ਕਿਸਾਨਾਂ ਨੇ ਲਗਾਏ ਕਾਟਨ ਫ਼ੈਕਟਰੀ ਦੇ ਮਾਲਕ ਤੇ ਪ੍ਰਤੀ ਟਰਾਲੀ ਕਾਟ ਕੱਟਣ ਦੇ ਦੋਸ਼

0
289

ਮਾਨਸਾ ,25 ਅਪ੍ਰੈਲ (ਬਪਸ): ਸੂਬਾ ਸਰਕਾਰ ਵੱਲੋਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕੀਤਾ ਗਿਆ ਸੀ ਕਿ ਕੁਝ ਕਿਸਾਨਾਂ ਕੋਲ ਨਰਮੇ ਦੀ ਫ਼ਸਲ ਘਰਾਂ ਵਿੱਚ ਪਈ ਸੀ ਉਨ੍ਹਾਂ ਦਾ ਨਰਮਾ ਖਰੀਦਣ ਲਈ ਵਿਸ਼ੇਸ਼ ਤੌਰ ਤੇ ਸੀਸੀਆਈ ਨੂੰ ਨਰਮੇ ਦੀ ਖਰੀਦ ਕਰਨ ਲਈ ਕਿਹਾ ਗਿਆ ਸੀ ਜਿਸ ਦੇ ਆਧਾਰ ਤੇ ਵੱਖ ਵੱਖ ਮੰਡੀਆਂ ਵਿੱਚ ਨਰਮੇ ਦੀ ਖਰੀਦ ਸ਼ੁਰੂ ਕੀਤੀ ਗਈ ਇਸ ਤਹਿਤ ਹੀ ਸਰਦੂਲਗੜ੍ਹ ਮੰਡੀ ਵਿੱਚ ਵੀ ਨਰਮੇ ਦੀ ਖਰੀਦ ਸ਼ੁਰੂ ਹੋ ਗਈ ਪਰ ਕਿਸਾਨਾਂ ਨੂੰ ਆਪਣਾ ਨਰਮਾ ਵੇਚਣ ਤੇ ਕੁਝ ਕਾਟਨ ਫ਼ੈਕਟਰੀਆਂ ਵੱਲੋਂ ਪ੍ਰਤੀ ਟਰਾਲੀ ਕਾਟ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਝੰਡਾ ਕਲਾਂ ਦੇ ਕਿਸਾਨ ਦਰਸ਼ਨ ਸਿੰਘ, ਗੁਰਸੇਵਕ ਸਿੰਘ ਅਤੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਨਰਮੇ ਦੀ ਫਸਲ ਸਰਦੂਲਗੜ੍ਹ ਮੰਡੀ ਵਿੱਚ ਵੇਚਣ ਲਈ ਗਏ ਸਨ ਤਾਂ ਸੀ.ਸੀ.ਆਈ. ਵੱਲੋ ਨਰਮੇ ਦਾ ਰੇਟ ਇੱਕ ਟਰਾਲੀ 5390 ਰੁਪਏ ਅਤੇ 2 ਟਰਾਲੀਆ ਦੀ ਬੋਲੀ 5405 ਰੁਪਏ ਪ੍ਰਤੀ ਕੁਇੰਟਲ ਲਗਾਈ ਗਈ।ਉਸ ਤੋਂ ਬਾਅਦ ਸਾਨੂੰ ਨਰਮਾ ਸੂਰੀਆਂ ਕਾਟਨ ਫੈਕਟਰੀ ਖੈਰਾਂ ਰੋਡ ਸਰਦੂਲਗੜ੍ਹ ਵਿਖੇ ਤੋਲਣ ਲਈ ਭੇਜਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸਾਡੀ ਬੋਲੀ ਦਾਨੰਬਰ 12,13 ਅਤੇ 14 ਸੀ। ਜਦੋ ਸਾਡੀ ਟਰਾਲੀ ਦੀ ਬਾਰੀ ਆਈ ਤਾਂ 10-12 ਪੱਲੇ ਹੀ ਤੋਲੇ ਸਨ ਤਾਂ ਫੈਕਟਰੀ ਮਾਲਿਕਾ ਨੇ ਕਿਹਾ ਕਿ ਤੁਹਾਡਾ ਨਰਮਾ ਖਰਾਬ ਹੈ। ਇਸ ਤੇ 50 ਕਿਲੋ ਪ੍ਰਤੀ ਟਰਾਲੀ ਕਾਟ ਲੱਗੇਗੀ, ਫਿਰ ਹੀ ਨਰਮਾ ਤੋਲਿਆ ਜਾਵੇਗਾ। ਪਰ ਜਦ ਅਸੀਂ ਕਾਟ ਦੇਣੋ ਤੋਂ ਨਾਹ ਕਰ ਦਿੱਤੀ ਤਾਂ ਉਨ੍ਹਾਂ ਸਾਡਾ ਨਰਮਾ ਨਹੀ ਤੋਲਿਆ ਅਤੇ ਜੋ ਸਾਡੇ ਤੋ ਬਾਅਦ ਵਿੱਚ ਆਏ ਸਨ ਉਨ੍ਹਾ ਦਾ ਨਰਮਾ ਕਾਟ ਨਾਲ ਤੋਲ ਦਿੱਤਾ ਗਿਆ। ਅਸੀਂ ਸਵੇਰੇ 6 ਵਜੇ ਤੋ ਲੈਕੇ ਸ਼ਾਮ ਤਿੰਨ ਵਜੇ ਤੱਕਫੈਕਟਰੀ ਵਿੱਚ ਬੈਠੇ ਰਹੇ। ਉਸ ਤੋ ਬਾਅਦ ਮੈਂ ਆਪਣੇ ਆੜਤੀਏ ਨੂੰ ਬੁਲਾਇਆ ਅਤੇ ਉਸ ਤੋਬਾਅਦ ਸਾਡੀਆਂ ਤਿੰਨੇ ਟਰਾਲੀਆ ਦੀ 60 ਕਿਲੋ ਕਾਟ ਕੱਟਕੇ ਨਾਲ ਨਰਮਾ ਤੋਲਿਆ ਗਿਆ।  