*ਕੀ ਗਲੀਆਂ ਵਿੱਚ ਖੜ੍ਹੇ ਸੀਵਰੇਜ ਦੇ ਪਾਣੀ ਵਿੱਚ ਮੱਛਰ ਪੈਦਾ ਨਹੀਂ ਹੁੰਦਾ? ਕੀ ਸੀਵਰੇਜ ਦੇ ਗੰਦੇ ਪਾਣੀ ਨਾਲ ਭਿਆਨਕ ਬਿਮਾਰੀਆਂ ਨਹੀਂ ਹੁੰਦੀਆਂ? ਓਵਰ ਬ੍ਰਿਜ ਜੋ ਕਾਫੀ ਸਮੇਂ ਤੋਂ ਟੁੱਟਿਆ ਪਿਆ ਹੈ*

0
43

ਮਾਨਸਾ,16 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸ਼ਹਿਰ ਦੀਆਂ ਮੁੱਖ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੱਕਰ ਸਿੰਘ ਮਘਾਣੀਆ ਪ੍ਰਧਾਨ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਮਾਨਸਾ ਨੇ ਕਿਹਾ ਕਿ ਤਿੰਨ ਕੋਨੀ ਤੇ ਸਿਰਸਾ ਬਰਨਾਲਾ ਨੂੰ ਜਾਣ ਵਾਲੇ ਰਸਤੇ ਤੇ ਓਵਰ ਬ੍ਰਿਜ ਜੋ ਕਾਫੀ ਸਮੇਂ ਤੋਂ ਟੁੱਟਿਆ ਪਿਆ ਹੈ ਅਤੇ ਪ੍ਰਸ਼ਾਸਨ ਨੂੰ ਇਸ ਸਬੰਧੀ ਜਾਣਕਾਰੀ ਵੀ ਦਿੱਤੀ ਗਈ ਸੀ ਪਰ ਅੱਜ ਤੱਕ ਓਵਰ ਬ੍ਰਿਜ ਦੀ ਰਿਪੇਅਰ ਜਾਂ ਕੋਈ ਹੱਲ ਨਹੀਂ ਕੀਤਾ ਗਿਆ। ਸ਼ਾਇਦ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ। ਤਿੰਨ ਕੋਨੀ ਤੇ ਹੀ ਟ੍ਰੈਫਿਕ ਲਾਈਟਾਂ ਜੋ ਤਕਰੀਬਨ ਇੱਕ ਮਹੀਨੇ ਤੋਂ ਬੰਦ ਪਈਆਂ ਹਨ। ਮਾਨਸਾ ਦਾ ਡਿਪਟੀ ਕਮਿਸ਼ਨਰ ਵੀ ਇਨ੍ਹਾਂ ਸਮੱਸਿਆ ਗੰਭੀਰਤਾ ਨਾਲ ਨਹੀਂ ਲੈ ਰਿਹਾ ਹੈ। 

ਸੀਵਰੇਜ ਦੀ ਸਮੱਸਿਆ ਅਤੇ ਪਹਿਲੀ ਬਾਰਸ਼ ਨੇ ਨਗਰ ਕੌਂਸਲ ਅਤੇ ਪ੍ਰਸ਼ਾਸਨ ਦੀ ਇਸ ਪ੍ਰਤੀ ਗੰਭੀਰਤਾ ਨੂੰ ਜਨਤਕ ਕਰਕੇ ਰੱਖ ਦਿੱਤਾ ਗਿਆ ਹੈ।  ਜਿਸ ਦੇ ਸਿੱਟੇ ਵਜੋਂ ਦੁਕਾਨਾਂ ਮਕਾਨਾਂ ਵਿੱਚ ਗਏ ਬਾਰਸ਼ ਦੇ ਪਾਣੀ ਕਰਕੇ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਜਿਸ ਕਾਰਨ ਲੋਕਾਂ ਵਿੱਚ ਰੋਸ਼ ਦੀ ਲਹਿਰ ਹੈ। 

