*ਕੀ ਮਿਲਿਆ ਮਾਨਸਾ ਜ਼ਿਲ੍ਹਾ ਬਣਕੇ…? ਸੰਪਾਦਕੀ ਭਖਦੇ ਮਸਲੇ*

0
66


ਕੀ ਮਿਲਿਆ ਮਾਨਸਾ ਜ਼ਿਲ੍ਹਾ ਬਣਕੇ
13 ਅਪ੍ਰੈਲ 1992 ਨੂੰ ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਨੇ ਮਾਨਸਾ ਨੂੰ ਸਬ ਡਿਵੀਜ਼ਨ ਤੋਂ ਜ਼ਿਲ੍ਹੇ ਹੋਣ ਦਾ ਮਾਣ ਬਖ਼ਸ਼ਿਆ ਮਾਨਸਾ ਬੇਸ਼ਕ 29 ਸਾਲ ਹੋ ਚੁੱਕੇ ਨੇ ਮਾਨਸਾ ਨੂੰ ਜ਼ਿਲ੍ਹਾ ਬਣਿਆ ਪਰ ਅੱਜ ਵੀ ਮਾਨਸਾ ਸਿਹਤ ਸਿੱਖਿਆ ਅਤੇ ਵਿਕਾਸ ਪੱਖੋਂ ਸਹੂਲਤਾਂ ਤੋਂ ਸੱਖਣਾ
ਅੱਜ ਵੀ ਮਾਨਸਾ ਜ਼ਿਲ੍ਹੇ ਦੇ ਵਿੱਚ ਕੋਈ ਵੱਡੀ ਇੰਡਸਟਰੀ ਨਹੀਂ ਜਿੱਥੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ ਉੱਥੇ ਸਿੱਖਿਆ ਪੱਖੋਂ ਵੀ ਮਾਨਸਾ ਜ਼ਿਲ੍ਹਾ ਨੂੰ ਕੋਈ ਐਜੂਕੇਸ਼ਨ ਹੱਬ ਨਹੀਂ ਮਿਲਿਆ ਜਿਸ ਲਈ ਬੱਚਿਆਂ ਨੂੰ ਅੱਜ ਵੀ ਬਾਹਰੀ ਜ਼ਿਲ੍ਹਿਆਂ ਵੱਲ ਸਿੱਖਿਆ ਹਾਸਲ ਕਰਨ ਲਈ ਜਾਣਾ ਪੈਂਦਾ ਹੇੈ
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਬੇਸ਼ੱਕ ਮੁੱਖ ਮੰਤਰੀ ਬੇਅੰਤ ਸਿੰਘ ਨੇ ਮਾਨਸਾ ਨੂੰ ਜ਼ਿਲ੍ਹਾ ਹੋਣ ਦਾ ਦਰਜਾ ਤਾਂ ਦੇ ਦਿੱਤਾ ਪਰ ਸਮੇਂ ਦੀਆਂ ਸਰਕਾਰਾਂ ਨੇ ਜ਼ਿਲ੍ਹਾ ਹੋਣ ਦੇ ਨਾਮ ਤੇ ਮਾਨਸਾ ਦੇ ਵਿਕਾਸ ਵੱਲ ਕੋਈ ਵੀ ਝਾਤ ਨਹੀਂ ਮਾਰੀ ਅਤੇ ਅੱਜ ਵੀ ਮਾਨਸਾ ਇਕ ਸਬ ਡਿਵੀਜ਼ਨ ਦੀ ਤਰ੍ਹਾਂ ਹੈ ਅਤੇ ਆਪਣਾ ਜ਼ਿਲ੍ਹਾ ਹੋਣ ਦੇ ਨਾਮ ਤੇ ਵੀ ਹੰਝੂ ਵਹਾ ਰਿਹੈ ।
