*ਕਿਸਾਨ ਭਲਾਈ ਜਾਗਰੂਕਤਾ ਕੈਂਪ ਲਗਾਇਆ ਗਿਆ*

0
21

ਮਾਨਸਾ ,15 ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼ ) : ਫ਼ਸਲਾਂ ਉੱਪਰ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਨ ਸਮੇਂ ਕਿਸਾਨਾਂ ਨੂੰ ਆਪਣੇ ਬਚਾਅ ਸਬੰਧੀ ਕੁਝ ਸਾਵਧਾਨੀਆਂ ਬਾਰੇ ਜ਼ਿਲ੍ਹਾ ਮਾਨਸਾ ਦੇ ਪਿੰਡ ਚੂੜੀਆਂ ਵਿਖੇ ਪੈਸ ਪੈਸਟੀਸਾਈਡ ਯੂਨੀਅਨ ਦੇ ਪ੍ਰਧਾਨ ਸ੍ਰ.ਤਰਸੇਮ ਚੰਦ ਮਿੱਡਾ,ਰੱਲਾ ਖ਼ਾਦ ਭੰਡਾਰ ਮਾਨਸਾ, ਬਾਠ ਪੈਸਟੀਸਾਇਡ ਮਾਨਸਾ ਦੀ ਅਗਵਾਈ ਵਿੱਚ ਜੀਵਾ ਐਗਰੋ ਲਿਮਟਿਡ ਕੰਪਨੀ ਵੱਲੋਂ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ ਇਸ ਕੈਂਪ ਵਿਚ ਪਹੁੰਚੇ ਕਿਸਾਨਾਂ ਨੂੰ ਪੰਜਾਬ ਕੋਟਨ ਬੈਲਟ ਦੇ ਇੰਚਾਰਜ ਖੇਤੀਬਾਡ਼ੀ ਡਾ. ਚੌਧਰੀ ਨਦੀਮ ਅਹਿਮਦ ਵੱਲੋਂ ਕਿਸਾਨਾਂ ਨੂੰ ਆਪਣੀ ਫ਼ਸਲ ਉਤੇ ਕੀਟਨਾਸ਼ਕ ਛਿੜਕਾਅ ਕਰਨ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣੂ ਕਰਵਾਇਆ ਉਨ੍ਹਾਂ ਦੱਸਿਆ ਕਿ ਛਿੜਕਾਅ ਕਰਨ ਸਮੇਂ ਆਪਣੇ ਮੂੰਹ ਤੇ ਮਾਸਕ ਲਗਾ ਕੇ ਤੇ ਹੱਥਾਂ ਪੈਰਾਂ ਨੂੰ ਕਵਰ ਕਰ ਕੇ ਛਿੜਕਾਅ ਕਰਨਾ ਚਾਹੀਦਾ ਹੈ ਛਿੜਕਾਅ ਕਰਨ ਸਮੇਂ ਕਿਸਾਨ ਵੀਰਾਂ ਨੂੰ ਹਵਾ ਦਾ ਖ਼ਾਸ ਕਰ ਕੇ ਧਿਆਨ ਰੱਖਣਾ ਚਾਹੀਦਾ ਤਾਂ ਜੋ ਹਵਾ ਨਾਲ ਦਵਾਈ ਸਾਡੇ ਮੂੰਹ ਉਪਰ ਨਾ ਪਵੇ ਉਨ੍ਹਾਂ ਦੱਸਿਆ ਕਿ ਦਵਾਈਆਂ ਵਾਲੇ ਬਰਤਨਾਂ ਨੂੰ ਸਾਨੂੰ ਖੜ੍ਹੇ ਪਾਣੀ ਵਿੱਚ ਨਹੀਂ ਧੋਣਾ ਚਾਹੀਦਾ ਅਜਿਹਾ ਕਰਨ ਨਾਲ ਉਹ ਖੜ੍ਹਾ ਪਾਣੀ ਪੰਛੀਆਂ ਜੀਵ ਜੰਤੂਆਂ ਲਈ ਖ਼ਤਰਨਾਕ ਹੋ ਸਕਦਾ ਹੈ ਉਨ੍ਹਾਂ ਕਿਸਾਨਾਂ ਨੂੰ ਦਵਾਈ ਦੇ ਖਾਲੀ ਡੱਬਿਆਂ ਨੂੰ ਚੰਗੀ ਤਰ੍ਹਾਂ ਨਸ਼ਟ ਕਰਨ ਬਾਰੇ ਵੀ ਜਾਣਕਾਰੀ ਦਿੱਤੀ।ਇਸ ਮੌਕੇ ਕਿਸਾਨਾਂ ਦੀ ਸਿਹਤ ਦਾ ਧਿਆਨ ਰੱਖਣ ਵਾਲੀ ਤੇ ਕਿਸਾਨਾਂ ਦੀ ਭਲਾਈ ਕਰਨ ਵਾਲੀ ਕੰਪਨੀ ਦਾ ਜ਼ਿਲ੍ਹਾ ਮਾਨਸਾ ਦੇ ਕੰਪਨੀ ਇੰਚਾਰਜ ਗੁਰਜੀਤ ਸਿੰਘ ਤੇ ਕਿਸਾਨਾਂ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਮ.ਪ੍ਰੇਮ ਗੋਇਲ, ਮ.ਸਰਬਜੀਤ ਸਿੰਘ ਬਾਠ, ਬੂਟਾ ਸਿੰਘ ਮੌੜ, ਪੱਨਾ ਰਾਮ ਤੋ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ

NO COMMENTS