*ਕਿਸਾਨਾਂ ਨੇ ਪੇਸ਼ ਕੀਤੀ ਮਿਸਾਲ! ਮੋਰਚੇ ਚੁੱਕਣ ਮਗਰੋਂ ਖੁਦ ਚਲਾਈ ਸਫਾਈ ਮੁਹਿੰਮ, ਚੁਫੇਰਿਓਂ ਹੋ ਰਹੀ ਪ੍ਰਸੰਸਾ*

0
17

ਸੋਨੀਪਤ  12,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਦਿੱਲੀ ਦੇ ਕੁੰਡਲੀ ਬਾਰਡਰ, ਟਿੱਕਰੀ ਬਾਰਡਰ, ਗਾਜ਼ੀਪੁਰ ਬਾਰਡਰ ਤੇ ਹੋਰ ਕਈ ਬਾਰਡਰ ਤੋਂ ਕਿਸਾਨਾਂ ਨੇ ਧਰਨੇ ਚੁੱਕ ਲਏ ਹਨ। ਕਿਸਾਨਾਂ ਦੀ ਇਸ ਗੱਲੋਂ ਬੇਹੱਦ ਪ੍ਰਸੰਸਾ ਹੋ ਰਹੀ ਹੈ ਕਿ ਉਨ੍ਹਾਂ ਨੇ ਮੋਰਚੇ ਚੁੱਕਣ ਮਗਰੋਂ ਖੁਦ ਸਫਾਈ ਕੀਤੀ ਹੈ। ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਦੱਸ ਦਈਏ ਕਿ 26 ਨਵੰਬਰ, 2020 ਨੂੰ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ ‘ਤੇ ਤਿੰਨ ਖੇਤੀ ਦੇ ਵਿਰੋਧ ‘ਚ ਅੰਦੋਲਨ ਸ਼ੁਰੂ ਕਰ ਦਿੱਤਾ ਸੀ। ਇਸ ਦੇ ਮੱਦੇਨਜ਼ਰ ਦਿੱਲੀ ਦੇ ਕੁੰਡਲੀ ਬਾਰਡਰ, ਟਿੱਕਰੀ ਬਾਰਡਰ, ਗਾਜ਼ੀਪੁਰ ਬਾਰਡਰ ਤੇ ਹੋਰ ਕਈ ਬਾਰਡਰ ‘ਤੇ ਦਿੱਲੀ ਦੀ ਆਵਾਜਾਈ ਪੂਰੀ ਤਰ੍ਹਾਂ ਰੁਕ ਗਈ ਸੀ। ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ‘ਤੇ ਲਗਾਤਾਰ ਦਬਾਅ ਬਣਾਇਆ ਤੇ ਆਖਰ 19 ਨਵੰਬਰ, 2021 ਨੂੰ ਪੀਐਮ ਮੋਦੀ ਨੇ ਤਿੰਨੇ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ। ਸਰਦ ਰੁੱਤ ਸੈਸ਼ਨ ਦੌਰਾਨ ਦੋਵੇਂ ਸਦਨਾਂ ‘ਚ ਤਿੰਨੇ ਕਾਨੂੰਨ ਰੱਦ ਕਰ ਦਿੱਤੇ ਗਏ, ਜਿਸ ਤੋਂ ਬਾਅਦ ਸਰਕਾਰ ਨੇ ਜ਼ਿਆਦਾਤਰ ਕਿਸਾਨਾਂ ਦੀਆਂ ਮੰਗਾਂ 9 ਦਸੰਬਰ ਨੂੰ ਮੰਨ ਲਈਆਂ ਪਰ ਕੱਲ੍ਹ ਕਿਸਾਨ ਘਰਾਂ ਨੂੰ ਪਰਤੇ। ਕਿਸਾਨਾਂ ਦੀ ਵਾਪਸੀ ਤੋਂ ਬਾਅਦ ਸੋਨੀਪਤ ਕੁੰਡਲੀ ਬਾਰਡਰ ਦਾ ਕੀ ਹਾਲ ਹੈ, ਪੜ੍ਹੋ ਰਿਪੋਰਟ।