ਉਨ੍ਹਾ ਨੇ ਕਿਹਾ ਫੈਕਟਰੀਆ ਵਾਲੇ ਕਿਸਾਨਾਂ ਨੂੰ ਜਾਣ ਬੁਝਕੇ ਖਰਾਬ ਨਰਮਾ ਕਹਿਕੇ ਅਤੇ ਜਲੀਲ ਕਰਦੇ ਹਨ ਤੇ ਅੱਗੇ ਰੱਖੇ ਆਪਣੇ ਏਜੰਟਾਂ ਰਾਹੀ ਕਾਟ ਕੱਟਣ ਦੇ ਸੋਦੇ ਤੈਅ ਕਰਕੇ ਸਰੇਆਮ ਕਿਸਾਨਾਂ ਦੀ ਲੁੱਟ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਕਾਟਨ ਫੈਕਟਰੀਆਂ ਵਾਲੇ ਕਰਫਿਊ ਦੇ ਬਾਵਜੂਦ ਵੀ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਹਰਿਆਣੇ ਦੇ ਕਿਸਾਨਾਂ ਤੋਂ 40-50 ਕਿਲੋ ਪ੍ਰਤੀ ਟਰਾਲੀ ਕਾਟ ਕੱਟਕੇ ਨਰਮੇ ਦੀ ਖਰੀਦ ਕਰ ਰਹੇ ਹਨ।  ਉਨ੍ਹਾਂ  ਨੇ ਕਿਹਾ ਕਿ ਇਸ ਸੰਬੰਧੀ ਉਹ  ਡਿਪਟੀ ਕਮੀਸ਼ਨਰ ਮਾਨਸਾ ਨੂੰ ਵੀ ਲਿਖਤੀ ਸ਼ਕਾਇਤ ਕਰਨਗੇ।ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਸਬੰਧਿਤ ਮਹਿਕਮਾ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮੁਸੀਬਤ ਦੀ ਘੜੀ ਵਿੱਚ ਵੀ ਜੋ ਵਪਾਰੀ ਲੋਕ ਕਿਸਾਨਾਂ ਲੁੱਟ ਕਰਕੇ ਮੋਟੀਆਂ ਕਮਾਈਆਂ ਕਰ ਰਹੇ ਹਨ ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਵੇ ਅਤੇ ਫੈਕਟਰੀ ਦਾ ਲਾਈਸੰਸ ਕੈਂਸਲ ਕੀਤਾ ਜਾਵੇ। ਇਸ ਸੰਬੰਧ ਵਿੱਚ  ਸੂਰੀਆਂ ਕਾਟਨ ਫੈਕਟਰੀ ਮਾਲਿਕ ਜਨਕ ਰਾਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਾਨ ਤੋ ਕੋਈ ਕਾਟ ਨਹੀ ਕੱਟੀ ਗਈ ਅਤੇ ਨਾ ਹੀ ਕਿਸੇ ਨੂੰ ਕੋਈ ਖੱਜਲ-ਖੁਆਰ ਕੀਤਾ ਗਿਆ ਹੈ।ਸਾਡੇ ਤੇ ਲਗਾਏ ਦੋਸ਼ ਝੂਠੇ ਹਨ। ਇਸ ਸੰਬੰਧੀ ਮਾਰਕੀਟ ਕਮੇਟੀ ਸਕੱਤਰ ਜਗਤਾਰ ਸਿੰਘ ਫੱਗੂ ਦਾ ਕਹਿਣਾ ਹੈ ਕਿ ਬੋਲੀ ਹੋ ਜਾਣ ਤੋ ਬਾਅਦ ਕਾਟਨ ਫੈਕਟਰੀ ਵਾਲੇ ਕੋਈ ਕਾਟ ਨਹੀ ਕੱਟ ਸਕਦੇ। ਪਰ ਸਾਡੇ ਕੋਲ ਕਿਸੇ ਵੀ ਕਿਸਾਨ ਦੀ ਕੋਈ ਸ਼ਿਕਾਇਤ ਆਦਿ ਨਹੀਂ ਆਈ ਜੇਕਰ ਸ਼ਿਕਾਇਤ ਆਉਂਦੀ ਹੈ ਤਾਂ ਵੇਗ ਬਣਦੀ ਕਾਰਵਾਈ ਕੀਤੀ ਜਾਵੇਗੀ।

NO COMMENTS