ਕਿਸਾਨ ਸੰਘਰਸ ਚ ਸਾਮਲ ਹੋਣ ਜਾ ਰਹੇ ਫੱਤਾ ਮਾਲੋਕਾ ਦੇ ਨੌਜਵਾਨ ਦੀ ਸੜਕ ਹਾਦਸੇ ਚ ਮੌਤ

0
143

ਸਰਦੂਲਗੜ੍ਹ 17 ਦਸੰਬਰ(ਸਾਰਾ ਯਹਾ/ ਬਲਜੀਤ ਸਿੰਘ ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਦਿੱਲੀ ਵਿਖੇ ਲਗਾਏ ਗਏ ਧਰਨੇ ਚ ਸ਼ਾਮਲ ਹੋਣ ਲਈ ਜਾ ਰਹੇ ਪਿੰਡ ਫੱਤਾ ਮਾਲੋਕਾ ਦੇ ਨੌਜਵਾਨ ਦੀ ਹਿਸਾਰ ਨੇੜੇ ਇੱਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਮੌਤ ਦੀ ਖ਼ਬਰ ਸੁਣਦਿਆਂ ਹੀ ਪੂਰੇ ਪਿੰਡ ਫੱਤਾ ਮਾਲੋਕਾ ਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਅਨੁਸਾਰ ਜਤਿੰਦਰ ਸਿੰਘ ਜ਼ੈਲਦਾਰ ਪਿੰਡ ਫੱਤਾ ਮਾਲੋਕਾ ਆਪਣੇ ਸਾਥੀਆਂ ਸਮੇਤ ਦਿੱਲੀ ਸੰਘਰਸ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਹਿਸਾਰ ਦੇ ਨਜ਼ਦੀਕ ਉਨ੍ਹਾਂ ਦੇ ਟਰੈਕਟਰ ਨੂੰ ਕੋਈ ਮੁਸ਼ਕਿਲ ਆ ਗਈ ਜਿਸ ਨੂੰ ਠੀਕ ਕਰ ਰਹੇ ਸਨ ਤੇ ਅਚਾਨਕ ਹੀ ਪਿੱਛੋਂ ਆ ਰਿਹਾ ਕੋਈ ਵਾਹਨ ਆਦਿ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਜਤਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਜਤਿੰਦਰ ਸਿੰਘ ਦਾ ਵਿਆਹ ਤਿੰਨ ਮਹੀਨੇ ਪਹਿਲਾਂ ਹੀ ਹੋਇਆ ਸੀ। ਉਹ ਦੋ ਭਰਾ ਸਨ ਵੱਡਾ ਭਰਾ ਕੈਨੇਡਾ ਵਿਖੇ ਰਹਿ ਰਿਹਾ ਹੈ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਹੀ ਜਤਿੰਦਰ ਦੀ ਮ੍ਰਿਤਕ ਦੇਹ ਨੂੰ ਪਿੰਡ ਫੱਤਾ ਮਾਲੋਕਾ ਵਿਖੇ ਲਿਆਂਦਾ ਜਾਵੇਗਾ।
ਕੈਪਸ਼ਨ: ਜਤਿੰਦਰ ਸਿੰਘ ਦੀ ਫਾਇਲ ਫੋਟੋ।

NO COMMENTS