ਮਾਨਸਾ ,9 ਜੂਨ ( (ਸਾਰਾ ਯਹਾ/ ਬਪਸ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸਰਦੂਲਗੜ੍ਹ ਵੱਲੋ ਸਰਦੂਲਗੜ੍ਹ ਪੁਲਸ ਦੇ ਖਿਲਾਫ ਧਰਨਾ ਲਗਾਕੇ ਪੁਲਸ ਪ੍ਰਸ਼ਾਸਨ ਖਿਲਾਫ ਜੰਮਕੇ ਨਹਾਰੇਬਾਜੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਰਾਮ ਸਿੰਘ ਭੈਣੀਬਾਘਾ ਅਤੇ ਬਲਾਕ ਸਰਦੂਲਗੜ੍ਹ ਦੇ ਪ੍ਰਧਾਨ ਜੱਗਾ ਸਿੰਘ ਜਟਾਣਾ ਨੇ ਕਿਹਾ ਕਿ ਪਿੰਡ ਘਾਬਦਾ ਜਿਲ੍ਹਾ ਸੰਗਰੂਰ ਦੇ ਕਿਸਾਨ ਜਗਮੇਲ ਸਿੰਘ ਨਾਲ ਸਰਦੂਲਗੜ੍ਹ ਦੇ ਕੁਝ ਵਿਅਕਤੀਆਂ ਵੱਲੋ ਘੋੜੀਆਂ ਖਰੀਦਣ ਦੇ ਮਾਮਲੇ ਵਿੱਚ 17 ਲੱਖ 50 ਹਜਾਰ ਦੀ ਠੱਗੀ ਮਾਰੀ ਗਈ ਸੀ। ਠੱਗਾ ਵੱਲੋ ਕਿਸਾਨ ਨੂੰ 5 ਲੱਖ ਵਾਲੀ ਘੋੜੀ 30 ਲੱਖ ਰੁਪਏ ਵਿੱਚ ਦੇ ਦਿੱਤੀ ਅਤੇ 17 ਲੱਖ 50 ਹਜਾਰ ਰੁਪਏ ਵਸੂਲ ਪਾ ਲਏ। ਜਦ ਉਕਤ ਕਿਸਾਨ ਉਨ੍ਹਾਂ ਨੂੰ ਮਿਲਣ ਲਈ ਸਰਦੂਲਗੜ੍ਹ ਆਇਆ ਤਾਂ ਉਸ ਤੇ ਗਲਤ ਦੋਸ਼ ਲਗਾਕੇ ਉਲਟਾ ਉਸ ਉੱਪਰ ਹੀ ਪਰਚਾ ਕਰਵਾ ਦਿੱਤਾ ਗਿਆ। ਇਸ ਸਬੰਧੀ ਕਿਸਾਨ ਆਗੂ ਥਾਣਾ ਸਰਦੂਲਗੜ੍ਹ ਦੀ ਪੁਲਿਸ ਨੂੰ ਮਿਲੇ ਸਨ ਤਾਂ ਉਨ੍ਹਾ ਨੇ ਕੋਈ ਸੁਣਵਾਈ ਨਹੀ ਕੀਤੀ। ਜਿਸ ਨੂੰ ਲੈਕੇ ਕਿਸਾਨ ਯੂਨੀਅਨ ਉਗਰਾਹਾਂ ਵੱਲੋ ਅੱਜ ਥਾਣਾ ਸਰਦੂਲਗੜ੍ਹ ਅੱਗੇ ਧਰਨਾ ਦੇਣ ਦਾ ਪ੍ਰੋਗਰਾਮ ਸੀ।ਧਰਨਾ ਦੇਣ ਲਈ ਕਿਸਾਨ ਅਨਾਜ ਮੰਡੀ ਚ ਇੱਕਠੇ ਹੋਏ ਸਨ ਤਾਂ ਡੀ.ਅੈਸ.ਪੀ. ਸਰਦੂਲਗੜ੍ਹ ਸੰਜੀਵ ਗੋਇਲ ਆਪਣੀ ਪੁਲਸ ਪਾਰਟੀ ਨਾਲ ਮੌਕੇ ਤੇ ਪਹੁੰਚੇ। ਉਨ੍ਹਾਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਕਿਸਾਨਾਂ ਨਾਲ ਧੋਖਾਧੜੀ ਕਾਰਨ ਵਾਲਿਆਂ ਨੂੰ ਬਖਸਿਆ ਨਹੀਂ ਜਾਵੇਗਾ।ਭਰੋਸਾ ਦਿਵਾਉਣ ਤੋ ਬਾਅਦ ਧਰਨਾ ਚੁੱਕ ਦਿੱਤਾ ਗਿਆ।ਇਸ ਮੌਕੇ ਸੰਗਰੂਰ ਦੇ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਭਵਾਨੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ, ਜਗਤਾਰ ਸਿੰਘ ਘਰਾਚੋਂ, ਗੁਰਤੇਜ ਸਿੰਘ ਜਟਾਣਾ,ਮਾਸਟਰ ਗੁਰਚਰਨ ਸਿੰਘ ਆਦਿ ਹਾਜਰ ਸਨ।