ਪੰਜਾਬ ਸਰਕਾਰ ਵੱਲ੍ਹੋਂ ਸਿਹਤ ਵਿਭਾਗ ਦੀਆ ਟੀਮਾਂ ਘਰ-ਘਰ ਜਾਕੇ ਲੋਕਾਂ ਨੂੰ ਮੱਛਰਾਂ ਦੀ ਪੈਦਾਇਸ ਨੂੰ ਰੋਕਣ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਮੱਛਰਾਂ ਦੀ ਪੈਦਾਇਸ਼ ਖੜੇ ਪਾਣੀ ਤੇ ਨਾ ਹੋਵੇ। ਇਹ ਪਾਣੀ ਸਾਡੇ ਘਰਾਂ ਦੇ ਗਮਲਿਆਂ,  ਟੈਂਕੀਆਂ, ਫਰਿਜ ਦੇ ਪਿਛਲੇ ਹਿੱਸੇ ਵਿੱਚ ਲੱਗੀਆਂ ਟਰੇਆਂ, ਬੇਕਾਰ ਪਏ ਟਾਇਰਾਂ ਅਤੇ ਹੋਰ ਕਵਾੜ,  ਪੰਛੀਆਂ ਨੂੰ ਪਾਣੀ ਪਿਆਉਣ ਲਈ ਰੱਖੇ ਗਏ ਬਰਤਨਾਂ, ਪਸੂਆਂ ਨੂੰ ਪਾਣੀ ਪਿਲਾਉਣ ਵਾਲੇ ਖੇਹਰਾ ਆਦੀ ਵਿੱਚ ਖੜਾ ਹੋ ਸਕਦਾ ਹੈ। ਇਹਨਾਂ ਦੀ ਸਫਾਈ ਹਰ ਹਫਤੇ   ਕਰਨੀ ਬਹੁਤ ਜਰੂਰੀ ਹੈ ਤਾਂ ਕੀ ਮੱਛਰ ਆਪਣਾ ਅੰਡਾ ਨਾ ਦੇ ਸਕੇ।

ਪਰ ਦੂਜੇ ਪਾਸੇ ਮਾਨਸਾ ਸ਼ਹਿਰ ਦੀ ਹਰ ਗਲੀ, ਹਰ ਮੁਹੱਲੇ ਵਿੱਚ ਸੀਵਰੇਜ ਦਾ ਪਾਣੀ ਖੜ੍ਹਾ ਹੈ। ਕੀ ਗਲੀਆਂ ਵਿੱਚ ਖੜ੍ਹੇ ਸੀਵਰੇਜ ਦੇ ਪਾਣੀ ਵਿੱਚ ਮੱਛਰ ਪੈਦਾ ਨਹੀਂ ਹੁੰਦਾ? ਕੀ ਸੀਵਰੇਜ ਦੇ ਗੰਦੇ ਪਾਣੀ ਨਾਲ ਭਿਆਨਕ ਬਿਮਾਰੀਆਂ ਨਹੀਂ ਹੁੰਦੀਆਂ? ਘਰਾਂ ਦੇ ਗਮਲਿਆਂ ਵਿੱਚ ਪਾਣੀ ਖੜ੍ਹਾ ਹੈ ਤਾਂ ਚਲਾਣ ਕੱਟ ਦਿੱਤਾ ਜਾਂਦਾ ਹੈ। ਇਸ ਸੀਵਰੇਜ ਦੇ ਗੰਦੇ ਪਾਣੀ ਵਿੱਚੋਂ ਛੋਟੇ ਛੋਟੇ ਬੱਚੇ ਪੈਦਲ ਸਕੂਲਾਂ ਨੂੰ ਜਾਂਦੇ ਹਨ। 

ਮਾਨਸਾ ਸ਼ਹਿਰ ਦੀ ਇਸ ਵੱਡੀ ਮੁਸ਼ਕਲ ਦੇ ਹੱਲ ਲਈ ਨਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਧਿਆਨ ਦੇ ਰਿਹਾ ਹੈ ਅਤੇ ਨਾ ਹੀ ਹਲਕਾ ਵਿਧਾਇਕ ਡਾ ਵਿਜੈ ਸਿੰਗਲਾ। ਜਦਕਿ ਵਿਧਾਇਕ ਡਾ ਵਿਜੈ ਸਿੰਗਲਾ ਦੇ ਘਰ ਸਾਹਮਣੇ ਵੀ ਬਹੁਤ ਬੁਰਾ ਹਾਲ ਹੋਇਆ ਪਿਆ ਹੈ। 

