*ਬੁਢਲਾਡਾ ਕਿੰਨਰਾਂ ਵੱਲੋਂ ਨੌਜਵਾਨ ਦਾ ਗੁਪਤ ਅੰਗ ਕੱਟਣ ਦੀ ਵੀਡੀਓ ਵਾਈਰਲ, ਪੁਲਸ ਜਾਂਚ ਚ ਜੁਟੀ, ਪੀੜਤ ਦਾ ਕਰਵਾਇਆ ਮੈਡੀਕਲ*

0
619


ਬੁਢਲਾਡਾ 28 ਅਗਸਤ (ਸਾਰਾ ਯਹਾਂ/ਅਮਨ ਮੇਹਤਾ): ਕਿੰਨਰਾਂ ਵੱਲੋਂ ਇੱਕ ਨੌਜਵਾਨ ਦੇ ਗੁਪਤ ਅੰਗ ਕੱਟਣ ਦੀ ਵੀਡੀਓ ਵਾਈਰਲ ਦਾ ਮਾਮਲਾ ਪੁਲਸ ਦੇ ਧਿਆਨ ਵਿੱਚ ਆਇਆ। ਜਿਸ ਦੀ ਪੜਤਾਲ ਪੁਲਸ ਵੱਲੋ ਸੁਰੂ ਕਰ ਦਿੱਤੀ ਗਈ ਹੈ ਅਤੇ ਪੀੜਤ ਦੇ ਬਿਆਨ ਤੋਂ ਬਾਅਦ ਉਸਦਾ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਮੈਡੀਕਲ ਕਰਵਾਇਆ ਗਿਆ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ। ਡੀ ਐਸ ਪੀ ਬੁਢਲਾਡਾ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਪ੍ਰੰਤੂ ਵੀਡੀਓ ਵਿੱਚ ਪੀੜਤ ਨੌਜਵਾਨ ਬੂਟਾ ਸਿੰਘ ਪੁੱਤਰ ਬਾਵਾ ਸਿੰਘ ਆਪਣੇ ਆਪ ਨੂੰ ਬੁਢਲਾਡਾ ਦਾ ਦੱਸ ਰਿਹਾ ਹੈ ਅਤੇ ਕੁੱਝ ਕਿੰਨਰਾਂ ਤੇ ਧੱਕੇ ਨਾਲ ਗੁਪਤ ਅੰਗ ਕੱਟਣ ਦਾ ਦੋਸ ਲਗ ਰਿਹਾ ਹੈ।

NO COMMENTS