*ਕਿੰਨਾ ਹੋਣਾ ਚਾਹੀਦਾ ਹੈ ਸਕਰੀਨ ਟਾਈਮ-ਡਾ ਸ਼ਾਲੀਕਾ*

0
120

ਬੁਢਲਾਡਾ 11,ਅਪ੍ਰੈਲ (ਸਾਰਾ ਯਹਾਂ /ਬਿਓਰੋ ਰਿਪੋਰਟ) : ਡਾਕਟਰਾਂ ਦੇ ਸੁਝਾਅ ਅਨੁਸਾਰ ਬੱਚਿਆਂ ਨੂੰ ਦਿਨ ਭਰ ਵਿੱਚ ਵੀਹ ਤੋਂ ਚਾਲੀ ਮਿੰਟ ਤੋਂ ਜ਼ਿਆਦਾ ਤਕ ਕੰਪਿਊਟਰ ਜਾਂ ਲੈਪਟਾਪ ਦੀ ਸਕ੍ਰੀਨ ਨਹੀਂ ਦੇਖਣੀ ਚਾਹੀਦੀ  । ਇੱਕ ਵਾਰ ਚ 20 ਮਿੰਟ ਤੋਂ ਜ਼ਿਆਦਾ ਤੱਕ ਸਕਰੀਨਾਂ ਨਾ ਦੇਖੋ। ਤਿੰਨ ਤੋਂ ਪੰਜ ਸਾਲ ਦੇ ਬੱਚਿਆਂ ਦੀ ਤਿੰਨ ਵਾਰ ਚ 20-20 ਮਿੰਟ ਤੱਕ ਆਨਲਾਈਨ ਕਲਾਸ ਲੈਣੀ ਚਾਹੀਦੀ ਹੈ। ਉੱਥੇ ਵੀ 5 ਤੋਂ 15 ਸਾਲ ਦੇ ਬੱਚੇ ਪੜ੍ਹਾਈ ਦੇ  ਐਂਟਰਟੇਨਮੈਂਟ ਦੇ ਲਈ ਦਿਨ ਵਿੱਚ ਇੱਕ ਘੰਟਾ ਸਕਰੀਨ ਤੇ ਬਿਤਾ ਸਕਦੇ ਹਨ। 16 ਸਾਲ ਦੀ ਉਮਰ ਤੋਂ ਵੱਧ ਦੇ ਬੱਚਿਆਂ ਲਈ ਸਕਰੀਨ ਟਾਈਮ ਦੀ ਕੋਈ ਸੀਮਾ ਨਹੀਂ ਹੈ ਪਰ ਫਿਰ ਵੀ ਉਨ੍ਹਾਂ ਨੂੰ ਸਾਵਧਾਨੀ ਵਰਤਣੀ ਚਾਹੀਦੀ   ਹੈ।ਸੰਤੁਲਿਤ ਆਹਾਰ ਦੇਣਾ ਬਹੁਤ ਜ਼ਰੂਰੀ^ ਡਾ ਮਨਪ੍ਰੀਤ ਕੋਰ  ਬੱਚਿਆਂ ਨੂੰ ਸੰਤੁਲਿਤ ਆਹਾਰ ਦੇਣਾ ਬਹੁਤ ਜ਼ਰੂਰੀ ਹੈ। ਆਹਾਰ ਚ ਮੌਜੂਦ ਕੁਝ ਜ਼ਰੂਰੀ ਤੱਤ ਜਿਵੇਂ ਕਿ ਵਿਟਾਮਿਨ ਏ, ਵਿਟਾਮਿਨ ਈ, ਲਿਊਟਿਨ, ਓਮੇਗਾ ਫੈਟੀ ਐਸਿਡ ਸਰੀਰ ਦੇ ਨਾਲ ਨਾਲ ਅੱਖਾਂ ਲਈ ਵੀ ਬਹੁਤ ਲਾਭਦਾਇਕ ਹੈ।  ਗਾਜਰ, ਪਪੀਤਾ, ਖੱਟੇ ਫਲ, ਆਮਲਾ, ਹਰੇ ਪੱਤੇਦਾਰ ਸਬਜ਼ੀਆਂ, ਅੰਡੇ ਤੇ ਮੱਛੀ ਆਦਿ ਇਹ ਸਾਰੇ ਪੋਸ਼ਕ ਤੱਤ ਜ਼ਰੂਰੀ ਚਾਹੀਦੇ ਹਨ।   ਵਾਰ ਵਾਰ ਪਲਕਾਂ ਚਪਕਾਉਣਾ ਵੀ ਜ਼ਰੂਰੀ^ ਡਾ ਕਿਰਨ ਗੋਇਲ ਕਈ ਵਾਰ ਬੱਚੇ ਅੱਖਾਂ ਨੂੰ ਸਕਰੀਨ ਤੇ ਟਿਕਾ ਕੇ ਰੱਖਦੇ ਹਨ ਅਤੇ ਪਲਕਾਂ ਚਪਕਾਣਾ ਭੁੱਲ ਜਾਂਦੇ ਹਨ। ਜਿਸ ਦੀ ਵਜ੍ਹਾ ਨਾਲ ਅੱਖਾਂ ਚ ਪਾਣੀ ਆਉਣਾ ਅੱਖਾਂ ਨੂੰ  ਮਸਲਨ ਵਰਗੀਆਂ ਕੁਝ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਅੱਖਾਂ ਨਾ ਝਪਕਾਉਣ ਦੀ ਵਜ੍ਹਾ ਨਾਲ ਅੱਖਾਂ ਦਾ ਪਾਣੀ  ਸੁੱਕ ਸਕਦਾ ਹੈ। ਇਸ ਲਈ ਕੰਪਿਊਟਰ ਦੀ ਸਕਰੀਨ ਤੇ ਦੇਖਦੇ ਸਨ ਬੱਚਿਆਂ ਨੂੰ ਵਾਰ ਵਾਰ ਅੱਖਾਂ ਚਪਕਾਉਣ ਸਿਖਾਓ ਇਸ ਨਾਲ ਅੱਖਾਂ ਦੇ ਘੱਟ ਦਬਾਅ ਪੈਂਦਾ  ਹੈ।

NO COMMENTS