ਕਿਸਾਨਾਂ ਦੀਆਂ ਮੁਸ਼ਕਲਾਂ ਵੱਧੀਆਂ, ਮੀਂਹ ਨਾਲ ਮਾਝੇ ‘ਚ ਵੀ ਵਾਢੀ ਪ੍ਰਭਾਵਿਤ

0
9

ਅੰਮ੍ਰਿਤਸਰ: ਕੋਰੋਨਾਵਾਇਰਸ ਕਾਰਨ ਲੱਗੇ ਕਰਫਿਊ ਕਾਰਨ ਇਸ ਵਾਰ ਕਣਕ ਦੀ ਵਾਢੀ ਅਤੇ ਮੰਡੀਕਰਨ ਪਹਿਲਾਂ ਹੀ ਕਿਸਾਨਾਂ ਲਈ ਚੁਣੌਤੀ ਭਰਿਆ ਕੰਮ ਹੈ। ਇਸ ਦੌਰਾਨ ਖਰਾਬ ਮੌਸਮ ਅਤੇ ਬੇਮੌਸਮਾ ਮੀਂਹ ਕਿਸਾਨਾਂ ਲਈ ਨਵੀਂ ਮੁਸ਼ਕਲ ਖੜ੍ਹੀ ਕਰ ਰਿਹਾ ਹੈ।


ਖਰਾਬ ਮੌਸਮ ਅਤੇ ਬਰਸਾਤ ਦੇ ਕਾਰਨ ਇਸ ਵਾਰ ਮਾਝੇ ‘ਚ ਵੀ ਕਣਕ ਦੀ ਵਾਢੀ ‘ਚ ਕੁਝ ਹੋਰ ਦੇਰੀ ਹੋ ਸਕਦੀ ਹੈ।ਕੰਬਾਈਨ ਚਾਲਕਾਂ ਮੁਤਾਬਕ ਜ਼ਮੀਨ ਗਿੱਲੀ ਹੋਣ ਕਰਕੇ ਮਸ਼ੀਨਾਂ ਖੇਤਾਂ ਦੇ ਵਿੱਚ ਫਸਣ ਦਾ ਖਦਸ਼ਾ ਬਣਿਆ ਰਹੇਗਾ। ਇਸ ਕਰਕੇ ਇਸ ਬਾਰਿਸ਼ ਨਾਲ ਗਿੱਲੀ ਹੋਈ ਜ਼ਮੀਨ ਨੂੰ ਸੁਕਣ ਅਤੇ ਫਸਲ ਨੂੰ ਪੱਕਣ ਦੇ ਵਿੱਚ ਦੋ ਤਿੰਨ ਦਿਨ ਹੋਰ ਲੱਗ ਜਾਣਗੇ।ਇਸ ਤੋਂ ਬਾਅਦ ਹੀ ਕਣਕ ਦੀ ਵਾਢੀ ਸ਼ੁਰੂ ਹੋ ਪਾਵੇਗੀ।


ਰਣਜੀਤ ਸਿੰਘ ਕੰਬਾਈਨ ਚਾਲਕ ਨੇ ਦੱਸਿਆ ਕਿ ਇਸ ਵਾਰ ਮਾਲਵਾ ਜਾਂ ਹੋਰ ਸੂਬਿਆਂ ਤੋਂ ਕੰਬਾਈਨਾਂ ਮਾਝੇ ਵਿੱਚ ਆ ਕੇ ਵਾਢੀ ਨਹੀਂ ਕਰ ਸਕਣਗੀਆਂ ਇਸ ਵਾਰ ਮਾਝੇ ਵਿੱਚ ਲੋਕਲ ਹੀ ਕੰਬਾਈਨ ਚਾਲਕ ਫਸਲਾਂ ਦੀ ਵਾਢੀ ਕਰਨਗੇ।

NO COMMENTS