ਕਿਸਾਨਾਂ ਨੇ ਖੱਟਰ ਦੇ ਦੌਰੇ ਤੋਂ ਪਹਿਲਾਂ ਪੁੱਟ ਸੁੱਟੀ ਸਟੇਜ, ਹੈਲੀਪੈਡ ਦਾ ਕੀਤਾ ਘਿਰਾਓ

0
51

ਕਰਨਾਲ 10,ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਐਤਵਾਰ ਨੂੰ ਕਿਸਾਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਜ਼ੋਰਦਾਰ ਵਿਰੋਧ ਕੀਤਾ। ਪ੍ਰਦਰਸ਼ਨਕਾਰੀ ਕਿਸਾਨ ਕੈਮਲਾ ਪਿੰਡ ‘ਚ ਦਾਖਲ ਹੋ ਗਏ ਜਿੱਥੇ CM ਖੱਟਰ ਅੱਜ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਫਾਇਦੇ ਦੱਸਣ ਲਈ ‘ਕਿਸਾਨ ਮਹਾਪੰਚਾਇਤ’ ਕਰਨ ਵਾਲੇ ਸੀ। ਕਿਸਾਨਾਂ ਨੂੰ ਰੋਕ ਲਈ ਪੁਲਿਸ ਨੇ ਵਾਟਰ ਕੈਨਨ ਤੇ ਟੀਅਰ ਗੈਸ ਦੇ ਗੋਲਿਆਂ ਦਾ ਵੀ ਪ੍ਰਯੋਗ ਕੀਤਾ।

ਕੈਮਲਾ ਪਿੰਡ ਵਿੱਚ ਹਾਲਾਤ ਤਣਾਅਪੂਰਨ ਹਨ। ਕਿਸਾਨ ‘ਮਹਾਪੰਚਾਇਤ’ ਪ੍ਰੋਗਰਾਮ ਵਾਲੀ ਥਾਂ ਤੇ ਪਹੁੰਚ ਗਏ ਤੇ ਭੰਡਾਲ ਦਾ ਨਕਸ਼ਾ ਵਿਗਾੜ ਦਿੱਤਾ।

ਕਿਸਾਨਾਂ ਨੇ ਸਟੇਜ ਤੋੜ ਦਿੱਤੀ ਜਿੱਥੋਂ ਮਨੋਹਰ ਲਾਲ ਖੱਟਰ ਨੇ ਖੜੇ ਹੋ ਕਿ ਕਿਸਾਨਾਂ ਨੂੰ ਸੰਬੋਧਨ ਕਰਨਾ ਸੀ। ਕਿਸਾਨ ਨੇ ਹੈਲੀਪਾਡ ਦਾ ਵੀ ਘਿਰਾਓ ਕੀਤਾ ਜਿੱਥੇ ਖੱਟਰ ਦਾ ਹੈਲੀਕੈਪਟਰ ਉਤਰਨਾ ਸੀ।

ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਿਸਾਨ ਕੈਮਲਾ ਪਿੰਡ ‘ਚ ਦਾਖਲ ਹੋ ਗਏ। ਐਸੇ ‘ਚ ਮੁੱਖ ਮੰਤਰੀ ਖੱਟਰ ਦਾ ਇਹ ਦੌਰਾ ਰੱਦ ਹੋਣਾ ਲਗਪਗ ਤੈਅ ਹੈ।

NO COMMENTS