ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਦਿੱਲੀ ਪੁਲਿਸ ਨੂੰ ਅਲਟੀਮੇਟਮ, ਦਿੱਤਾ ਕੱਲ੍ਹ ਸ਼ਾਮ ਤੱਕ ਦਾ ਸਮਾਂ

0
104

ਸਿੰਘੂ ਬਾਰਡਰ 31, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦਿੱਲੀ ਪੁਲਿਸ ਤੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਭਲਕੇ ਪੰਜ ਵਜੇ ਤੱਕ ਕਮੇਟੀ ਦੇ ਚਾਰੋਂ ਪਾਸਿਓਂ ਲਾਈਆਂ ਰੋਕਾਂ ਤੇ ਬੈਰੀਕੇਡਿੰਗ ਨੂੰ ਪੁਲਿਸ ਹਟਾ ਲਵੇ। ਉਨ੍ਹਾਂ ਕਿਹਾ ਕਿ ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਨ੍ਹਾਂ ਕੋਲ ਇਨ੍ਹਾਂ ਰੋਕਾਂ ਨੂੰ ਹਟਾਉਣ ਲਈ ਸਾਰੇ ਬਦਲ ਖੁੱਲੇ ਹਨ, ਜਿਨ੍ਹਾਂ ਨੂੰ ਖੁਦ ਕਿਸਾਨ ਵੀ ਇਹ ਰੋਕਾਂ ਖੁਲਵਾਉਣ ਲਈ ਅੱਗੇ ਆਉਣਗੇ ਤੇ ਨਾਲ ਹੀ ਕਾਨੂੰਨੀ ਰਸਤਾ ਵੀ ਅਖਤਿਆਰਿਆ ਜਾਵੇਗਾ।

ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇੱਥੇ ਪੁਲਿਸ ਤੇ ਸਰਕਾਰ ਰੋਕਾਂ ਲਗਾ ਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਹੈ। ਨਾਲ ਹੀ ਸੰਵਿਧਾਨ ਦੀ ਧਾਰਾ 19 ਤਹਿਤ ਲੋਕਾਂ ਨੂੰ ਮਿਲੇ ਅਧਿਕਾਰਾਂ ਨੂੰ ਵੀ ਇਸਤੇਮਾਲ ਨਹੀਂ ਕਰਨ ਦੇ ਰਹੀ।

Kisan Mazdoor Sangharsh Committee gives ultimatum to Delhi Police till tomorrow evening

ਪੰਧੇਰ ਨੇ ਦਿੱਲੀ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਤੇ ਪੰਜਾਬ ਦੇ ਲਾਪਤਾ ਨੌਜਵਾਨਾਂ ਨੂੰ ਕਾਨੂੰਨੀ ਲੜਾਈ ਉਪਲੱਬਧ ਕਰਵਾਉਣ ਲਈ ਅੱਜ 19 ਮੈਂਬਰੀ ਕਾਨੂੰਨੀ ਵਿੰਗ ਦਾ ਗਠਨ ਕੀਤਾ ਹੈ। ਇਹ ਪੰਜਾਬ ਤੋਂ ਆ ਕੇ ਮੁਫਤ ਸੇਵਾਵਾਂ ਮੁਹੱਈਆ ਕਰਵਾਉਣਗੇ ਤੇ ਸਾਰੀ ਟੀਮ ਸਿੰਘੂ ਬਾਰਡਰ ਪੁੱਜ ਚੁੱਕੀ ਹੈ।

LEAVE A REPLY

Please enter your comment!
Please enter your name here