*ਕਿਸਾਨ ਅੰਦੋਲਨ ‘ਤੇ ਖੱਟਰ ਦਾ ਵੱਡਾ ਇਲਜ਼ਾਮ, ਬੋਲੇ, ਪੰਜਾਬ ਵਿਗਾੜ ਰਿਹਾ ਹਰਿਆਣਾ ਦਾ ਮਾਹੌਲ*

0
39

ਚੰਡੀਗੜ੍ਹ 30,ਅਗਸਤ (ਸਾਰਾ ਯਹਾਂ ਬਿਊਰੋ ਰਿਪੋਰਟ) : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਪੰਜਾਬ ਸਰਕਾਰ ਤੇ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਉੱਪਰ ਵੱਡਾ ਇਲਜ਼ਾਮ ਲਾਇਆ ਹੈ। ਖੱਟਰ ਨੇ ਕਿਹਾ ਹੈ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਹੀ ਹਰਿਆਣਾ ਦਾ ਮਾਹੌਲ ਵਿਗਾੜ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਪਿੱਛੇ ਪੰਜਾਬ ਦਾ ਹੀ ਹੱਥ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਸਬੂਤ ਇਹ ਹੈ ਕਿ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਲੱਡੂ ਗਵਾ ਰਹੇ ਹਨ। ਉਨ੍ਹਾਂ ਦੇ ਇਸ਼ਾਰਾ ਸੀ ਕਿ ਕਾਂਗਰਸ ਦੀ ਸ਼ਹਿ ਉੱਪਰ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਹਨ।

ਦਰਅਸਲ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਗੰਨੇ ਦੇ ਭਾਅ ਵਧਾਉਣ ਦੇ ਐਲਾਨ ਮਗਰੋਂ ਰਾਜੇਵਾਲ ਨੇ ਕੈਪਟਨ ਦਾ ਮੂੰਹ ਮਿੱਠ ਕਰਵਾਇਆ ਸੀ। ਖੱਟਰ ਨੇ ਇਸ ਨੂੰ ਹਰਿਆਣਾ ਵਿੱਚ ਕਿਸਾਨ ਅਦੰਲਨ ਨਾਲ ਜੋੜਦਿਆਂ ਕਿਹਾ ਕਿ ਹਰਿਆਣਾ ਵਿੱਚ ਜੋ ਕੁਝ ਹੋ ਰਿਹਾ ਹੈ, ਉਹ ਪੰਜਾਬ ਵੱਲੋਂ ਕਰਵਾਇਆ ਜਾ ਰਿਹਾ ਹੈ।

ਖੱਟਰ ਨੇ ਕਿਹਾ ਕਿ ਕਰਨਾਲ ਵਿੱਚ ਜੋ ਘਟਨਾ ਵਾਪਰੀ, ਤੁਸੀਂ ਵੀਡੀਓ ਤੇ ਆਡੀਓ ਵੇਖੀ ਹੈ, ਮੈਂ ਵੀ ਵੇਖੀ ਹੈ। ਕਰਨਾਲ ਵਿੱਚ ਸਾਡੀ ਪਾਰਟੀ ਮੀਟਿੰਗ ਸੀ, ਪਰ ਇੱਕ ਦਿਨ ਪਹਿਲਾਂ ਕੁਝ ਲੋਕਾਂ ਨੇ ਯੋਜਨਾ ਬਣਾਈ ਸੀ ਕਿ ਪ੍ਰੋਗਰਾਮ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਅੰਦੋਲਨ ਕਰ ਸਕਦਾ ਹੈ ਪਰ ਕਿਸੇ ਨੂੰ ਵੀ ਬੀਜੇਪੀ ਦੇ ਪ੍ਰੋਗਰਾਮ ਦਾ ਵਿਰੋਧ ਕਰਨ ਦਾ ਕੋਈ ਅਧਿਕਾਰ ਨਹੀਂ।

ਕਰਨਾਲ ਦੇ ਐਸਡੀਐਮ ਵੱਲੋਂ ਕਿਸਾਨਾਂ ਦੇ ਸਿਰ ਪਾੜਨ ਵਾਲੇ ਹੁਕਮਾਂ ਉੱਤੇ ਖੱਟਰ ਨੇ ਕਿਹਾ ਕਿ ਮੈਂ ਅਫਸਰ ਦਾ ਵੀਡੀਓ ਵੇਖਿਆ ਹੈ, ਇਹ ਸ਼ਬਦ ਅਧਿਕਾਰੀ ਦੁਆਰਾ ਨਹੀਂ ਬੋਲੇ ਜਾਣੇ ਚਾਹੀਦੇ ਸਨ। ਸ਼ਬਦਾਂ ਦੀ ਚੋਣ ਸਹੀ ਨਹੀਂ ਸੀ, ਪਰ ਸਖਤੀ ਨਹੀਂ ਹੋਣੀ ਚਾਹੀਦੀ, ਅਜਿਹਾ ਵੀ ਨਹੀਂ। ਖੱਟਰ ਨੇ ਕਿਹਾ ਉਸ ਅਫਸਰ ਉਤੇ ਕਾਰਵਾਈ ਹੋਵੇਗੀ ਜਾਂ ਨਹੀਂ, ਇਹ ਪ੍ਰਸ਼ਾਸਨ ਦੇਖੇਗਾ।

NO COMMENTS