-ਕਿਸਾਨਾਂ ਨੂੰ ਸਮੈਮ ਸਕੀਮ ਅਧੀਨ ਝੋਨੇ ਅਤੇ ਮੱਕੀ ਦੀ ਬਿਜਾਈ ਵਾਲੀਆਂ ਮਸ਼ੀਨਾਂ ਤੇ ਸਬਸਿਡੀ ਦੇਵੇਗਾ ਖੇਤੀਬਾੜੀ ਵਿਭਾਗ

0
23

ਮਾਨਸਾ, 28 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਖੇਤੀਬਾੜੀ ਵਿਭਾਗ ਵੱਲੋਂ ਸਮੈਮ ਸਕੀਮ ਸਾਲ 2020-21 ਅਧੀਨ ਝੋਨੇ ਅਤੇ ਮੱਕੀ ਦੀ ਬਿਜਾਈ ਕਰਨ ਵਾਲੀਆਂ ਮਸ਼ੀਨਾਂ ਤੇ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ। ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਡਾ. ਰਾਮ ਸਰੂਪ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਾਉਣੀ 2020 ਦੌਰਾਨ ਖੇਤੀਬਾੜੀ ਮਸ਼ੀਨਰੀ ਸਬਸਿਡੀ ਤੇ ਦੇਣ ਲਈ ਚਾਹਵਾਨ ਕਿਸਾਨਾਂ, ਕਿਸਾਨ ਬੀਬੀਆਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੀਆਂ ਮਸ਼ੀਨਾਂ, ਸਪਰੇਅ ਅਟੈਚਮੈਂਟ ਜਾਂ ਬਗੈਰ ਅਟੈਚਮੈਂਟ ਤੋਂ ਝੋਨੇ ਦੀ ਪਨੀਰੀ ਲਾਉਣ ਵਾਲੀਆਂ ਮਸ਼ੀਨਾਂ, ਵਾਕ ਬੀਹਾਈਂਡ, ਪਹੀਏ ਵਾਲੀ 4, 6 ਅਤੇ 8 ਸਿਆੜਾਂ ਵਾਲੀਆਂ, ਝੋਨੇ ਦੀ ਮਸ਼ੀਨੀ ਲੁਆਈ ਲਈ ਪਨੀਰੀ ਬੀਜਣ ਵਾਲੇ ਉਪਰਕਣ, ਮੱਕੀ ਦੇ ਦਾਣਿਆਂ ਨੂੰ ਸੁਕਾਉਣ ਵਾਲੀਆਂ ਮਸ਼ੀਨਾਂ, ਮੱਕੀ ਥਰੈਸ਼ਰ, ਸੈਲਰ, ਫੋਰੈਜ ਹਾਰਵੈਸਟਰ, ਮਲਟੀਕਰਾਪ ਥਰੈਸ਼ਰ  ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ।
    ਉਨ੍ਹਾਂ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਦੇ ਚਾਹਵਾਨ ਕਿਸਾਨ ਸਾਦੇ ਕਾਗਜ਼ ਤੇ ਅਰਜ਼ੀ ਲਿਖ ਕੇ ਆਪਣੇ ਸਬੰਧਤ ਬਲਾਕ ਦੇ ਅਧਿਕਾਰੀਆਂ, ਸਹਾਇਕ ਖੇਤੀਬਾੜੀ ਇੰਜੀਨੀਅਰ ਨੂੰ ਈ-ਮੇਲ ਜਾਂ ਵਟਸਐਪ ਕਰ ਸਕਦੇ ਹਨ। ਕਿਸਾਨ ਬੀਬੀਆਂ, ਛੋਟੇ ਕਿਸਾਨ, ਦਰਮਿਆਨੇ ਕਿਸਾਨਾਂ ਲਈ 50 ਫ਼ੀਸਦੀ ਅਤੇ ਦੂਜੇ ਕਿਸਾਨਾਂ ਤੇ 40 ਫ਼ੀਸਦੀ ਦਰ ਲਾਗੂ ਰਹੇਗੀ। ਮਸ਼ੀਨਰੀ ਦੀ ਖਰੀਦ ਜਿਸ ਫਰਮ, ਡੀਲਰ ਤੋਂ ਕਰਨੀ ਹੈ ਉਹ ਭਾਰਤ ਸਰਕਾਰ ਦੇ ਟੈਸਟਿੰਗ ਸੈਂਟਰ ਤੋਂ ਮਾਨਤਾ ਪ੍ਰਾਪਤ ਹੋਵੇ ਅਤੇ ਮਸ਼ੀਨ ਬੁੱਕ ਕਰਨ ਉਪਰੰਤ ਉਹੀ ਫਰਮ/ਡੀਲਰ ਖੇਤੀਬਾੜੀ ਵਿਭਾਗ ਦੇ ਪੋਰਟਲ www.agrimachinery,nic.in ਤੇ ਕਿਸਾਨ ਨੂੰ ਰਜਿਸਟਰ ਕਰੇਗੀ।
    ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਹੈ ਤਾਂ ਰਿਵਾਇਤੀ ਝੋਨੇ ਦੀ ਥਾਂ ਤੇ ਉਪਜਾਊ ਜ਼ਮੀਨਾਂ (ਭਾਰੀਆਂ ਅਤੇ ਦਰਮਿਆਨੀਆਂ) ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇ। ਕਿਉਂਕਿ ਇਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਝਾੜ ਤੇ ਵੀ ਕੋਈ ਅਸਰ ਨਹੀਂ ਹੁੰਦਾ। ਇਸ ਤੋਂ ਇਲਾਵਾ ਝੋਨੇ ਦੀ ਸਿੱਧੀ ਬਿਜਾਈ ਵਿਚ ਜ਼ਮੀਨ ਨੂੰ ਕੱਦੂ ਕਰਨ ਦੀ ਜ਼ਰੂਰਤੀ ਨਹੀਂ ਹੁੰਦੀ ਅਤੇ ਝੋਨੇ ਦੀ ਸਿੱਧੀ ਬਿਜਾਈ ਨਾਲ 4 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨ ਦੀ ਬੱਚਤ ਹੁੰਦੀ ਹੈ ਜਿਸ ਵਿਚ ਕੱਦੂ ਕਰਨ ਦਾ ਖਰਚਾ, ਪਨੀਰੀ ਲਾਉਣ ਵਾਲੇ ਦਾ ਖਰਚਾ, ਪਾਣੀ ਦੀ ਬੱਚਤ ਆਦਿ ਸ਼ਾਮਲ ਹੁੰਦੀ ਹੈ।

NO COMMENTS