*ਕਿਸਾਨਾਂ ਦਾ ਸਵਾਗਤ ਕਰਨ ਪਹੁੰਚੇ ਪੰਜਾਬੀ ਗਾਇਕ ਬੱਬੂ ਮਾਨ*

0
47

ਚੰਡੀਗੜ੍ਹ 11,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਕਿਸਾਨ ਦਾ 380 ਦਿਨ ਲੰਬਾ ਅੰਦੋਲਨ ਸਸਪੈਂਡ ਹੋ ਗਿਆ ਹੈ ਅਤੇ ਕਿਸਾਨਾਂ ਨੇ ਹੁਣ ਘਰਾਂ ਨੂੰ ਚਾਲੇ ਪਾ ਲਏ ਹਨ।ਕਿਸਾਨ ਅੱਜ ਦਿੱਲੀ ਦੀ ਬਰੂਹਾਂ ਤੋਂ ਫਤਿਹ ਮਾਰਚ ਦੇ ਕੱਢ ਘਰਾਂ ਨੂੰ ਪਰਤ ਰਹੇ ਹਨ।ਪੰਜਾਬ ‘ਚ ਵੀ ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਮਨਾਈ ਜਾ ਰਹੀ ਹੈ।ਕਿਸਾਨ ਦਾ ਬੜੇ ਜੋਸ਼ ਅਤੇ ਉਤਸ਼ਾਹ ਨਾਲ ਸਵਾਗਤ ਵੀ ਕੀਤਾ ਜਾ ਰਿਹਾ ਹੈ।

ਫਤਿਹ ਮਾਰਚ ਦੌਰਾਨ  ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਟੂਡੈਂਟ ਅਤੇ ਪ੍ਰੋਫੈਸਰਾਂ ਨੇ ਕਿਸਾਨਾਂ ਦਾ ਸਵਾਗਤ ਕੀਤਾ। ਸੰਯੁਕਤ ਕਿਸਾਨ ਮੋਰਚਾ ਦੇ ਲੀਡਰਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ।ਉਨ੍ਹਾਂ ਉਪਰ ਫੁੱਲਾਂ ਦੀ ਵਰਖਾ ਕੀਤੀ ਗਈ।

ਉਧਰ ਪੰਜਾਬੀ ਗਾਇਕ ਬੱਬੂ ਮਾਨ ਜੋ ਸ਼ੁਰੂ ਤੋਂ ਇਸ ਅੰਦੋਲਨ ‘ਚ ਸਮੇਂ-ਸਮੇਂ ‘ਤੇ ਪਹੁੰਚਦੇ ਰਹੇ ਨੇ ਵੀ ਕਿਸਾਨਾਂ ਦਾ ਸਵਾਗਤ ਕੀਤਾ।ਬੱਬੂ ਮਾਨ ਨੇ ਕਿਹਾ ਕਿ ਮੇਰੇ ਨਾਲੋਂ ਕਈ ਜ਼ਿਆਦਾ ਵੱਡਾ ਯੋਗਦਾਨ ਇਨ੍ਹਾਂ ਕਿਸਾਨਾਂ ਦਾ ਹੈ ਜੋ ਉੱਥੇ ਲਗਾਤਾਰ ਡਟੇ ਰਹੇ।ਕਿਸਾਨਾਂ ਨਾਲ ਮੇਰੀ ਪੁਰਾਣੀ ਸਾਂਝ ਹੈ ਇਸ ਲਈ ਅੱਜ ਇਹਨਾਂ ਦੇ ਨਾਲ ਆਇਆ ਹਾਂ।

ਜ਼ਿਕਰਯੋਗ ਹੈ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਕੇਂਦਰ ਸਰਕਾਰ ਨੇ ਤਕਰੀਬਨ ਮਨ੍ਹ ਲਈਆਂ ਹਨ।ਖੇਤੀ ਕਾਨੂੰਨ ਰੱਦ ਹੋ ਚੁੱਕੇ ਹਨ ਅਤੇ ਐਮਐਸਪੀ ਨੂੰ ਲੈ ਕੇ ਕਮੇਟੀ ਬਣਾਈ ਜਾ ਰਹੀ ਹੈ।ਹੋਰ ਮੰਗਾਂ ਨੂੰ ਲੈ ਕੇ ਵੀ ਕਿਸਾਨਾਂ ਤੇ ਸਰਕਾਰ ਵਿਚਾਲੇ ਸਹਿਮਤੀ ਬਣ ਗਈ ਹੈ।ਜਿਸ ਮਗਰੋਂ ਕਿਸਾਨਾਂ ਨੇ ਆਪਣਾ ਅੰਦੋਲਨ ਸਸਪੈਂਡ ਕਰ ਦਿੱਤਾ ਹੈ।ਕਿਸਾਨਾਂ ਨੇ ਅੱਜ ਦਿੱਲੀ ਬਾਰਡਰਾਂ ਤੋਂ ਫਤਿਹ ਮਾਰਚ ਕੱਢਿਆ।ਕਿਸਾਨ ਲੀਡਰ 13 ਦਸੰਬਰ ਨੂੰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਨਤਮਸਤਕ ਹੋਣਗੇ।

NO COMMENTS