ਕਿਸਾਨਾਂ ਨੇ ਕਿਹਾ ਰਿੰਗ ਰੋਡ ਤੇ ਕਰਾਂਗੇ ਟਰੈਟਰ ਪਰੇਡ, ਦਿੱਲੀ ਪੁਲਿਸ ਆਗਿਆ ਦੇਵੇ ਜਾਂ ਨਾ

0
33

ਨਵੀਂ ਦਿੱਲੀ  24, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਕਿਸਾਨਾਂ ਦਾ ਦਿੱਲੀ ਦੀਆਂ ਬਰੂਹਾਂ ਤੇ ਅੰਦੋਲਨ ਅੱਜ 60ਵੇਂ ਦਿਨ ਵੀ ਜਾਰੀ ਹੈ।ਕਿਸਾਨਾਂ ਨੂੰ ਦਿੱਲੀ ਦੀ ਹੱਦਾਂ ਤੇ ਬੈਠੇ ਹੋਏ ਅੱਜ ਦੋ ਮਹੀਨੇ ਪੂਰੇ ਹੋ ਗਏ ਹਨ।ਕਿਸਾਨਾਂ ਨੇ 26 ਜਨਵਰੀ ਨੂੰ ਦਿੱਲੀ ਦੇ ਰਿੰਗ ਰੋਡ ਤੇ ਟਰੈਕਟਰ ਮਾਰਚ ਕੱਢਣ ਦੀ ਤਜਵੀਜ਼ ਕੀਤੀ ਹੈ।ਕੱਲ੍ਹ 4 ਘੰਟੇ ਲੰਮੀ ਚੱਲੀ ਮੀਟਿੰਗ ਤੋਂ ਬਾਅਦ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਇਜਾਜ਼ਤ ਤਾਂ ਦੇ ਦਿੱਤੀ ਹੈ ਪਰ ਕਿਸਾਨਾਂ ਦੇ ਦੱਸੇ ਰਸਤੇ ਅਤੇ ਸ਼ਰਤਾਂ ਵਿੱਚ ਦਿੱਲੀ ਪੁਲਿਸ ਨੇ ਬਦਲਾਅ ਕੀਤੇ ਹਨ।ਪਰ ਕਿਸਾਨਾ ਰਿੰਗ ਰੋਡ ਤੇ ਟਰੈਕਟਰ ਮਾਰਚ ਕੱਢਣ ਲਈ ਅੜੇ ਹੋਏ ਹਨ।

ਸਿੰਘੂ ਬਾਰਡਰ ‘ਤੇ ਅੰਦੋਲਨ ਕਰ ਰਹੇ ਪੰਜਾਬ ਕਿਸਾਨ ਸੰਘਰਸ਼ ਕਮੇਟੀ ਦੇ ਸਤਨਾਮ ਸਿੰਘ ਪਨੂੰ ਦਾ ਕਹਿਣਾ ਹੈ ਕਿ “ਬਹੁਤ ਸਾਰੇ ਕਿਸਾਨ ਗਣਤੰਤਰ ਦਿਵਸ ਦੀ ਟਰੈਕਟਰ ਰੈਲੀ ਲਈ ਦਿੱਲੀ ਆ ਰਹੇ ਹਨ। ਅਸੀਂ ਦਿੱਲੀ ਦੀ ਬਾਹਰੀ ਰਿੰਗ ਰੋਡ ‘ਤੇ ਰੈਲੀ ਕਰਾਂਗੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਦਿੱਲੀ ਪੁਲਿਸ ਆਗਿਆ ਦਿੰਦੀ ਹੈ ਜਾਂ ਨਹੀਂ।”

NO COMMENTS