ਕਿਸਾਨੀ ਅੰਦੋਲਨ ਲਈ ਹੋਇਆ ਔਰਤਾਂ ਦਾ ਜੱਥਾ ਰਵਾਨਾ

0
28

ਬੁਢਲਾਡਾ 23 ,ਮਾਰਚ (ਸਾਰਾ ਯਹਾਂ /ਅਮਨ ਮਹਿਤਾ): ਪਿਛਲੇ ਲੰਮੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾ ਤੇ ਚੱਲ ਰਹੇ ਕਿਸਾਨੀ ਅੰਦੋਲਨ ਲਈ ਔਰਤਾਂ ਦਾ ਇੱਕ ਜਥਾ ਦਿੱਲੀ ਦੇ ਟਿੱਕਰੀ ਬਾਰਡਰ ਲਈ ਰਵਾਨਾ ਹੋਇਆ। ਇਸ ਮੌਕੇ ਤੇੇ ਸੀ ਪੀ ਆਈ ਦੇ ਬਲਾਕ ਸਕੱਤਰ ਕਾ ਵੇਦ ਪ੍ਰਕਾਸ਼ ਅਤੇ ਕਾ ਸੁਖਦੇਵ ਸਿੰਘ ਬੋੜਾਵਾਲ ਨੇ ਦੱਸਿਆ ਕਿ ਲਗਭੱਗ ਪਿਛਲੇ ਚਾਰ ਮਹੀਨਿਆਂ ਤੋਂ ਕਿਸਾਨਾਂ – ਮਜਦੂਰਾਂ ਸਮੇਤ ਨੌਜਵਾਨਾਂ , ਔਰਤਾਂ ਦੇ ਜਥੇ ਭੇਜੇ ਜਾ ਰਹੇ ਹਨ। ਔਰਤਾਂ ਦਾ ਇਹ ਜਥਾ ਦੋ ਹਫਤਿਆਂ ਤੋਂ ਬਾਅਦ ਵਾਪਸ ਪਰਤੇਗਾ ਅਤੇ ਅੱਜ ਟਿੱਕਰੀ ਬਾਰਡਰ ੋਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸ਼ਹਾਦਤ ਸਮਾਗਮ ਵਿੱਚ ਸ਼ਿਰਕਤ ਕਰੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਸਮੇਤ  ਹੋਰ ਮਜਦੂਰਾਂ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਵਾਉਣ ਦੀ ਲੜਾਈ ਕਿਸੇ ਵੀ ਕੀਮਤ ਵਿੱਚ ਮੱਠੀ ਨਹੀਂ ਪਵੇਗੀ ਸਗੋਂ ਭਵਿੱਖਲੇ ਸਮੇਂ ਵਿੱਚ ਹੋਰ ਵਧੇਰੇ ਮਜਬੂਤੀ ਨਾਲ ਅੱਗੇ ਵਧੇਗੀ। ਇਸ ਮੌਕੇ ਕਿਸਾਨ ਆਗੂ ਕਾ ਜਸਵੰਤ ਸਿੰਘ ਬੀਰੋਕੇ, ਟਰੇਡ ਯੂਨੀਅਨ ਆਗੂ ਕਾ ਚਿਮਨ ਲਾਲ ਕਾਕਾ, ਵਕੀਲ ਸਵਰਨਜੀਤ ਸਿੰਘ ਦਲਿਓ, ਜੱਗਾ ਸਿੰਘ ਟਾਹਲੀਆਂ, ਹਰਮੀਤ ਸਿੰਘ ਬੋੜਾਵਾਲ ਅਤੇ ਨੌਜਵਾਨ ਆਗੂ ਜਗਤਾਰ ਸਿੰਘ ਕਾਲਾ ਆਦਿ ਮੌਜੂਦ ਸਨ।

NO COMMENTS