ਸੋਨੀਪਤ ਕੁੰਡਲੀ ਬਾਰਡਰ ਤੋਂ ਕਿਸਾਨ ਆਪਣੇ ਪਿੰਡਾਂ ਨੂੰ ਪਰਤ ਗਏ ਹਨ। ਸੋਨੀਪਤ ਨੈਸ਼ਨਲ ਹਾਈਵੇਅ 44 ਦੀ ਸਫਾਈ ਦਾ ਕੰਮ ਹੁਣ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਕਿਸਾਨਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੜਕ ‘ਤੇ ਪਏ ਪੱਥਰਾਂ ਤੇ ਬੈਰੀਕੇਡਾਂ ਨੂੰ ਹਟਾਇਆ ਜਾ ਰਿਹਾ ਹੈ। ਇਸ ਲਈ ਕਿਸਾਨਾਂ ਨੇ ਨੈਸ਼ਨਲ ਹਾਈਵੇਅ 44 ਦੀ ਸਫ਼ਾਈ ਲਈ ਦੋ ਜੇਸੀਬੀ ਮਸ਼ੀਨਾਂ, ਦੋ ਟਰੈਕਟਰ ਟਰਾਲੀਆਂ ਤੇ 40 ਮਜ਼ਦੂਰ ਲਾ ਦਿੱਤੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੀ ਹੁਣ ਹਰਕਤ ਵਿੱਚ ਆ ਗਿਆ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਕਰਮਚਾਰੀ ਨੈਸ਼ਨਲ ਹਾਈਵੇ 44 ਦੀ ਸਫਾਈ ਲਈ ਲਗਾਤਾਰ ਕੰਮ ਕਰ ਰਹੇ ਹਨ ਤਾਂ ਜੋ ਨੈਸ਼ਨਲ ਹਾਈਵੇ 44 ਨੂੰ ਜਲਦੀ ਤੋਂ ਜਲਦੀ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਦੀਪ ਖੱਤਰੀ ਨੇ ਦੱਸਿਆ ਕਿ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੁੰਡਲੀ-ਸਿੰਘੂ ਬਾਰਡਰ, ਗਾਜ਼ੀਪੁਰ, ਟਿੱਕਰੀ ਬਾਰਡਰ ਤੇ ਢਾਂਸਾ ਬਾਰਡਰ ਦੇ ਨਾਲ-ਨਾਲ ਦੇਸ਼ ਭਰ ਵਿੱਚ 200 ਦੇ ਕਰੀਬ ਥਾਵਾਂ ‘ਤੇ ਪ੍ਰਦਰਸ਼ਨ ਕੀਤੇ ਗਏ। ਸੋਨੀਪਤ ਸਿੰਘੂ-ਕੁੰਡਲੀ ਸਰਹੱਦ ‘ਤੇ 10 ਕਿਲੋਮੀਟਰ, ਟਿੱਕਰੀ ਸਰਹੱਦ ‘ਤੇ ਕਰੀਬ 16 ਕਿਲੋਮੀਟਰ ਤੱਕ ਤੇ ਗਾਜ਼ੀਪੁਰ ਸਰਹੱਦ ‘ਤੇ 2 ਕਿਲੋਮੀਟਰ ਲੰਬਾ ਅੰਦੋਲਨ ਚੱਲਿਆ।

ਹੁਣ ਸਰਹੱਦ ਨੂੰ ਖਾਲੀ ਕੀਤਾ ਜਾ ਰਿਹਾ ਹੈ। ਕਿਸਾਨ ਸੋਨੀਪਤ ਕੁੰਡਲੀ ਬਾਰਡਰ ਉਤੇ ਬਣੇ ਮੁੱਖ ਪਲੇਟਫਾਰਮ ਨੂੰ ਖਾਲੀ ਕਰ  ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਬਾਰਡਰ ਖਾਲੀ ਕਰ ਦੇਣਗੇ। ਹੁਣ ਬੈਰੀਕੇਡ ਹਟਾਉਣ ਦੀ ਜ਼ਿੰਮੇਵਾਰੀ ਦਿੱਲੀ ਪੁਲਿਸ ਦੀ ਹੈ। ਮਹਿਲਾ ਕਿਸਾਨ ਨੇ ਕਿਹਾ ਕਿ ਸਾਡੀ ਦਿੱਲੀ ਪੁਲਿਸ ਨੂੰ ਬੇਨਤੀ ਹੈ ਕਿ ਹੁਣ ਕਿਸਾਨਾਂ ਦਾ ਅੰਦੋਲਨ ਖਤਮ ਹੋ ਗਿਆ ਹੈ, ਜਲਦੀ ਤੋਂ ਜਲਦੀ ਆਪਣਾ ਕੰਮ ਸ਼ੁਰੂ ਕਰਕੇ ਬੈਰੀਕੇਡਿੰਗ ਹਟਾਓ।\ਇਸੇ ਤਰ੍ਹਾਂ ਸੋਨੀਪਤ ਪੁਲਿਸ ਦੇ ਟ੍ਰੈਫਿਕ ਸਟੇਸ਼ਨ ਇੰਚਾਰਜ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ 44 ਨੂੰ ਸੁਚਾਰੂ ਢੰਗ ਨਾਲ ਚਲਾਉਣ ਤੇ ਬੈਰੀਕੇਡਿੰਗ ਹਟਾਉਣ ਲਈ ਹਰਿਆਣਾ ਪੁਲਿਸ ਦੀਆਂ 5 ਜੇਸੀਬੀ ਤੇ 5 ਹਾਈਡਰਾ ਲਗਾਤਾਰ ਕੰਮ ਕਰ ਰਹੀਆਂ ਹਨ। ਜਲਦ ਹੀ ਹਾਈਵੇ ਤੋਂ ਸਾਰੇ ਬੈਰੀਕੇਡਿੰਗ ਤੇ ਪੱਥਰ ਹਟਾ ਦਿੱਤੇ ਜਾਣਗੇ। ਸ਼ਾਮ ਤੱਕ ਨੈਸ਼ਨਲ ਹਾਈਵੇਅ 44 ਨੂੰ ਸੁਚਾਰੂ ਢੰਗ ਨਾਲ ਚਾਲੂ ਕਰ ਦਿੱਤਾ ਜਾਵੇਗਾ।

NO COMMENTS