*ਕਿਸਾਨ ਜਥੇਬੰਦੀਆ ਸਮੁੱਚੇ ਲੋਕਾਂ ਦੇ ਹਿੱਤਾਂ ਲਈ ਲੜ ਰਹੀਆਂ ਹਨ- ਝੱਲਬੂਟੀ*

0
14

ਮਾਨਸਾ ਮਿਤੀ 13 ਸਤੰਬਰ 2021 (ਸਾਰਾ ਯਹਾਂ/ਬੀਰਬਲ ਧਾਲੀਵਾਲ  ) ਅੱਜ ਪਿੰਡ ਕੱਲੋ ਵਿਖੇ ਭਰਵੇਂ ਇਕੱਠ ਵਿੱਚ ਬੋਲਦਿਆਂ ਕਾਂਗਰਸ ਪਾਰਟੀ ਦੇ ਜਰਨਲ ਸਕੱਤਰ ਮਨਜੀਤ ਸਿੰਘ ਝੱਲਬੂਟੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਕਿਸਾਨ ਤੇ ਖੇਤ ਮਜ਼ਦੂਰ ਦੇ ਪੁੱਤ ਹਾਂ। ਪਾਰਟੀ ਉਸ ਤੋਂ ਬਆਦ ਵਿੱਚ ਹੈ। ਭਾਜਪਾ ਸਰਕਾਰ ਵੱਲੋਂ ਬਣਾਏ ਤਿੰਨੇ ਕਾਨੂੰਨ ਲਾਗੂ ਹੋਣ ਨਾਲ ਕਿਸਾਨ, ਖੇਤ ਮਜ਼ਦੂਰ ਅਤੇ ਮੱਧ ਵਰਗ ਦੇ ਵਿਪਾਰੀ ਤੇ ਬਹੁਤ ਭਿਆਨਕ ਅਸਰ ਪਵੇਗਾ। ਇਸ ਕਰਕੇ ਸਾਨੂੰ ਸਭ ਨੂੰ ਪਾਰਟੀ ਹਿੱਤਾਂ ਤੋਂ ਉੱਪਰ ਉੱਠ ਕੇ ਪਹਿਲਾ ਆਪਣੇ ਕਿੱਤੇ ਨੂੰ ਬਚਾਉਣ ਲਈ ਕਿਸਾਨ ਜਥੇਬੰਦੀਆਂ ਦਾ ਸਾਥ ਦੇਣਾ ਚਾਹੀਦਾ ਹੈ,ਇਸ ਸਮੇਂ ਕੱਲੋਂ ਪਿੰਡ ਦੀ ਸਮੂਹ ਪੰਚਾਇਤ ਪਸ਼ੂ ਡਿਸਪੈਸਰੀ ਲਈ 5 ਲੱਖ ਦੀ ਗਰਾਂਟ ਦਾ ਚੈੱਕ ਵੀ ਸਰਪੰਚ ਨੂੰ ਸੋਪਿਆਂ। ਉਨ੍ਹਾਂ ਨੇ ਕਿਹਾ ਕਿ ਸਮੁੱਚੇ ਹਲਕੇ ਦੇ ਵਿਕਾਸ ਲਈ ਗਰਾਟਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਸਮੇਂ ਬਲਾਕ ਸਮੰਤੀ ਮਾਨਸਾ ਦੇ ਚੈਅਰਮੈਨ ਜਗਚੰਨਣ ਸਿੰਘ, ਗਾਗੜ ਸਿੰਘ, ਸਰਪੰਚ ਕੋਟਲੱਲੂ, ਰੀਮਾ ਰਾਣੀ ਸਰਪੰਚ, ਗੁਰਤੇਜ ਸਿੰਘ ਵੈਟਨਰੀ ਇੰਨਸਪੈਕਟਰ, ਗੁਰਦੇਵ ਮਾਨ, ਬੂਟਾ ਸਿੰਘ ਪੰਚ, ਹਰਫੂਲ ਸਿੰਘ ਪੰਚ, ਸੰਜੀਵ ਕੁਮਾਰ ਨੀਟਾ, ਮਲਕੀਤ ਸਿੰਘ ਪੰਚ, ਧੰਨਜੀਤ ਸਿੰਘ ਅਤੇ ਸਮੂਹ ਪਿੰਡ ਵਾਸੀ ਹਾਜ਼ਰ ਸਨ।

NO COMMENTS