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਬੇਸ਼ੱਕ ਮਾਨਸਾ ਨੂੰ ਜ਼ਿਲ੍ਹਾ ਬਣਿਆ ਨੱਤੀ ਸਾਲ ਹੋ ਚੁੱਕੇ ਨੇ ਮਾਨਸਾ ਨੇ ਇਨ੍ਹਾਂ 29 ਸਾਲਾਂ ਦੇ ਵਿੱਚ ਕੁਝ ਨਵਾਂ ਪਾਇਆ ਤਾਂ ਨਹੀਂ ਪਰ ਗਵਾਇਆ ਬਹੁਤ ਕੁਝ ਹੈ ਜਿਸ ਦੇ ਵਿਚ ਮਾਨਸਾ ਦੇ ਵਿੱਚ ਲੱਗੀ ਧਾਗਾ ਮਿੱਲ ਖ਼ਤਮ ਹੋ ਗਈ ਬੁਢਲਾਡਾ ਦੇ ਵਿੱਚ ਲੱਗੀ ਸ਼ੂਗਰ ਮਿੱਲ ਖਤਮ ਹੋ ਗਈ ਅਤੇ ਅੱਜ ਵੀ ਰੁਜ਼ਗਾਰ ਦੇ ਲਈ ਨੌਜਵਾਨਾਂ ਨੂੰ ਬਾਹਰੀ ਜ਼ਿਲ੍ਹਿਆਂ ਦੇ ਵਿੱਚ ਜਾਣਾ ਪੈਂਦਾ ਹੈ ਸ਼ਹਿਰ ਵਾਸੀਆਂ ਨੇ ਸਮੇਂ ਦੀਆਂ ਸਰਕਾਰਾਂ ਤੋਂ ਮੰਗ ਵੀ ਕੀਤੀ ਹੈ ਕਿ ਮਾਨਸਾ ਜ਼ਿਲ੍ਹੇ ਦੇ ਵਿਕਾਸ ਵੱਲ ਨਜ਼ਰ ਮਾਰੀ ਜਾਵੇ ਤਾਂ ਕਿ ਜ਼ਿਲ੍ਹੇ ਦੇ ਵਿੱਚ ਐਜੂਕੇਸ਼ਨ ਹੈਲਥ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲ ਸਕਣ ਮਾਨਸਾ ਜ਼ਿਲ੍ਹੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਜ਼ਿਲ੍ਹਾ ਬਣਨ ਤੋਂ ਬਾਅਦ ਨਾ ਹੀ ਮਾਨਸਾ ਜ਼ਿਲੇ ਵਿਚ ਕੋਈ ਵੱਡਾ ਸਰਕਾਰੀ ਹਸਪਤਾਲ ਜਾਂ ਕੋਈ ਵਿੱਦਿਅਕ ਅਦਾਰਾ ਅਤੇ ਨਾ ਹੀ ਇੰਡਸਟਰੀ ਆਈ ਹੈ ।ਜਿਸ ਨਾਲ ਨੌਜਵਾਨ ਪੀੜ੍ਹੀ ਪੜ੍ਹ ਲਿਖ ਕੇ ਆਪਣੇ ਜ਼ਿਲ੍ਹੇ ਵਿੱਚ ਰੁਜ਼ਗਾਰ ਪ੍ਰਾਪਤ ਕਰ ਸਕੇ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮਾਨਸਾ ਵਿਚ ਇਕ ਧਾਗਾ ਫੈਕਟਰੀ ਅਤੇ ਸ਼ੂਗਰ ਮਿੱਲ ਸੀ ਜੋ ਸਮੇਂ ਦੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਹੋਣ ਕਾਰਨ ਆਖ਼ਰ ਨੂੰ ਵਿਕ ਗਏ। ਇਸ ਕਰਕੇ ਜੋ ਮਾਨਸਾ ਜ਼ਿਲ੍ਹੇ ਵਿੱਚ ਕੁਝ ਰੁਜ਼ਗਾਰ ਦੇ ਮੌਕੇ ਸਨ ਉਹ ਵੀ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਬਰਬਾਦ ਹੋ ਗਏ ।