ਮਾਨਸਾ ,12 ਜੁਲਾਈ (ਸਾਰਾ ਯਹਾ/ ਜੋਨੀ ਜਿੰਦਲ } ਅੱਜ ਸਥਾਨਕ ਪੰਜਾਬ ਪ੍ਰਦੇਸ ਵਪਾਰ ਮੰਡਲ {ਰਜਿ} ਮਾਨਸਾ ਦੀ ਜਿਲੇ ਦੀ ਕੋਰ ਕਮੇਟੀ ਦੀ ਮੀਟਿੰਗ ਜਿਲਾ ਮਾਨਸਾ ਵਪਾਰ ਮੰਡਲ ਦੇ ਪ੍ਰਧਾਨ ਸਤਿੰਦਰ ਸਿੰਗਲਾ ਦੀ ਪ੍ਰਧਾਨਗੀ ਹੇਠ ਵਪਾਰ ਮੰਡਲ ਦੇ ਦਫਤਰ ਵਿਖੇ ਹੋਈ ਇਸ ਮੀਟਿੰਗ ਵਿੱਚ ਜਿਲਾ ਵਪਾਰ ਮੰਡਲ ਦੀ ਕੋਰ ਕਮੇਟੀ ਦੇ ਮੈਬਰ , ਸ਼ਹਿਰ ਦੇ ਸਮੂਹ ਵਪਾਰੀ ਭਰਾ ਤੇ ਹੋਲਸੇਲ ਟਰੈਡਰਜ ਤੇ ਐਸੋ ਦੇ ਸਮੂਹ ਆਹੁਦੇਦਾਰ ਤੇ ਸ਼ਹਿਰ ਦੇ ਬਹੁਤ ਹੀ ਪ੍ਰਭਾਵਸਾਲੀ ਪਤਵੰਤੇ ਸੱਜਣ ਪਹੁੰਚੇ ਇਸ ਮੋਕੇ ਵਿਸੇਸ ਤੋਰ ਤੇ ਬੁਡਲਾਡਾ ਤੋ ਵਿਧਾਇਕ ਪ੍ਰਿਸੀਪਲ ਬੁਧ ਰਾਮ ਤੇ ਉਨਾ ਦੇ ਨਾਲ ਡਾਕਟਰ ਵਿਜੈ ਕੁਮਾਰ ਬੀ.ਐਮ ਡੀ ਐਸ ਪਹੁੰਚੇ ਇਸ ਮੋਕੇ ਸਂਭ ਤੋ ਪਹਿਲਾ ਵਿਧਾਇਕ ਬੁਧ ਰਾਮ ਜੀ ਨੇ ਪ੍ਰਧਾਨ ਸਤਿੰਦਰ ਸਿੰਗਲਾ ਜੀ ਨੁੰ ਵਧਾਈ ਦਿੱਤੀ ਅਤੇ ਉਹਨਾ ਦਾ ਮੂੰਹ ਮਿੱਠਾ ਕਰਵਾਕੇ ਪ੍ਰੂਰਨ ਸਹਿਯੌਗ ਦੇਣ ਦਾ ਵਾਅਦਾ ਕੀਤਾ ਤੇ aੁਨਾ ਕਿਹਾ ਕਿ ਮੈ ਹਰ ਸਮੇ ਵਪਾਰੀ ਵਰਗ ਦੇ ਨਾਲ ਖੜਾ ਹਾ ਤੇ ਕਿਸੇ ਵੀ ਵਪਾਰੀ ਭਰਾ ਨੂੰ ਕਿਸੇ ਤਰਾ ਦੀ ਕੋਈ ਪ੍ਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ ਇਸ ਮੋਕੇ ਪ੍ਰਧਾਨ ਸਤਿੰਦਰ ਸਿੰਗਲਾ ਨੇ ਸਮੂਹ ਵਪਾਰੀ ਵਰਗ ਨੂੰ ਅਪੀਲ ਕੀਤੀ ਕਿ ਉਹ ਆਪਣਾ ਵਪਾਰ ਬਿਲਕੁੱਲ ਸਾਫ ਸੁਥਰਾ ਰੱਖਣ ਇਸ ਦੇ ਬਾਵਜੂਦ ਅਗਰ ਕੋਈ ਵੀ ਸਰਕਾਰੀ ਮਹਿਕਮੇ ਵੱਲੋ ਜਾ ਅਫਸਰ ਵੱਲੋ ਕੋਈ ਵੀ ਪ੍ਰੇਸਾਨੀ ਜਾ ਦਿੱਕਤ ਆਊਦੀ ਹੈ ਤਾ ਜਿਲਾ ਵਪਾਰ
ਮੰਡਲ ਉਸ ਮਸਲੇ ਦਾ ਸਹਿ ਤਰੀਕੇ ਨਾਲ ਹੱਲ ਕਰੇਗਾ ਤੇ ਉਹਨਾ ਅੱਗੇ ਕਿਹਾ ਕਿ ਸਾਰਾ ਵਪਾਰੀ ਵਰਗ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਵੇਗਾ ਤੇ ਉਹਨਾ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਉਹ ਵਪਾਰੀ ਵਰਗ ਦਾ ਪੂਰਨ ਸਾਥ ਦੇਵੇ । ਉਨਾ ਕਿਹਾ ਕਿ ਇਸ ਵਾਰ ਪੰਜਾਬ ਦਾ ਸਮੂਹ ਵਪਾਰੀ ਵਰਗ ਤੇ ਮੱਧਵਰਗੀ ਵਰਗ ਵੋਟਾ ਦੋਰਾਨ ਉਸ ਪਾਰਟੀ ਦਾ ਸਾਥ ਦੇਵੇਗੀ ਜੋ ਵਪਾਰੀ ਵਰਗ ਦੇ ਨਾਲ ਖੜੇਗੀ ਅਖੀਰ ਵਿੱਚ ਵਿਧਾਇਕ ਬੁੱਧ ਰਾਮ ਨੇ ਕੋਰ ਕਮੇਟੀ ਦੇ ਸਾਰੇ ਮੈਬਰਾ ਦੇ ਹਾਰ ਪਾਕੇ ਉਹਨਾ ਦੀ ਹੋਸਲਾ ਅਫਜਾਈ ਕੀਤੀ ਇਸ ਮੋਕੇ ਵਨੀਤ ਕੁਮਾਰ , ਪ੍ਰਵੀਨ ਕੁਮਾਰ ਗੋਇਲ , ਧਰਮਵੀਰ ਵਾਲੀਆ , ਸੁਰੇਸ ਨੰਦਗੜੀਆ , ਰਮੇਸ ਮਿੱਤਲ , ਰੋਹਿਤ ਕੁਮਾਰ ਰੱਲਾ , ਹਰੀ ਰਾਮ ਡਿੰਪਾ , ਬਲਜੀਤ ਕੜਵਲ, ਮਨੋਜ ਕੁਮਾਰ ਭੰਮਾ , ਰਮੇਸ ਕੁਮਾਰ ਮੈਸੀ, ਅਸੋਕ ਕੁਮਾਰ , ਵਿੱਕੀ ਕੁਮਾਰ , ਵਿਜੈ ਕੁਮਾਰ , ਅਸੌਕ ਹਰੀ ਸੰਨਜ, ਅਰਜੂਨ ਬਿੱਟੂ , ਪ੍ਰੇਮ ਕੁਮਾਰ ਲੱਲੂਆਣਾ ਹਾਜਰ ਸਨ