*ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੀ.ਸੀ.ਆਰ.ਪੂਰੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ- ਮਹਿੰਦਰ ਸਿੰਘ*

0
56

ਫਗਵਾੜਾ 17 ਸਤੰਬਰ (ਸਾਰਾ ਯਹਾਂ/ਸ਼ਿਵ ਕੌੜਾ) ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੀ.ਸੀ.ਆਰ.ਪੂਰੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈl ਇਸ ਗੱਲ ਦਾ ਪ੍ਰਗਟਾਵਾ ਪੀ.ਸੀ ਆਰ.ਦੇ ਨਵ-ਨਿਯੁਕਤ ਮੁਖੀ ਸਬ ਇੰਸਪੈਕਟਰ ਮਹਿੰਦਰ ਸਿੰਘ ਨੇ ਅਹੁਦਾ ਸੰਭਾਲਦਿਆਂ ਇੱਕ ਵਿਸ਼ੇਸ਼ ਭੇਟਵਾਰਤਾ ਦੋਰਾਨ ਕੀਤਾ ਅਤੇ ਨਸ਼ਾ ਤਸਕਰਾਂ ਅਤੇ ਹੁੱਲੜਬਾਜੀ ਕਰਨ ਵਾਲਿਆਂ ਵਿਰੁੱਧ ਸਹਿਯੋਗ ਦੀ ਮੰਗ ਕੀਤੀl ਇਸ ਦੌਰਾਨ ਸਬ ਇੰਸਪੈਕਟਰ ਮਹਿੰਦਰ ਸਿੰਘ ਨੇ ਕਿਹਾ ਕਿ ਨਸ਼ਾ ਤਸਕਰਾਂ ਅਤੇ ਲੜਕੀਆਂ ਨੂੰ ਸਕੂਲੋਂ ਛੁੱਟੀ ਸਮੇਂ ਰਸਤਿਆਂ ਵਿੱਚ ਖੜ੍ਹਦੇ ਹੁੱਲੜਬਾਜਾਂ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਫੜ੍ਹੇ ਜਾਣ ‘ਤੇ ਉਨ੍ਹਾਂ ਨੂੰ ਕਾਨੂੰਨ ਦੇ ਸਿਕੰਜੇ ਤੋਂ ਕੋਈ ਬਚਾ ਨਹੀਂ ਪਾਏਗਾl ਮਹਿੰਦਰ ਸਿੰਘ ਨੇ ਦੱਸਿਆ ਕਿ ਲਾਅ ਐਂਡ ਆਰਡਰ ਨੂੰ ਲੈ ਕੇ ਉੱਚ ਅਧਿਕਾਰੀਆਂ ਐਸ.ਐਸ.ਪੀ.ਕਪੂਰਥਲਾ,ਐਸ.ਪੀ.ਫਗਵਾੜਾ ਅਤੇ ਡੀ.ਐਸ.ਪੀ.ਫਗਵਾੜਾ ਦੀਆਂ ਹਦਾਇਤਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਏਗਾl ਸਬ ਇੰਸਪੈਕਟਰ ਮਹਿੰਦਰ ਸਿੰਘ ਇਸ ਤੋਂ ਪਹਿਲਾਂ ਥਾਣਾ ਹੁਸ਼ਿਆਰਪੁਰ,ਥਾਣਾ ਚੱਬੇਵਾਲ,ਚੋਕੀ ਸੰਮੂਦੜਾ,ਚੋਕੀ ਜੈਜੋ,ਚੋਕੀ ਅਜਨੋਹਾਚੋਕੀ ਸੈਲਾਂ,ਥਾਣਾ ਗੜਸ਼ੰਕਰ,ਥਾਣਾ ਮਾਹਿਲਪੁਰ,ਥਾਣਾ ਸਦਰ ਫਗਵਾੜਾ ਸਮੇਤ 10 ਦੇ ਕਰੀਬ ਥਾਣਿਆਂ ਵਿੱਚ ਆਪਣੀਆਂ ਬੇਹਤਰੀ ਸੇਵਾਵਾਂ ਨਿਭਾ ਨਸ਼ਿਆਂ ਖ਼ਿਲਾਫ਼ ਵੱਡੇ ਪੱਧਰ ਤੇ ਕੰਮ ਕਰ ਚੁੱਕੇ ਹਨl ਜਿੱਥੇ ਉਨ੍ਹਾਂ ਦਾ ਰਿਕਾਰਡ ਨਸ਼ਾ ਵਿਕਰੀ ਖਿਲਾਫ਼ ਜੀਰੋ ਟਾਲਰੈਂਸ ਅਤੇ ਕਾਨੂੰਨ ਦੀ ਖਿਲਾਫ਼ਤ ਕਰਨ ਵਾਲੇ ਤੱਤਾਂ ਨਾਲ ਸਖਤੀ ਭਰਿਆ ਰਿਹਾ ਹੈl ਉਨ੍ਹਾਂ ਦੱਸਿਆ ਕਿ ਕ੍ਰਾਇਮ ਨੂੰ ਨੱਥ ਪਾਉਣ ਲਈ ਪੀ.ਸੀ.ਆਰ.ਦੇ 10 ਮੋਟਰਸਾਈਕਲ ਦਿਨ ਰਾਤ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਲਈ ਸ਼ਹਿਰ ਦੇ ਚੱਪੇ-ਚੱਪੇ ‘ਤੇ ਪੈਣੀ ਨਜ਼ਰ ਰੱਖ ਕੰਮ ਕਰ ਰਹੇ ਨੇ 

 ਪੀ.ਸੀ.ਆਰ.ਮੁਖੀ ਨੇ ਇਲਾਕਾ ਵਾਸੀਆਂ ਨੂੰ ਕਿਸੇ ਵੀ ਕਰਾਈਮ ਪ੍ਰਤੀ ਫੋਨ ਨੰਬਰ 78774-87411 ‘ਤੇ ਨਿਰਸੰਕੋਚ ਸੂਚਨਾ ਦੇਣ ਦੀ ਤਾਕੀਦ ਕੀਤੀ ਹੈl ਉਨ੍ਹਾਂ ਲਾਅ ਐਂਡ ਆਰਡਰ ਦੀ ਮਜਬੂਤੀ ਲਈ ਪ੍ਰੈਸ ਤੋਂ ਸਹਿਯੋਗ ਦੀ ਕਾਮਨਾ ਕੀਤੀl

NO COMMENTS