*ਨਾਜ਼ਰ ਸਿੰਘ ਮਾਨਸ਼ਾਹੀਆ ਐਮ.ਐਲ.ਏ ਮਾਨਸਾ ਵਲੋਂ ਕੁਲਦੀਪ ਸਿੰਘ ਫੌਜੀ ਨੂੰ ਦਿੱਤੀ ਅੰਤਮ ਵਿਦਾਇਗੀ*

0
84

ਮਾਨਸਾ ,14 ਅਪ੍ਰੈਲ ( ਸਾਰਾ ਯਹਾਂ /ਬੀਰਬਲ ਧਾਲੀਵਾਲ): ਕੁਲਦੀਪ ਸਿੰਘ ਪੈਰਾ ਮਿਲਟਰੀ ਫੌਜ ਵਿਚ ਨੌਕਰੀ ਕਰਦਾ ਸੀ ਅਤੇ ਦੋ ਡੇਢ ਦੋ ਸਾਲਾਂ ਤੋਂ ਬ੍ਰੇਨ ਦੀ  ਭਿਆਨਕ ਬੀਮਾਰੀ ਤੋਂ ਪੀਡ਼ਤ ਸੀ ਕੱਲ੍ਹ ਦਿੱਲੀ ਦੇ  ਆਦੇਸ਼ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ।   ਕੁਲਦੀਪ ਸਿੰਘ ਦੀ ਅੰਤਿਮ ਵਿਦਾਇਗੀ ਮੌਕੇ ਐਮਐਲਏ ਨਾਜਰ ਸਿੰਘ ਮਾਨਸ਼ਾਹੀਆ ਨੇ ਬੋਲਦਿਆਂ ਹੋਇਆਂ ਕਿਹਾ ਕਿ ਕੁਲਦੀਪ ਸਿੰਘ ਪਿੰਡ ਮੱਤੀ ਜ਼ਿਲ੍ਹਾ ਮਾਨਸਾ ਤੋਂ ਜੋ ਇੰਡੀਅਨ ਆਰਮੀ ਦੇ ਵਿਚ ਕਾਫੀ ਲੰਬੇ ਸਮੇਂ ਤੋਂ ਸੇਵਾ ਨਿਭਾ ਰਿਹਾ ਸੀ । ਕੁਲਦੀਪ ਸਿੰਘ ਦੀ ਰਿਟਾਇਰਮੈਂਟ 31ਮਈ ਨੂੰ ਹੋਣ ਵਾਲੀ ਸੀ, ਪਰ ਪਿਛਲੇ ਦੋ ਸਾਲਾਂ ਤੋਂ ਕੁਲਦੀਪ ਸਿੰਘ ਨੂੰ ਬੜੀ ਨਾਮੁਰਾਦ ਬੀਮਾਰੀ ਨੇ ਘੇਰ ਲਿਆ ਸੀ । ਇਸ ਬਿਮਾਰੀ ਦੇ ਹੀ ਚਲਦਿਆਂ ਹੋਇਆ ਕੱਲ੍ਹ ਕੁਲਦੀਪ ਸਿੰਘ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਕੇ ਚਲੇ ਗਏ। ਸ਼ਹੀਦ ਫ਼ੌਜੀਆਂ ਨੂੰ ਜੋ ਵੀ ਬਣਦਾ ਸਨਮਾਨ ਹੁੰਦਾ ਹੈ ਉਹ ਸਰਕਾਰ ਦੁਆਰਾ ਜਲਦੀ ਹੀ ਪਰਿਵਾਰ ਨੂੰ ਦਬਾ ਦਿੱਤਾ ਜਾਵੇਗਾ। ਕੁਲਦੀਪ ਸਿੰਘ ਦੇ ਚਲੇ ਜਾਣ ਤੇ ਪਰਿਵਾਰ ਵਾਲਿਆਂ ਨਾਲ ਦੁੱਖ ਸਾਂਝਾ ਕਰਨ ਲਈ ਪਿੰਡ ਵਾਸੀ ਅਤੇ ਨੇੜੇ ਦੇ ਪਿੰਡ ਵਾਸੀ ਵੀ ਭਾਰੀ ਗਿਣਤੀ ਵਿੱਚ ਸ਼ਾਮਲ ਹੋਏ ਅਤੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ।  ਇਸ ਮੌਕੇ ਤੇ ਕੁਲਦੀਪ ਸਿੰਘ ਦੇ ਬਹੁਤ ਹੀ ਗਹਿਰੇ ਦੋਸਤ ਸੁਰੇਸ਼ ਸਿੰਘ ਮੱਤੀ ਨੇ ਬੋਲਦਿਆਂ ਹੋਇਆਂ ਕਿਹਾ ਕਿ  ਪੈਰਾ ਮਿਲਟਰੀ ਦੇ ਵਿਚ ਨੌਕਰੀ ਕਰ ਰਿਹਾ ਸੀ। ਕੁਲਦੀਪ ਸਿੰਘ ਆਪਣੇ ਪਿੱਛੇ ਇਕ ਬੁੱਢੀ ਮਾਂ ਅਤੇ ਆਪਣੀ ਪਤਨੀ ਤੇ ਡੇਢ ਦੋ ਸਾਲਾਂ ਦੀ ਇਕ ਬੱਚੀ ਨੂੰ ਛੱਡ ਗਏ ਹਨ । ਕੁਲਦੀਪ ਸਿੰਘ ਇਕ ਬਹੁਤ ਵਧੀਆ ਇਨਸਾਨ ਸੀ ਜੋ ਸਾਡੇ ਨਾਲ ਕਲੱਬ ਦੇ ਵਿਚ ਵੀ ਬਹੁਤ ਵਧੀਆ ਸਹਿਯੋਗ ਨਿਭਾ ਰਿਹਾ ਸੀ ਪਿੰਡ ਵਾਸੀਆਂ ਦੇ ਲਈ ਬਹੁਤ ਕੁਝ ਕਰਨਾ ਚਾਹੁੰਦਾ ਸੀ ਪਿੰਡ ਦੇ ਲਈ ਬਹੁਤ ਕੁਝ ਕੀਤਾ ਵੀ ਹੈ । ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਪਰਿਵਾਰ ਦੇ ਨਾਲ ਹਮੇਸ਼ਾਂ ਮੋਢੇ ਨਾਲ ਮੋਢਾ ਲਾ ਕੇ ਖਡ਼੍ਹੇ ਹਾਂ ਅਤੇ ਜਦੋਂ ਵੀ ਕੋਈ ਜ਼ਰੂਰਤ ਪਈ ਤਾਂ ਸੀ ਪਰਿਵਾਰ ਦੇ ਨਾਲ ਪੂਰੀ ਮੱਦਦ  ਕਰਾਂਗੇ  ।

NO COMMENTS