ਕਿਸਾਨ ਰੇਲਵੇ ਲਾਇਨਾਂ ਮੱਲੀ ਬੈਠੇ ਹਨ ਇਸ ਕਰਕੇ ਪੂਰੇ ਪੰਜਾਬ ਹੀ ਨਹੀਂ ਬਲਕਿ ਪੂਰੇ ਭਾਰਤ ਦਾ ਵਪਾਰੀ ਵਰਗ ਬਹੁਤ ਮੁਸ਼ਕਲ ਦਾ ਸਾਹਮਣਾ ਕਰ ਰਿਹਾ

0
34

ਮਾਨਸਾ18 ਨਵੰਬਰ (ਸਾਰਾ ਯਹਾ /ਬਲਜੀਤ ਸ਼ਰਮਾ) :ਖੇਤੀ ਬਿਲ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਅੰਨਦਾਤਾ ਇਸ ਸਰਦੀ ਦੇ ਮੌਸਮ ਦੇ ਵਿੱਚ ਸੰਘਰਸ਼ ਕਰ ਰਿਹਾ ਹੈ।ਕਿਸਾਨ ਰੇਲਵੇ ਲਾਇਨਾਂ ਮੱਲੀ ਬੈਠੇ ਹਨ ਇਸ ਕਰਕੇ ਪੂਰੇ ਪੰਜਾਬ ਹੀ ਨਹੀਂ ਬਲਕਿ ਪੂਰੇ ਭਾਰਤ ਦਾ ਵਪਾਰੀ ਵਰਗ ਬਹੁਤ ਮੁਸ਼ਕਲ ਦਾ ਸਾਹਮਣਾ ਕਰ ਰਿਹਾ। ਕਿਸਾਨਾਂ ਦਾ ਗੁੱਸਾ ਬਿਲਕੁਲ ਜਾਇਜ਼ ਹੈ। ਸ਼ੋਸ਼ਲ ਮੀਡੀਆ ਦੇ ਉਪਰ ਇਸ ਗੱਲ ਨੂੰ ਲੈ ਕੇ ਕਾਫ਼ੀ ਚਰਚਾ ਸਰਗਰਮ ਹੈ ਕਿ ਕਿਸਾਨਾਂ ਨੂੰ ਰੇਲਵੇ ਲਾਈਨਾਂ ਖਾਲੀ ਕਰਨੀਆਂ ਚਾਹੀਦੀਆਂ ਹਨ ਸੰਘਰਸ਼ ਦੇ ਹੋਰ ਵੀ ਤਰੀਕੇ ਹਨ। ਰੇਲਵੇ ਲਾਈਨਾਂ ਖਾਲੀ ਨਾ ਹੋਣ ਦੀ ਸੂਰਤ ਵਿੱਚ ਮਾਲਗੱਡੀਆਂ ਰਾਹੀਂ ਆਉਣ ਜਾਣ ਵਾਲਾ ਸਮਾਨ ਸਹੀ ਟਿਕਾਣੇ ਤੇ ਨਹੀਂ ਪਹੁੰਚ ਸਕੇਗਾ। ਯਾਤਰੀ ਗੱਡੀਆਂ ਦੇ ਨਾ ਚੱਲਣ ਕਾਰਨ ਆਪਣੀ ਰੋਜ਼ੀ ਰੋਟੀ ਲਈ ਘਰੋਂ ਬੇਘਰ ਹੋਏ ਪ੍ਰਵਾਸੀ ਮਜ਼ਦੂਰ ਅਤੇ ਦੇਸ਼ ਦੇ ਰਖਵਾਲੇ ਫੌਜੀ ਵੀਰ ਵੀ ਛੁੱਟੀ ਕੱਟਣ ਆਪਣੇ-ਆਪਣੇ ਘਰਾਂ ਨੂੰ ਨਹੀਂ ਜਾ ਸਕਦੇ।
ਪਤਾ ਲੱਗਾ ਹੈ ਕਿ ਪੰਜਾਬ ਦੇ ਕਿਸਾਨਾਂ ਦਾ ਕੇਂਦਰ ਦੇ ਨਾਲ ਮਾਲਗੱਡੀਆਂ ਦੇ ਨਾਲ-ਨਾਲ ਯਾਤਰੀ ਗੱਡੀਆਂ ਚਲਾਉਣ ਤੇ ਵਿਵਾਦ ਜ਼ਾਰੀ ਹੈ। ਫਿਰੋਜ਼ਪੁਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਕਹਿਣਾ ਹੈ ਕਿ ਜੇ ਕੇਂਦਰ 21 ਨਵੰਬਰ ਤੱਕ ਮਾਲਗੱਡੀਆਂ ਨਹੀਂ ਚਲਾਵੇਗਾ ਤੇ ਕਿਸਾਨ ਫ਼ਿਰ ਤੋਂ ਰੇਲਵੇ ਟ੍ਰੈਕ ਤੇ ਬੈਠ ਜਾਵੇਗਾ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿਚ 32 ਰੇਲਵੇ ਟਰੈਕ ਬਿਲਕੁਲ ਖਾਲੀ ਕਰ ਦਿੱਤੇ ਹਨ ਤਾਂ ਜੋ ਮਾਲਗੱਡੀਆਂ ਦੀ ਆਵਾਜਾਈ ਬਹਾਲ ਕੀਤੀ ਜਾਵੇ ਪਰ ਕੇਂਦਰ ਮਾਲਗੱਡੀਆਂ ਦੇ ਨਾਲ-ਨਾਲ ਯਾਤਰੀ ਗੱਡੀਆਂ ਚਲਾਉਣ ਲਈ ਵੀ ਯਤਨਸ਼ੀਲ ਹੈ, ਪਰ ਕਿਸਾਨ ਜਥੇਬੰਦੀਆਂ ਯਾਤਰੀ ਗੱਡੀ ਨਹੀਂ ਚੱਲਣ ਦੇਣਗੇ।
ਆਮ ਜਨ ਸਧਾਰਨ ਦਾ ਕਹਿਣਾ ਹੈ ਤੇ ਕਿਸਾਨਾਂ ਨੂੰ ਮਾਲਗੱਡੀਆਂ ਦੇ ਨਾਲ-ਨਾਲ ਯਾਤਰੀ ਗੱਡੀਆਂ ਲਈ ਰਾਹ ਖੋਲ੍ਹ ਦੇਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਵਿਅਕਤੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰੇ।

NO COMMENTS