*ਕੁਦਰਤੀ ਆਫਤ ਮੌਕੇ ਸਰਕਾਰ ਲੋਕਾਂ ਦੇ ਨਾਲ ਖੜ੍ਹੀ ਹੈ-ਵਿਧਾਇਕ ਬੁੱਧ ਰਾਮ*

0
9

ਮਾਨਸਾ/ਬੁਢਲਾਡਾ, 29 ਜੁਲਾਈ: (ਸਾਰਾ ਯਹਾਂ/ਮੁੱਖ ਸੰਪਾਦਕ )
    ਪਿੰਡਾਂ ਵਿਚ ਭਾਈਚਾਰਕ ਏਕਾ ਰੱਖ ਕੇ ਅਸੀਂ ਕਿਸੇ ਵੀ ਕੁਦਰਤੀ ਆਫ਼ਤ ਦਾ ਸਾਹਮਣਾ ਕਰ ਸਕਦੇ ਹਾਂ। ਹੜ੍ਹਾਂ ਦੌਰਾਨ ਲੋਕਾਂ ਨੂੰ ਪੇਸ਼ ਆਈਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਰਾਜ ਸਰਕਾਰ ਵਚਨਬੱਧ ਹੈ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਪੰਜਾਬ ਪ੍ਰਿੰਸੀਪਲ ਸ੍ਰ ਬੁੱਧ ਰਾਮ ਨੇ ਕੀਤਾ।ਅੱਜ ਉਹ ਹੜ੍ਹ ਨਾਲ ਪ੍ਰਭਾਵਿਤ ਖੇਤਾਂ ‘ਚ ਖੜ੍ਹੇ ਪਾਣੀ ਨੂੰ ਕਢਾਉਣ ਲਈ ਵੱਖ ਵੱਖ ਪਿੰਡਾਂ ‘ਚ ਲੋਕਾਂ ਨੂੰ ਮਿਲਣ ਲਈ ਗਏ।

      ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਪਿੰਡ ਬੀਰੇਵਾਲਾ ਡੋਗਰਾ ਵਿੱਚ ਦੋ ਮੋਟਰਾਂ (ਪ੍ਰਤੀ ਮੋਟਰ 25 ਹਾਰਸ ਪਾਵਰ), ਪਿੰਡ ਰਿਉਂਦ ਕਲਾਂ ਵਿੱਚ ਦੋ ਮੋਟਰਾਂ (25 ਹਾਰਸ ਪਾਵਰ ਅਤੇ ਸਾਢੇ ਸੱਤ ਹਾਰਸ ਪਾਵਰ) ਨੀਂਵੇਂ ਥਾਵਾਂ ਵਿੱਚ ਖੜ੍ਹੇ ਪਾਣੀ ਨੂੰ ਕੱਢਣ ਲਈ ਮੁਹੱਈਆ ਕਰਵਾਈਆਂ ਹਨ।ਉਨ੍ਹਾਂ ਦੱਸਿਆ ਕੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਫਸਲ ਦੀ ਬਿਜਾਈ ਹੋ ਸਕੇ। ਉਨ੍ਹਾਂ ਪਿੰਡ ਨਿਵਾਸੀਆਂ ਨੂੰ ਗੁਮਰਾਹਕੁਨ ਅਫ਼ਵਾਹਾਂ ਤੋਂ ਸੁਚੇਤ ਰਹਿਣ ਲਈ ਕਿਹਾ। ਉਹ ਕਿਹਾ ਕਿ ਉਹ ਹਲਕਾ ਵਿਧਾਇਕ ਹੋਣ ਦੇ ਨਾਂਅ ‘ਤੇ ਹਰ ਵੇਲੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ। 

   ਇਸ ਦੌਰਾਨ ਪਿੰਡ ਬੀਰੇ ਵਾਲਾ ਡੋਗਰਾ ਅਤੇ ਰਿਉਂਦ ਕਲਾਂ ਦੇ ਹਾਜ਼ਰ ਵਸਨੀਕਾਂ ਨੇ ਸੇਮ ਨਾਲਾ ਬਣਾਉਣ ਦੀ ਵੀ ਮੰਗ ਕੀਤੀ।ਇਸ ਮੌਕੇ ਬੀਰੇਵਾਲਾ ਡੋਗਰਾ ਦੇ ਕੁਲਦੀਪ ਸਿੰਘ, ਲੱਕੀ , ਮੰਨਾ, ਅਮਨਦੀਪ ਸਿੰਘ ਭੁੱਲਰ, ਲਖਵਿੰਦਰ ਸਿੰਘ ਭੁੱਲਰ, ਪਿੰਡ ਚੱਕ ਅਲੀਸ਼ੇਰ ਦੇ ਸਰਪੰਚ ਜਸਵੀਰ ਸਿੰਘ , ਪਿੰਡ ਰਿਉਂਦ ਕਲਾਂ ਦੇ ਸਰਪੰਚ ਸੁਖਦੇਵ ਸਿੰਘ ਸੁੱਖਾ, ਜੋਗਿੰਦਰ ਸਿੰਘ ਮੈਂਬਰ, ਬਬਲੀ ਰਿਉਂਦ ਤੋਂ ਇਲਾਵਾ ਨੰਬਰਦਾਰ ਜਸਵਿੰਦਰ ਸਿੰਘ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।

NO COMMENTS