ਕਿਸਾਨ ਦੇ ਪੁੱਤ ਨੇ ਦੇਸ਼ ਲੇਖੇ ਲਾਈ ਜ਼ਿੰਦਗੀ, ਅੰਤਿਮ ਵਿਦਾਇਗੀ ਵੇਲੇ ਹਰ ਅੱਖ ਨਮ ਹੋਈ

0
103

ਅੰਮ੍ਰਿਤਸਰ 28ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਸ਼ੁਕਰਵਾਰ ਸਵੇਰੇ ਜਦੋਂ ਕਿਸਾਨਾ ਦਿੱਲੀ ਤੇ ਚੜ੍ਹਾਈ ਦੀ ਤਿਆਰੀ ਕਰ ਰਹੇ ਸੀ ਤਾਂ ਤਰਨਤਾਰਨ ਦੇ ਇੱਕ ਗਰੀਬ ਕਿਸਾਨ ਦਾ ਪੁੱਤ ਬਾਡਰ ਤੇ ਦੁਸ਼ਮਣ ਦੀਆਂ ਗੋਲੀਆਂ ਦਾ ਸਾਹਮਣਾ ਕਰ ਰਿਹਾ ਹੈ।ਕਿਸਾਨ ਕੁਲਵੰਤ ਸਿੰਘ ਦੇ ਪੁੱਤਰ ਸੁਖਬੀਰ ਸਿੰਘ ਨੇ ਸ਼ੁਕਰਵਾਰ ਨੂੰ ਜੰਮੂ ਕਸ਼ਮੀਰ ਦੇ ਰਾਜੌਰੀ ਸਕੈਟਰ ‘ਚ ਸ਼ਹੀਦੀ ਪ੍ਰਾਪਤ ਕੀਤੀ।ਪਾਕਿਸਤਾਨ ਵੱਲੋਂ ਕੀਤੀ ਗਈ ਫਾਇਰਿੰਗ ‘ਚ ਦੋ ਜਵਾਨ ਸ਼ਹੀਦ ਹੋ ਗਏ ਸੀ।

ਪਿੰਡ ਖਵਾਸਪੁਰ ਦੇ ਇਸ 22 ਸਾਲਾ ਜਵਾਨ ਦੇ ਸ਼ਹੀਦ ਹੋਣ ਦੀ ਖ਼ਬਰ ਜਦੋਂ ਪਿੰਡ ਪੁੱਜੀ ਤਾਂ ਸਾਰੇ ਇਲਾਕੇ ਵਿੱਚ ਸੋਗ ਫੈਲ ਗਿਆ। ਫ਼ੌਜ ਵਿੱਚ ਭਰਤੀ ਹੋਣ ਤੋਂ ਬਾਅਦ ਸੁਖਬੀਰ ਦੀ ਪਹਿਲੀ ਪੋਸਟਿੰਗ ਜੰਮੂ ਕਸ਼ਮੀਰ ਦੇ ਰਾਜੌਰੀ ਸੈਕਟਰ ਵਿੱਚ ਹੋਈ ਸੀ, ਜਿਸ ਨੇ ਹੁਣ ਜਨਵਰੀ ਮਹੀਨੇ ਛੁੱਟੀ ’ਤੇ ਆਉਣਾ ਸੀ।ਪ੍ਰਾਪਤ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਦੋ ਸਾਲ ਪਹਿਲਾਂ ਫ਼ੌਜ ਵਿੱਚ ਭਰਤੀ ਹੋਇਆ ਸੀ। ਸੁਖਬੀਰ ਚਾਰ ਭੈਣ-ਭਰਾਵਾਂ ’ਚੋਂ ਸਭ ਤੋਂ ਛੋਟਾ ਸੀ। ਉਹ ਚਾਰ ਮਹੀਨੇ ਪਹਿਲਾਂ ਵੱਡੀ ਭੈਣ ਦਾ ਵਿਆਹ ਕਰਕੇ ਵਾਪਸ ਡਿਊਟੀ ’ਤੇ ਗਿਆ ਸੀ। ਸੁਖਬੀਰ ਸਿੰਘ ਦੀ ਸ਼ਹਾਦਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਾਸੀ ਸ਼ਹੀਦ ਦੇ ਪਿਤਾ ਕੁਲਵੰਤ ਸਿੰਘ ਨਾਲ ਦੁੱਖ ਸਾਂਝਾ ਕਰਨ ਪੁੱਜਣੇ ਸ਼ੁਰੂ ਹੋ ਗਏ।

ਅੱਜ ਸ਼ਹੀਦ ਸੁਖਬੀਰ ਸਿੰਘ ਦੀ ਲਾਸ਼ ਉਹਨਾਂ ਦੇ ਪਿੰਡ ਖਵਾਸਪੁਰ ਪਹੁੰਚੀ ਜਿੱਥੇ ਉਹਨਾਂ ਦਾ ਸਰਕਾਰੀ ਰਸਮਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ।ਪੰਜਾਬ ਦੇ ਮੁੱਖ ਮੰਤਰੀ ਨੇ ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ।

ਦੂਜੇ ਸ਼ਹੀਦ ਜਵਾਨਾਂ ਦੀ ਪਛਾਣ ਨਾਇਕ ਪ੍ਰੇਮ ਬਹਾਦੁਰ ਖੱਤਰੀ ਵਜੋਂ ਹੋਈ ਹੈ। ਵੀਰਵਾਰ ਨੂੰ ਕੰਟਰੋਲ ਰੇਖਾ ਦੇ ਕਿਰਨੀ ਕਸਬਾ ਸੈਕਟਰਾਂ ਵਿੱਚ ਪਾਕਿਤਸਤਾਨ ਗੋਲੀਬਾਰੀ ਵਿੱਚ ਸੂਬੇਦਾਰ ਸਵਤੰਤਰ ਸਿੰਘ ਵੀ ਸ਼ਹੀਦ ਹੋ ਗਿਆ ਸੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਕੇ ਦੁੱਖ ਜ਼ਾਹਿਰ ਕੀਤਾ ਹੈ।

NO COMMENTS