ਬਰੇਟਾ 26 ਅਕਤੂਬਰ (ਸਾਰਾ ਯਹਾ/ਰੀਤਵਾਲ ) ਅੱਜ ਦੇ ਸਮੇਂ ‘ਚ ਪਾਣੀ ਨੂੰ ਸੰਭਾਲਣ ਦੀ ਬਹੁਤ ਸਖਤ ਜਰੂਰਤ ਹੈ । ਅੱਜ ਦੇ ਸਮੇਂ
ਪਾਣੀ ਦਾ ਹੋ ਰਿਹਾ ਪ੍ਰਦੂਸ਼ਣ ਪੂਰੀ ਦੁਨੀਆਂ ਲਈ ਚਿੰਤਾਂ ਦਾ ਵਿਸ਼ਾ ਬਣਿਆ ਹੋਇਆ ਹੈ ।
ਸਮਾਜਸੇਵੀ ਜਗਵਿੰਦਰ ਸਿੰਘ ਧਰਮਪੁਰਾ ਨੇ ਦੱਸਿਆ ਕਿ ਬਹੁਤ ਹੈਰਾਨੀ ਦੀ ਗੱਲ ਹੈ ਕਿ ਪੜ੍ਹੇ ਲਿਖੇ ਲੋਕ
ਵੀ ਪਾਣੀ ਨੂੰ ਬਚਾaੁਣ ਲਈ ਕੋਈ ਠੋਸ ਉਪਰਾਲੇ ਨਹੀਂ ਕਰ ਰਹੇ। ਮਨੁੱਖ ਦੇ ਮਰਨ ਤੋਂ ਬਾਅਦ
ਉਸ ਦੀਆਂ ਅਸਥੀਆਂ ਨੂੰ ਪਾਣੀ ਵਿੱਚ ਸੁੱਟਣਾ ,ਧਾਰਮਿਕ ਪ੍ਰੋਗਰਾਮਾ ਤੋਂ ਬਾਅਦ ਫੁੱਲ
ਮਾਲਾਵਾਂ ,ਦੇਵੀ ਦੇਵਤਿਆਂ ਦੀਆਂ ਅਤੇ ਗੁਰੂਆਂ ਪੀਰਾਂ ਦੀਆਂ ਮੂਰਤੀਆਂ ਅਤੇ ਤਸਵੀਰਾਂ
,ਅਗਰਬੱਤੀ ਦੀ ਰਹਿੰਦ ਖੂੰਹਦ ,ਨਾਰੀਅਲ ਦੇ ਟੁੱਕੜੇ ਆਦਿ ਸੁੱਟ ਕੇ ਜਿੱਥੇ ਪਾਣੀ ਨੂੰ ਦੂਸ਼ਿਤ ਕੀਤਾ
ਜਾਂਦਾ ਹੈ । ਉੱਥੇ ਹੀ ਨਦੀਆਂ/ਨਹਿਰਾਂ ਵਿੱਚ ਗੰਦਗੀ ਫੈਲਾਈ ਜਾਂਦੀ ਹੈ । ਉਨ੍ਹਾਂ ਕਿਹਾ ਕਿ ਕੁਝ
ਲੋਕਾਂ ਵੱਲੋਂ ਅੰਧ ਵਿਸ਼ਵਾਸ ‘ਚ ਪੈ ਕੇ ਗੁਰੂਆਂ ਪੀਰਾਂ ਦੀਆਂ ਤਸਵੀਰਾਂ ਦਾ ਅਪਮਾਨ ਕੀਤਾ ਜਾ
ਰਿਹਾ ਹੈ ਅਤੇ ਵੱਡੀ ਮਾਤਰਾ ਵਿੱਚ ਨਾਰੀਅਲ ਸੁੱਟੇ ਦਿਖਾਈ ਦਿੱਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਇਸ
ਨਾਲ ਨਹਿਰ ਦੀ ਸਾਫ ਸਫਾਈ ਲਈ ਨਹਿਰੀ ਵਿਭਾਗ ਨੂੰ ਸਮੇਂ ਅਤੇ ਪੈਸੇ ਦਾ ਵਾਧੂ ਖਰਚ ਕਰਨਾ
ਪਂੈਦਾ ਹੈ ਅਤੇ ਨਦੀਆਂ ਨਹਿਰਾਂ ਦੇ ਪ੍ਰਦੂਸ਼ਿਤ ਹੋਏ ਪਾਣੀ ਦੀ ਵਰਤੋਂ ਨਾਲ ਭਿਆਨਕ ਬਿਮਾਰੀਆਂ
ਦੇ ਫੈਲਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ । ਉਨਾਂ ਕਿਹਾ ਕਿ ਪਾਣੀ ਨੂੰ ਲੋਕਾਂ ਦੇ ਘਰਾਂ ਤੱਕ
ਸਾਫ ਸੁੱਥਰਾ ਪਹੁੰਚਾਉਣ ਲਈ ਸੈਨੀਟੇਸਨ ਵਿਭਾਗ (ਵਾਟਰ ਵਰਕਸ) ਨੂੰ ਬਹੁਤ ਮਿਹਨਤ ਕਰਨੀ ਪੈਂਦੀ
ਹੈ । ਸਾਡਾ ਸਭ ਦਾ ਫਰਜ ਬਣਦਾ ਹੈ ਕਿ ਕੁਦਰਤ ਵੱਲੋਂ ਮਿਲੇ ਪਾਣੀ ਦੇ ਅਨਮੋਲ ਤੋਹਫੇ ਨੂੰ
ਪ੍ਰਦੂਸ਼ਿਤ ਹੋਣ ਤੋਂ ਬਚਾਈਏ । ਉਨ੍ਹਾਂ ਕਿਹਾ ਕਿ ਅੰਧ ਵਿਸ਼ਵਾਸ ਛੱਡ ਕੇ ਵਿਗਿਆਨਕ ਨਜਰੀਆ
ਅਪਣਾਈਏ ਤਾਂ ਹੀ ਸਾਡਾ ਤੇ ਆਉਣ ਵਾਲੀ ਪੀੜੀ ਦਾ ਭਵਿੱਖ ਸੁਰੱਖਿਅਤ ਰਹਿ ਸਕਦਾ ਹੈ