ਮਾਨਸਾ ਜ਼ਿਲੇ ਵਿਚ ਕੋਈ ਵੀ ਅਫ਼ਸਰ ਲੰਬੇ ਸਮੇਂ ਤਕ ਟਿਕ ਕੇ ਕੰਮ ਨਹੀਂ ਕਰ ਸਕਿਆ ਕਿਉਂਕਿ ਜਿੰਨੇ ਵੀ ਡਿਪਟੀ ਕਮਿਸ਼ਨਰ ਆਏ ਉਨ੍ਹਾਂ ਨੂੰ ਖੁੱਲ੍ਹ ਕੇ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ। ਜਦੋਂ ਤਕ ਉਹ ਜ਼ਿਲ੍ਹੇ ਬਾਰੇ ਜਾਣਦੇ ਹਨ ਤਾਂ ਉਨ੍ਹਾਂ ਦੀ ਬਦਲੀ ਕਰ ਦਿੱਤੀ ਜਾਂਦੀ ਹੈ ।ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਮਾਨਸਾ ਇੱਕ ਜ਼ਿਲ੍ਹਾ ਨਹੀਂ ਸਬ ਡਵੀਜ਼ਨ ਵਾਂਗ ਹੀ ਕੰਮ ਕਰ ਰਿਹਾ ਹੈ। ਮਾਨਸਾ ਵਿਚ ਅੱਜ ਤੱਕ ਕੋਈ ਵੀ ਪੰਜਾਬ ਸਰਕਾਰ ਦੀ ਵੱਡੀ ਪ੍ਰਾਪਤੀ ਨਹੀਂ ਸਰਕਾਰ ਬੇਸ਼ੱਕ ਕਿਸੇ ਵੀ ਪਾਰਟੀ ਦੀ ਹੋਵੇ ਕੋਈ ਵੀ ਹਿੱਕ ਡਾਹ ਕੇ ਇਹ ਨਹੀਂ ਕਹਿ ਸਕਦੀ ਕਿ ਅਸੀਂ ਜ਼ਿਲ੍ਹਾ ਬਣਨ ਤੋਂ ਬਾਅਦ ਮਾਨਸਾ ਜ਼ਿਲ੍ਹੇ ਲਈ ਇੰਡਸਟਰੀ ਸਿਹਤ ਸਹੂਲਤਾਂ ਸਿੱਖਿਆ ਦੇ ਮੈਦਾਨ ਵਿਚ ਜਾਂ ਕਿਸੇ ਵੀ ਤਰ੍ਹਾਂ ਦਾ ਖੇਤਰ ਵਿੱਚ ਕੋਈ ਵੱਡੀ ਪ੍ਰਾਪਤੀ ਕੀਤੀ ਹੈ ।ਜਿੱਥੇ ਗੁਆਂਢੀ ਜ਼ਿਲ੍ਹਾ ਬਠਿੰਡਾ ਬਹੁਤ ਜ਼ਿਆਦਾ ਤਰੱਕੀ ਕਰ ਰਿਹਾ ਹੈ ਅਤੇ ਸਿਹਤ ਸਹੂਲਤਾਂ ਰੁਜ਼ਗਾਰ ਅਤੇ ਹਰ ਪੱਖੋਂ ਅੱਗੇ ਹੈ ਉੱਥੇ ਮਾਨਸਾ ਜ਼ਿਲ੍ਹਾ ਪੂਰੇ ਪੰਜਾਬ ਵਿੱਚੋਂ ਫਾਡੀ ਚੱਲ ਰਿਹਾ ਹੈ। ਮਾਨਸਾ ਜ਼ਿਲ੍ਹੇ ਬਣ ਸਕੇ ਜੋ ਲੋਕਾਂ ਦੀਆਂ ਉਮੀਦਾਂ ਸਨ ਉਥੇ ਦੀਆਂ ਉਥੇ ਹੀ ਹਨ।
ਬੀਰਬਲ ਧਾਲੀਵਾਲ ਦੀ ਕਲਮ ਤੋ

NO COMMENTS