ਪਿਛਲੀ ਦਿਨੀਂ ਮਾਨਯੋਗ ਮੁੱਖ ਮੰਤਰੀ ਵੱਲੋਂ ਕੀਤੇ ਵਾਅਦੇ ਨੂੰ ਪੂਰਾ ਕਰਵਾਉਣ ਲਈ ਯਤਨ ਕਰਦਿਆਂ ਸੀਵਰੇਜ਼ ਦੇ ਗੰਦੇ ਪਾਣੀ ਦੀ ਨਿਕਾਸੀ ਲਈ 2017 ਦੀਆਂ ਹਦਾਇਤਾਂ ਨੂੰ ਲਾਗੂ ਕਰਾਉਂਦਿਆਂ ਪਾਣੀ ਟ੍ਰੀਟ ਕਰਕੇ ਭੇਜਿਆ ਜਾਵੇ ਅਤੇ ਸ਼ਹਿਰ ਅੰਦਰ ਸਫਾਈ ਦਾ ਧਿਆਨ ਰੱਖਦਿਆਂ ਪ੍ਰਾਈਵੇਟ ਕੰਪਨੀ ਅਧਿਕਾਰੀਆਂ ਨੂੰ ਠੇਕੇ ਸਬੰਧੀ ਹੋਏ ਐਗਰੀਮੈਂਟ ਤਹਿਤ ਸੀਵਰੇਜ਼ ਪਾਇਪਾਂ ਦੀ ਸਫਾਈ ਦਾ ਪ੍ਰੌਪਰ ਪ੍ਰਬੰਧ ਕਰਵਾਇਆ ਜਾਵੇਗਾ, ਪਰ ਅੱਜ ਤੱਕ ਕੋਈ ਹੱਲ ਨਹੀਂ ਕੀਤਾ ਗਿਆ ਨਾ ਹੀ ਕੋਈ ਉਚ ਅਧਿਕਾਰੀਆਂ ਵੱਲੋਂ ਕੋਈ ਭਰੋਸੇਯੋਗ ਕੰਮ ਕੀਤਾ ਗਿਆ ਹੈ। ਮੈਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਮਾਨਸਾ ਸ਼ਹਿਰ ਦੇ ਸੀਵਰੇਜ ਮਸਲੇ ਨੂੰ ਪੱਕੇ ਤੌਰ ‘ਤੇ ਹੱਲ ਕਰਨ ਦੇ ਦਾਅਵੇ ‘ਚ ਹੋ ਰਹੀ ਦੇਰੀ ‘ਤੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਵੁਆਇਸ ਆਫ਼ ਮਾਨਸਾ ਨੇ ਇਕ ਮਹੀਨੇ ਦਾ ਅਲਟੀਮੇਟਮ ਦਿਤਾ ਹੈ ਕਿ ਪੰਜਾਬ ਸਰਕਾਰ ਨੇ ਸੀਵਰੇਜ ਦੀ ਨਵੇਂ  ਸਿਰਿਉਂ ਜਲਦੀ ਕੋਈ ਯੋਜਨਾਬੰਦੀ ਨਹੀਂ ਬਣਾਈ ਤਾਂ ਸਮੂਹ ਸਮਾਜਿਕ ਜਥੇਬੰਦੀਆਂ, ਧਾਰਮਿਕ ਸੰਸਥਾਵਾਂ ਅਤੇ ਸਮੂਹ ਦੁਕਾਨਦਾਰਾਂ ਵੱਲੋਂ ਤਿੱਖਾ ਸ਼ੰਘਰਸ਼ ਕੀਤਾ ਜਾਵੇਗਾ। 

NO COMMENTS