*ਕਿਸਾਨਾ ਵਲੋਂ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਦੇ ਰੋਸ ਵਜੋਂ ਗੰਨਾ ਮਿਲ ਚੌਕ ‘ਚ ਲਗਾਇਆ ਧਰਨਾ*

0
19

ਫਗਵਾੜਾ 15 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਭਾਰਤੀ ਕਿਸਾਨ ਯੂਨੀਅਨ (ਦੋਆਬਾ) ਵਲੋਂ ਮੰਡੀਆਂ ਵਿੱਚ ਝੋਨੇ ਦੀ ਫਸਲ ਦੀ ਸਰਕਾਰੀ ਖਰੀਦ ਨਾ ਹੋਣ ਦੇ ਚਲਦਿਆਂ ਅੱਜ ਮੰਡੀ ਮਜ਼ਦੂਰ ਯੂਨੀਅਨ ਅਤੇ ਆੜਤੀ ਐਸੋਸੀਏਸ਼ਨ ਫਗਵਾੜਾ ਦੇ ਸਹਿਯੋਗ ਨਾਲ ਗੰਨਾ ਮਿੱਲ ਚੌਂਕ ਫਗਵਾੜਾ ਵਿਖੇ ਤਿੰਨ ਘੰਟੇ ਹਾਈਵੇ ਜਾਮ ਕਰਕੇ ਧਰਨਾ ਲਗਾਇਆ। ਇਸ ਦੌਰਾਨ ਧਰਨਾਕਾਰੀਆਂ ਵਲੋਂ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ। ਕਿਸਾਨਾਂ ਦੇ ਧਰਨੇ ਨੂੰ ਸਮਰਥਨ ਦੇਣ ਲਈ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੀ ਸਾਥੀਆਂ ਸਮੇਤ ਹਾਜਰ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਜੱਥੇਬੰਦੀ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਕਿਰਪਾਲ ਸਿੰਘ ਮੂਸਾਪੁਰ, ਗੁਰਪਾਲ ਸਿੰਘ ਮੌਲੀ, ਗੁਰਚੇਤਨ ਸਿੰਘ ਤੱਖਰ ਤੋਂ ਇਲਾਵਾ ਆੜਤੀਆ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਨਰੇਸ਼ ਭਾਰਦਵਾਜ ਤੇ ਕੁਲਵੰਤ ਰਾਏ ਪੱਬੀ ਨੇ ਝੋਨੇ ਦੀ ਖਰੀਦ ਨਾ ਹੋਣ ਕਾਰਨ  ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕਰਦੇ ਹੋਏ ਸਮੱਸਿਆ ਦੇ ਤੁਰੰਤ ਹੱਲ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਮੰਡੀਆਂ ਵਿੱਚ ਝੋਨੇ ਦੀ ਤੁਰੰਤ ਸਰਕਾਰੀ ਖਰੀਦ, ਲਿਫਟਿੰਗ ਅਤੇ ਪੰਜਾਬ ਦੇ ਗੁਦਾਮਾਂ ਵਿੱਚੋਂ ਚੌਲਾਂ ਦੀ ਲਿਫਟਿੰਗ ਲਈ ਸਪੈਸ਼ਲ ਟਰੇਨਾਂ ਜਲਦ ਚਲਾਉਣ ਅਤੇ ਕਿਸਾਨਾਂ ਨੂੰ ਡੀ.ਏ.ਪੀ. ਖਾਦ ਦੀ ਘਾਟ ਦੀ ਸਮੱਸਿਆ ਨੂੰ ਤੁਰੰਤ ਹੱਲ ਕਰਨ ਦੀ ਮੰਗ ਵੀ ਕੀਤੀ। ਰੋਸ ਧਰਨੇ ਵਿੱਚ ਬਲਜੀਤ ਸਿੰਘ ਹਰਦਾਸਪੁਰ  ਮਨਜੀਤ ਸਿੰਘ ਲੱਲੀ ਸ਼ਰਨਜੀਤ ਸਿੰਘ ਅਠੌਲੀ ਜਸਵਿੰਦਰ ਸਿੰਘ ਘੁੰਮਣ ਤੇਜਸਵੀ ਭਾਰਤਵਾਜ਼ ਗਜਾ ਨੰਦ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਰੀਵਾਲ ਰਣਜੀਤ ਸਿੰਘ ਰਾਣਾ ਅਕਾਲੀ ਆਗੂ ਰਜਿੰਦਰ ਸਿੰਘ ਚੰਦੀ, ਸੰਤੋਖ ਸਿੰਘ ਲੱਖਪੁਰ, ਸਰੂਪ ਸਿੰਘ ਖਲਵਾੜਾ ਬੋਬੀ ਠੱਕਰਕੀ ਜਸਵੰਤ ਸਿੰਘ ਜਗਪਾਲਪੁਰ  ਕੁਲਦੀਪ ਸਿੰਘ ਰਾਏਪੁਰ ਗੁਰਚੇਤਨ ਸਿੰਘ ਤੱਖਰ ਸਟੇਜ ਸਕੱਤਰ ਤਰਸੇਮ ਸਿੰਘ ਢਿੱਲੋਂ ਦਵਿੰਦਰ ਸਿੰਘ ਸੰਧਵਾਂ ਹਰਭਜਨ ਸਿੰਘ ਬਾਜਵਾ ਮੱਖਣ ਸਿੰਘ ਟੋਡਰਪੁਰ ਮੇਜਰ ਸਿੰਘ ਕੁਲਥਮ ਬਲਜਿੰਦਰ ਸਿੰਘ ਚੱਕ ਮੁੰਡੇਰ ਜ਼ਿਲ੍ਹਾ ਪ੍ਰਧਾਨ ਨਵਾਂ ਸ਼ਹਿਰ ਰਣਵਿੰਦਰ ਸਿੰਘ ਫਰਾਲਾ ਹਰਜੀਤ ਸਿੰਘ ਰਾਣੂ ਰਸ਼ਪਾਲ ਸਿੰਘ ਸ਼ਾਦੀਪੁਰ ਕੇਵਲ ਸਿੰਘ ਤਲਵਣ ਕੁਲਦੀਪ ਸਿੰਘ ਆਹਲੂਵਾਲ ਚਰਨਪ੍ਰੀਤ ਸਿੰਘ ਫਲੋਰ ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ ਮੇਜਰ ਸਿੰਘ ਸੈਲਰ ਐਸੋਸੀਏਸ਼ਨ ਫਗਵਾੜਾ ਪ੍ਰਧਾਨ ਰਵੀ ਦੁਆ, ਮਾਸਟਰ ਹਰਭਜਨ ਸਿੰਘ ਸਾਬਕਾ ਸਰਪੰਚ ਭੁੱਲਾਰਾਈ, ਤਰਸੇਮ ਸਿੰਘ, ਦਵਿੰਦਰ ਸਿੰਘ ਸੰਧਵਾ, ਬਲਜਿੰਦਰ ਸਿੰਘ, ਮਨਜੀਤ ਸਿੰਘ ਲੱਲੀ, ਚਰਨਜੀਤ ਸਿੰਘ ਅਠੌਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ, ਔਰਤਾਂ, ਮੰਡੀ ਮਜ਼ਦੂਰ ਸ਼ਾਮਲ ਹੋਏ।

NO COMMENTS