*ਕੀ ਕੇਜਰੀਵਾਲ ਨੇ ਚੋਰੀ ਕੀਤੇ ਸੁਖਬੀਰ ਬਾਦਲ ਦੇ ਵਾਅਦੇ..?*

0
38

ਚੰਡੀਗੜ੍ਹ 29,ਸਤੰਬਰ (ਸਾਰਾ ਯਹਾਂ): ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪੰਜਾਬੀਆਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੀ ਗਰੰਟੀ ਦਿੱਤੀ ਹੈ। ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ‘ਆਪ’ ਉੱਪਰ ਵਾਅਦੇ ਚੋਰੀ ਕਰਨ ਦੇ ਇਲਜ਼ਾਮ ਲਾਏ ਹਨ। ਸੁਖਬੀਰ ਨੇ ਕਿਹਾ ਹੈ ਕਿ ਇਹ ਵਾਅਦੇ ਅਕਾਲੀ ਦਲ ਪਹਿਲਾਂ ਹੀ ਕਰ ਚੁੱਕਾ ਹੈ।

ਸੁਖਬੀਰ ਬਾਦਲ ਨੇ ਟਵੀਟ ਕੀਤਾ ਹੈ ਕਿ ਹੁਣੇ-ਹੁਣੇ ਅਰਵਿੰਦ ਕੇਜਰੀਵਾਲ ਦੇ “ਹੈਲਥ ਬੁਲੇਟਿਨ” ਨੂੰ ਸੁਣਿਆ ਹੈ, ਜਿਹੜਾ ਕਿ ਅਕਾਲੀ ਦਲ ਦੁਆਰਾ 3 ਅਗਸਤ ਨੂੰ ਪਹਿਲਾਂ ਤੋਂ ਹੀ ਕੀਤੇ ਗਏ ਸਾਰੇ ਵਾਅਦਿਆਂ ਦਾ ਹਿੰਦੀ ਅਨੁਵਾਦ ਹੈ। ਅਨੁਵਾਦ ਦੇ ਹਿੱਸੇ ਨੂੰ ਛੱਡ ਕੇ, ਕੀਤੇ ਗਏ ਐਲਾਨਾਂ ਵਿੱਚ ਕੁਝ ਵੀ ਨਵਾਂ ਨਹੀਂ।

NO COMMENTS