ਮਾਨਸਾ 13 ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ): ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ (ਫੂਲ) ਦੀ ਇੱਕਤਰਤਾ ਜਲੌਰ ਸਿੰਘ
‘ਦੂਲੋਵਾਲ’ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜੱਥੇਬੰਦੀ ਦੀ ਜਿਲ੍ਹਾ ਪੱਧਰੀ ਚੋਣ ਕੀਤੀ ਗਈ। ਸਰਬ-ਸੰਮਤੀ
ਨਾਲ ਜਗਦੇਵ ਸਿੰਘ ‘ਚਕੇਰੀਆਂ’ ਨੂੰ ਜਿਲ੍ਹਾ ਮਾਨਸਾ ਦਾ ਪ੍ਰਧਾਨ ਹਰਚਰਨ ਸਿੰਘ ਪਟਵਾਰੀ ਨੂੰ ਮੀਤ ਪ੍ਰਧਾਨ,
ਜਸਵੰਤ ਸਿੰਘ ਬੁਢਲਾਡਾ ਨੂੰ ਸੀਨੀਅਰ ਮੀਤ ਪ੍ਰਧਾਨ, ਜਗਰਾਜ ਸਿੰਘ ਗੋਰਖਨਾਥ ਨੂੰ ਜਰਨਲ ਸਕੱਤਰ, ਗੁਰਮੇਲ
ਸਿੰਘ ਖਜਾਨਚੀ, ਦਲਜੀਤ ਸਿੰਘ ਗਰੇਵਾਲ ਖਜਾਨਚੀ ਅਤੇ ਬਲਕਾਰ ਸਰਪੰਚ ਖੋਖਰ ਪ੍ਰੈੱਸ ਸਕੱਤਰ ਤੋਂ ਇਲਾਵਾ
ਜਨਕ ਸਿੰਘ ਤੇਲੂ ਬੁਢਲਾਡਾ, ਮੇਜਰ ਖੋਖਰ, ਪਰਗਟ ਸਿੰਘ, ਗੋਰਾ ਤਾਮਕੋਟ, ਪੂਰਨ ਸਿੰਘ ਕੁਲਰੀਆ ਕਾਰਜਕਾਰੀ
ਮੈਂਬਰ ਚੁਣੇ ਗਏ। ਚੋਣ ਤੋਂ ਬਾਅਦ ਕਾਮਰੇਡ ਤਰਸੇਮ ਚੰਦ ਖੋਖਰ ਕਲਾਂ ਇਕਾਈ ਖਜਾਨਚੀ ਦੀ ਹੋਈ ਬੇਵਕਤੀ ਮੌਤ
ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਸਰਬ-ਸੰਮਤੀ ਨਾਲ ਅਤੇ ਪਾਸ ਕੀਤੇ ਗਏ। ਕਰੋਨਾ ਕਾਰਨ ਬੰਦ ਪਏ
ਕਾਰੋਬਾਰ ਜਿਵੇਂ ਦੁਕਾਨਦਾਰ, ਰੇਹੜੀ ਫੜੀ ਵਾਲੇ, ਆਟੋ ਰਿਕਸ਼ਾ ਮਜ਼ਦੂਰ ਵਰਗ ਤੇ ਹੋਰ ਬੰਦ ਪਏ ਕਾਰੋਬਾਰ ਵਾਲੇ
ਲੋਕਾਂ ਨੂੰ ਸਰਕਾਰ ਘਰ ਦਾ ਰਾਸ਼ਨ 5000/- ਪ੍ਰਤੀ ਮਹੀਨਾ ਤੇ ਮਹੁੱਈਆ ਕਰਾਏ, ਪਿੰਡਾਂ ਅਤੇ ਸ਼ਹਿਰਾਂ ਵਿੱਚ
ਬਿਜਲੀ ਦੇ ਬਿੱਲ ਟੂਟੀਆਂ, ਸੀਵਰੇਜ਼ ਬਿੱਲ ਮੁਆਫ਼ ਕਰੇ ਅਤੇ ਹਸਪਤਾਲਾਂ ਵਿੱਚ ਦਵਾਈ, ਵੈਟੀਲੇਟਰ,
ਆਕਸੀਜਨ ਅਤੇ ਬੈਡਾਂ ਦਾ ਵੱਡੇ ਪੱਧਰ ਤੇ ਪ੍ਰਬੰਧ ਕਰੇ ਤਾਂ ਜੋ ਇਸ ਮਹਾਂਮਾਰੀ ਤੋਂ ਨਿਜਾਤ ਪਾਈ ਜਾ ਸਕੇ।