਸਰਾਜ ਬਾਂਸਲ, ਕ੍ਰਿਸ਼ਨ ਕੁਮਾਰ, ਠੇਕੇਦਾਰ ਸ਼ਿਵ, ਅਮਿਤ ਜਿੰਦਲ, ਸੁਰੇਸ਼ ਜੈਨ, ਗਿਆਨ ਲਾਡੀ, ਪ੍ਰੇਮ ਪ੍ਰਕਾਸ਼ ਗੋਇਲ ਤੋਂ ਇਲਾਵਾ ਵੱਡੀ ਗਿਣਤੀ ਮਹਿਲਾਵਾਂ ਵੀ ਮੌਜੂਦ ਸਨ। 

NO COMMENTS