ਕਿਸਾਨ ਅੰਦੋਲਨ ਦੀ ਟੂਲਕਿੱਟ ਮਾਮਲੇ ’ਚ 22 ਸਾਲਾ ਦਿਸ਼ਾ ਰਵੀ ਗ੍ਰਿਫ਼ਤਾਰ, ਪੁਲਿਸ ਨੇ ਇਹ ਇਲਜ਼ਾਮ ਲਗਾਏ

0
77

ਨਵੀਂ ਦਿੱਲੀ 14,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਗ੍ਰੇਟਾ ਥਨਬਰਗ ਟੂਲਕਿੱਟ ਮਾਮਲੇ ਵਿੱਚ 21 ਸਾਲ ਦੀ ਕਲਾਈਮੇਟ ਐਕਟੀਵਿਸਟ ਦਿਸ਼ਾ ਰਵੀ ਦੀ ਗ੍ਰਿਫਤਾਰੀ ਨੂੰ ਪੂਰੀ ਤਰ੍ਹਾਂ ਨਾਲ ਅੱਤਿਆਚਾਰ ਦੱਸਿਆ ਹੈ। ਅੱਜ ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਦਿਸ਼ਾ ਨੂੰ ਬੇਂਗਲੁਰੂ ਤੋਂ ਗ੍ਰਿਫਤਾਰ ਕੀਤਾ ਹੈ। ਦਿਸ਼ਾ ਫਰਾਇਡੇ ਫ਼ਾਰ ਫਿਊਚਰ ਕੈਂਪੇਨ ਦੀ ਫਾਊਂਡਰ ਮੈਂਬਰਾਂ ‘ਚੋਂ ਇਕ ਹੈ।

ਜੈਰਾਮ ਰਮੇਸ਼ ਨੇ ਟਵੀਟ ਕੀਤਾ, “ਪੂਰੀ ਤਰ੍ਹਾਂ ਤਸ਼ੱਦਦ ਕੀਤਾ ਗਿਆ! ਇਹ ਅਨੁਚਿਤ ਉਤਪੀੜਨ ਅਤੇ ਧਮਕੀ ਹੈ। ਮੈਂ ਦਿਸ਼ਾ ਰਵੀ ਨਾਲ ਆਪਣੀ ਇਕਜੁੱਟਤਾ ਜ਼ਾਹਰ ਕਰਦਾ ਹਾਂ।”

ਦਿੱਲੀ ਪੁਲਿਸ ਦਾ ਦਾਅਵਾ ਹੈ ਕਿ ਦਿਸ਼ਾ ਰਵੀ ਨੇ ਟੂਲਕਿੱਟ ਤਿਆਰ ਕਰਨ ‘ਚ ਅਹਿਮ ਭੂਮਿਕਾ ਨਿਭਾਈ ਹੈ। ਉਸ ਨੇ ਗ੍ਰੇਟਾ ਨੂੰ ਟੂਲਕਿੱਟ ਡਾਕਿਊਮੈਂਟ ਹਟਾਉਣ ਲਈ ਕਿਹਾ ਸੀ। ਦਿਸ਼ਾ ਨੇ ਇਕ ਵਟਸਐਪ ਗਰੁੱਪ ਬਣਾਇਆ ਸੀ ਅਤੇ ਖਾਲਿਸਤਾਨ ਪੱਖੀ ਪੋਇਟਿਕ ਜਸਟਿਸ ਫਾਊਂਡੇਸ਼ਨ ਦੇ ਸਮਰਥਨ ਨਾਲ ਕੰਮ ਕਰ ਰਹੀ ਸੀ। ਫਿਲਹਾਲ ਇਸ ਦੀ ਜਾਂਚ ਚੱਲ ਰਹੀ ਹੈ। ਇਸ ਮਾਮਲੇ ‘ਚ ਇਹ ਪਹਿਲੀ ਗ੍ਰਿਫਤਾਰੀ ਹੈ। ਦੱਸ ਦੇਈਏ ਕਿ 4 ਫਰਵਰੀ ਨੂੰ ਦਿੱਲੀ ਪੁਲਿਸ ਨੇ ਟੂਲਕਿੱਟ ਮਾਮਲੇ ਨਾਲ ਸਬੰਧਤ ਕੇਸ ਦਰਜ ਕੀਤਾ ਸੀ।

NO COMMENTS