ਕਿਸਾਨ ਵਿਰੋਧੀ ਤਿੰਨੇ ਮਿਲਾ ਨੂੰ ਵਾਪਸ ਕਰਾਉਣ ਲਈ ਅੱਠ ਦਸੰਬਰ ਦੇ ਭਾਰਤ ਬੰਦ ਦਾ ਸਮਰਥਨ ਕਰਦੇ ਹਾਂ ਚਤਿੰਦਰ ਸ਼ਰਮਾ ਸੂਬਾ ਵਾਈਸ ਪ੍ਰਧਾਨ ਕਾਨੂੰਗੋ ਯੂਨੀਅਨ

0
64

ਮਾਨਸਾ 7,ਦਸੰਬਰ (ਸਾਰਾ ਯਹਾ /ਬੀਰਬਲ ਧਾਲੀਵਾਲ ) ਦੀ ਰੈਵਿਨਿਊ ਪਟਵਾਰ ਯੂਨੀਅਨ ਅਤੇ ਦੀ ਰੈਵੇਨਿਉ ਕਾਨੂੰਗੋ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੀ ਇਕ ਸਾਂਝੀ ਹੰਗਾਮੀ ਮੀਟਿੰਗ ਕੇਂਦਰੀ ਪਟਵਾਰਖਾਨਾ ਮਾਨਸਾ ਵਿਖੇ ਕੀਤੀ ਗਈ ।ਜਿਸ ਵਿਚ ਸਰਬਸੰਮਤੀ ਨਾਲ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਇਹ ਫੈਸਲਾ ਕੀਤਾ ਗਿਆ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨੇ ਖੇਤੀ ਬਿੱਲ ਕਿਸਾਨ ਅਤੇ ਪੂਰੇ ਸਮਾਜ ਮੁਲਾਜ਼ਮ ਵਪਾਰੀ ਅਤੇ ਮਜ਼ਦੂਰ ਵਿਰੋਧੀ ਹਨ  ਜਥੇਬੰਦੀਆਂ ਇਹ ਮੰਗ ਕਰਦੀਆਂ ਹਨ ਕਿ ਇਹ ਬਿੱਲ ਤੁਰੰਤ ਰੱਦ ਕੀਤੇ ਜਾਣੇ ਚਾਹੀਦੇ ਹਨ ।ਅਤੇ ਕਿਸਾਨ ਜਥੇਬੰਦੀਆਂ ਦੇ ਅੱਠ ਦਸੰਬਰ ਦੇ ਬੰਦ ਦਾ ਪੂਰਨ ਤੌਰ ਤੇ ਸਾਥ ਦਿੱਤਾ ਜਾਵੇਗਾ ਕਾਨੂੰਨਗੋ ਐਸੋਸੀਏਸ਼ਨ  ਦੇ ਸੂਬਾ ਵਾਈਸ ਪ੍ਰਧਾਨ ਜਤਿੰਦਰ ਸ਼ਰਮਾ ਵੱਲੋਂ ਪੰਜਾਬ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਦਾ ਪੰਜਾਬ ਵਿੱਚ ਯੋਜਨਾਬੱਧ ਤਰੀਕੇ ਨਾਲ ਚੱਲ ਰਹੇ ਸੰਘਰਸ਼ ਲਈ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ  ਕਿ ਅੱਜ ਸਮੁੱਚੇ ਪੰਜਾਬ ਦਾ ਨੌਜਵਾਨ ਇਸ ਸੰਘਰਸ਼ ਵਿੱਚ ਸ਼ਾਮਲ ਹੋ ਰਿਹਾ ਹੈ। ਪੂਰਨ ਤੌਰ ਤੇ ਸ਼ਾਮਲ ਹੋ ਗਿਆ ਹੈ ਜਿਸ ਦਾ ਸਿਹਰਾ ਪੰਜਾਬ ਦੀਆਂ ਸਮੂਹ ਇਕੱਤੀ ਜਥੇਬੰਦੀਆਂ ਨੂੰ ਜਾਂਦਾ ਹੈ ਜਥੇਬੰਦੀਆਂ ਸਮੇਤ  ਦੇਸ਼ ਵਾਸੀਆਂ ਨੂੰ ਅਪੀਲ ਕਰਦੀ ਹੈ ਕਿ ਵਿਸ਼ਵ ਭਰ ਦੇ ਇਹ ਸਭ ਤੋਂ ਵੱਡੇ ਸੰਘਰਸ਼ ਵਿੱਚ ਪੂਰੇ ਭਾਰਤ ਵਰਸ਼ ਦੇ ਸਮਾਜ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।  ਮੀਟਿੰਗ ਨੂੰ ਸੰਬੋਧਨ ਕਰਦਿਆਂ ਜਤਿੰਦਰ ਸ਼ਰਮਾ ਕਾਨਗੋ ਸਾਬਕਾ ਜ਼ਿਲਾ ਪ੍ਰਧਾਨ ਪਟਵਾਰ ਯੂਨੀਅਨ ਵਾਈਸ ਪ੍ਰਧਾਨ ਕਾਨੂੰਨਗੋ ਐਸੋਸੀਏਸ਼ਨ ਪੰਜਾਬ, ਮਲਕੀਤ ਸਿੰਘ ਜ਼ਿਲ੍ਹਾ ਖ਼ਜ਼ਾਨਚੀ   ਕਾਨੂੰਗੋ ਐਸੋਸੀਏਸ਼ਨ ਪੰਜਾਬ, ਹਰਪ੍ਰੀਤ ਸਿੰਘ ਹੈਰੀ ਜ਼ਿਲ੍ਹਾ ਪ੍ਰਧਾਨ ਪਟਵਾਰ ਯੂਨੀਅਨ, ਲਖਵਿੰਦਰ ਸਿੰਘ ਖ਼ਜ਼ਾਨਚੀ ,ਜੈਪਾਲ ਸਿੰਘ ਪਟਵਾਰੀ ਸੀਨੀਅਰ ਮੀਤ ਪ੍ਰਧਾਨ, ਗੁਨਸੀਲ ਸਿੰਗਲਾ ਤਹਿਸੀਲ  ਖਜ਼ਾਨਚੀ, ਕਰਨੈਲ ਸਿੰਘ ਪਟਵਾਰੀ ਮੀਤ ਪ੍ਰਧਾਨ ਤਹਿਸੀਲ ਮਾਨਸਾ ,ਪਰਦੀਪ ਸ਼ਰਮਾ ਜਰਨਲ ਸਕੱਤਰ ਸੀਲ ਮਾਨਸਾ @ਸੰਗਣ ਸਿੰਗਲਾ ਸਹਾਇਕ ਖਜ਼ਾਨਚੀ ਮਾਨਸਾ, ਆਦਿ  ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਸਾਨ ਸੰਘਰਸ਼ ਨੂੰ ਪੂਰਨ ਹਮਾਇਤ ਦੇਣ ਦਾ ਐਲਾਨ ਕੀਤਾ  ।   

NO COMMENTS